ਚੰਡੀਗੜ੍ਹਪੰਜਾਬਪਟਿਆਲਾ

ਡੀਐਸਪੀ ਸਤਨਾਮ ਸਿੰਘ ਦੇ ਸਪੁੱਤਰ ਏਕਮਵੀਰ ਸਿੰਘ ਨੂੰ ਅੰਤਿਮ ਰਸਮਾਂ ਮੌਕੇ ਨਮਨ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ


ਵਿਧਾਇਕ ਕੋਹਲੀ, ਮੇਅਰ ਗੋਗੀਆ ਤੇ ਉਚ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਵਾਸੀ ਪੁੱਜੇ

ਪਟਿਆਲਾ 13 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਡੀਐਸਪੀ ਸਿੱਟੀ ਸਤਨਾਮ ਸਿੰਘ ਦੇ ਸਪੁੱਤਰ ਏਕਮਵੀਰ ਸਿੰਘ ਦੀ ਸੰਗਰੂਰ ਭਵਾਨੀਗੜ੍ਹ ਨੇੜੇ ਵਾਪਰੇ ਹਾਦਸੇ ਦੌਰਾਨ ਮੌਤ ਦੀ ਖ਼ਬਰ ਨੇ ਸਾਰਿਆਂ ਨੂੰ ਕਾਫੀ ਉਦਾਸ ਕੀਤਾ। ਏਕਮਵੀਰ ਸਿੰਘ ਦਾ ਬੀਰ ਜੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਅੰਤਿਮ ਰਸਮਾਂ ਪਿਤਾ ਸਤਨਾਮ ਸਿੰਘ ਅਤੇ ਸਕੇ ਸਬੰਧੀ ਰਿਸ਼ਤੇਦਾਰਾਂ ਵੱਲੋਂ ਨਿਭਾਈਆਂ ਗਈਆਂ ਅਤੇ ਚਿਖਾ ਨੂੰ ਅਗਨੀ ਵਿਖਾਈ ਗਈ। ਇਸ ਦੌਰਾਨ ਪ੍ਰਮਾਤਮਾ ਦਾ ਨਾਮ ਸਿਮਰਨ ਉਪਰੰਤ ਸਾਰੀਆਂ ਰਸਮਾਂ ਨਿਭਾਈਆਂ ਗਈਆਂ।

ਜ਼ਿਕਰਯੋਗ ਹੈ ਕਿ ਦੇਰ ਰਾਤ ਸੰਗਰੂਰ ਤੋਂ ਪਟਿਆਲਾ ਏਕਮਵੀਰ ਆਪਣੇ ਦੋਸਤ ਨਾਲ ਘਰ ਪਰਤ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਤ ਹੋ ਗਈ।
ਏਕਮਵੀਰ ਸਿੰਘ ਨੂੰ ਅੱਜ ਸ਼ਮਸ਼ਾਨਘਾਟ ਵਿਖੇ ਨਮਨ ਅੱਖਾਂ ਨਾਲ ਸ਼ਹਿਰ ਦੇ ਰਾਜਨੀਤਕ, ਧਾਰਮਕ ਤੇ ਸਮਾਜਕ ਸੇਵੀ ਜਥੇਬੰਦੀਆਂ ਤੋਂ ਇਲਾਵਾ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੰਤਿਮ ਵਿਦਾਇਗੀ ਦਿੱਤੀ। ਇਸ ਦੌਰਾਨ ਸ਼ਹਿਰ ਦੀ ਹਰ ਅੱਖ ਨਮਨ ਸੀ ਅਤੇ ਸਾਰਿਆਂ ਨੇ ਇਸ ਦੁੱਖ ਦੀ ਘੜੀ ਵਿਚ ਡੀਐਸਪੀ ਸਤਨਾਮ ਸਿੰਘ ਨਾਲ ਗਹਿਰਾ ਦੁੱਖ ਵੀ ਸਾਂਝਾ ਕੀਤਾ। ਇਸ ਦੌਰਾਨ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ, ਸਮਾਜ ਸੇਵੀ ਭਗਵਾਨ ਦਾਸ ਜੁਨੇਜਾ, ਡੀਆਈਜੀ ਬਾਰਡਰ ਰੇਂਜ ਨਾਨਕ ਸਿੰਘ, ਐਸਐਸਪੀ ਵਰੁਣ ਸ਼ਰਮਾ, ਐਸਪੀ ਪਰਮਿੰਦਰ ਸਿੰਘ ਚੀਮਾ, ਡੀਐਸਪੀ ਮਨੋਜ ਗੋਰਸੀ, ਡੀਐਸਪੀ ਹਰਮਨ ਚੀਮਾ ਡੀਐਸਪੀ ਮੋਹਿਤ ਅਗਰਵਾਲ, ਡੀਐਸਪੀ ਜਸਵਿੰਦਰ ਸਿੰਘ ਟਿਵਾਣਾ, ਸੀਆਈਏ ਸਟਾਫ ਦੇ ਇੰਚਾਰਜ ਪ੍ਰਦੀਪ ਬਾਜਵਾ, ਇੰਦਰਜੀਤ ਸਿੰਘ ਸੰਧੂ, ਮੈਡਮ ਸੁਮਨ ਬੱਤਰਾ, ਰੌਇਲ ਮੀਡੀਆ ਕਲੱਬ ਵੱਲੋਂ ਚਰਨਜੀਤ ਸਿੰਘ ਜੋਸ਼ੀ, ਇਲੈਟੌ੍ਰਨਿਕ ਮੀਡੀਆ ਕਲੱਬ ਵੱਲੋਂ ਮਨੋਜ ਸ਼ਰਮਾ, ਕੰਵਰ ਸਿੰਘ ਬੇਦੀ, ਆਕਾਸ਼ ਬਾਕਸਰ, ਸੀਨੀਅਰ ਪੱਤਰਕਾਰ ਬਲਜਿੰਦਰ ਸ਼ਰਮਾ, ਕੇ.ਕੇ. ਸਹਿਗਲ, ਮਹਾਰਾਣੀ ਪ੍ਰਨੀਤ ਕੌਰ ਦੇ ਪੀਏ ਬਲਵਿੰਦਰ ਸ਼ਰਮਾ, ਜਸਪ੍ਰੀਤ ਸਿੰਘ ਭਾਟੀਆ, ਸੁਖਵਿੰਦਰਪਾਲ ਸਿੰਘ ਮਿੰਟਾ, ਆਪ ਆਦਮੀ ਪਾਰਟੀ ਦੇ ਆਗੂਆਂ ਸਾਹਿਬਾਨ ਤੇ ਕੌਂਸਲਰ ਸਾਹਿਬਾਨ ਤੋਂ ਇਲਾਵਾ ਸ਼ਹਿਰ ਦੇ ਸਾਰੇ ਥਾਣਿਆਂ ਦੇ ਇੰਚਾਰਜ ਆਦਿ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਕਿਹਾ ਕਿ ਡੀਐਸਪੀ ਸਤਨਾਮ ਸਿੰਘ ਦੇ ਸਪੁੱਤਰ ਏਕਮਵੀਰ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਕਾਫੀ ਦੁੱਖ ਖ਼ਬਰ ਹੈ,ਅਜਿਹਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

Leave a Reply

Your email address will not be published. Required fields are marked *