ਆਰਟੀਓ ਵਿਭਾਗ ਅੰਦਰਲੀਆਂ ਗਲਤੀਆਂ ਤੋਂ ਲੈਣ ਲੱਗਾ ਯੂ ਟਰਨ
ਬੇਨਿਯਮੀਆਂ ਤੇ ਹੇਰਾਫੇਰੀਆਂ ਕਰਕੇ ਅਧਿਕਾਰੀ ਖਜ਼ਾਨੇ ਨੂੰ ਲਗਾ ਰਹੇ ਚੂਨਾ
ਪਟਿਆਲਾ 6 ਅਗਸਤ (ਮਧੂਸਾਰ ਬਿਊਰੋ) ਸਥਾਨਕ ਮਿੰਨੀ ਸਕੱਤਰੇਤ ’ਚ ਸਥਿਤ ਆਰਟੀਓ ਵਿਭਾਗ ਅੱਜ ਕੱਲ੍ਹ ਇਸ ਕਰਕੇ ਸੁਰਖੀਆਂ ਵਿਚ ਹੈ ਕਿਉਂਕਿ ਵਿਭਾਗ ਅੰਦਰਲੀਆਂ ਗਲਤੀਆਂ ’ਤੇ ਯੂ ਟਰਨ ਲੈਣ ਲੱਗ ਪਿਆ ਹੈ ਅਜਿਹਾ ਇਸ ਕਰਕੇ ਹੈ ਕਿਉਂਕਿ ਬਹੁਤ ਸਾਰੇ ਫੈਸਲਿਆਂ ’ਤੇ ਸਰਕਾਰ ਵੀ ਯੂ ਟਰਨ ਮਾਰ ਲੈਂਦੀ ਹੈ ਇਸ ਕਰਕੇ ਬਹੁਤ ਸਾਰੀਆਂ ਵਿਭਾਗੀ ਸ਼ਿਕਾਇਤਾਂ ਤੋਂ ਬਾਅਦ ਆਰਟੀਓ ਵਿਭਾਗ ਵੀ ਯੂ ਟਰਨ ਲੈ ਕੇ ਹਰਕਤ ਵਿਚ ਆਉਂਦਾ ਵਿਖਾਈ ਦੇ ਰਿਹਾ ਹੈ ਲੱਗਦਾ ਆਰਟੀਓ ਬਬਨਦੀਪ ਸਿੰਘ ਸਾਹਿਬ ਨੂੰ ਇਹ ਪਤਾ ਲੱਗ ਹੈ ਕਿ ਉਨ੍ਹਾਂ ਦੇ ਹੇਠ ਕੰਮ ਕਰਨ ਵਾਲਾ ਸਟਾਫ ਕਿਸ ਤਰ੍ਹਾਂ ਸਿੱਧੇ ਅਸਿੱਧੇ ਕੰਮਾਂ ਨੂੰ ਅੰਜ਼ਾਮ ਦੇ ਰਿਹਾ ਇਸ ਕਰਕੇ ਪੁੱਜੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਉਹ ਵਾਹਨ ਬਲੈਕ ਲਿਸਟ ਕਰ ਦੇਣੇ ਹੀ ਠੀਕ ਹਨ ਜਿਹੜੇ ਅਧਿਕਾਰੀਆਂ ਨੇ ਪੁੱਠੇ ਸਿੱਧੇ ਢੰਗ ਨਾਲ ਦੂਸਰੇ ਰਾਜਾਂ ਤੋਂ ਪੰਜਾਬ ਲਿਆਂਦੀਆਂ ਜਾ ਰਹੇ ਵਾਹਨ ਨੂੰ ਐਨਓਸੀ ਦੇਣ, ਘੱਟ ਟੈਕਸ ਵਸੂਲੀ ਦੀ ਚੋਰੀ ਤੋਂ ਇਲਾਵਾ ਵਾਹਨਾਂ ਨੂੰ ਲੱਗੇ ਨੰਬਰਾਂ ਵਿਚ ਹੇਰਾਫੇਰੀ ਤੋਂ ਇਲਾਵਾ ਇੰਜਣਾਂ ਦੀਆਂ ਚੈਸੀਆਂ ਤੱਕ ਦੇ ਨੰਬਰ ਕਿਵੇਂ ਬਦਲੇ ਜਾਂਦੇ ਹਨ ਅਜਿਹੇ ਮਾਮਲੇ ਅੱਜ ਕੱਲ੍ਹ ਵਿਭਾਗ ਤੋਂ ਬਾਹਰ ਲੋਕਾਂ ਦੀ ਜ਼ੁਬਾਨ ਤੇ ਹਨ ਕਿ ਆਰਟੀਓ ਵਿਭਾਗ ਅੰਦਰ ਸਭ ਠੀਕ ਨਹੀਂ ਹੈ।
ਸੂਤਰਾਂ ਦੇ ਹਵਾਲੇ ਨਾਲ ਬਹੁਤ ਸਾਰੇ ਅਧਿਕਾਰੀ ਪਟਿਆਲਾ ਤੋਂ ਸੰਗਰੂਰ ਤੇ ਸੰਗਰੂਰ ਤੋਂ ਪਟਿਆਲਾ ਇਸ ਕਰਕੇ ਤਬਦੀਲ ਕੀਤੇ ਜਾਂਦੇ ਹਨ ਕਿ ਉਨ੍ਹਾਂ ਦੀਆਂ ਹੇਰਾਫੇਰੀਆਂ ਪਿੱਛੇ ਹੀ ਰਹਿਣ ਜਾਣ, ਖੈਰ ਹੇਰਾਫੇਰੀਆਂ ਤਾਂ ਪਿੱਛੇ ਰਹਿ ਜਾਂਦੀਆਂ, ਪਰ ਸੱਚ ਤਾਂ ਇਹ ਹੈ ਕਿ ਅਧਿਕਾਰੀ ਹੇਰਾਫੇਰੀਆਂ ਕਰਨ ਤੋਂ ਬਾਜ ਨਹੀਂ ਆਉਂਦੇ, ਪਿਛਲੇ ਦਿਨੀਂ ਪਟਿਆਲਾ ਦੇ ਕਾਰ ਬਾਜ਼ਾਰ ਵਿਚ ਧੋਖਾਧੜੀ ਕਰਨ ਵਾਲੇ ਏਜੰਟਾਂ ਅਤੇ ਆਰਟੀਓ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਇਕ ਸਕਾਰਪੀਓ ਪੀਬੀ 11 ਏ ਕੇ 0010 ਨੂੰ ਵਾਰ ਵਾਰ ਕਿਸੇ ਹੋਰ ਦੇ ਨਾਮ ’ਤੇ ਚੜਕੇ ਅੱਗੇ ਤੋਂ ਅੱਗੇ ਤੋਰੀ ਜਾ ਰਹੇ ਸਨ ਖੈਰ ਇਕ ਦਿਨ ਇਹ ਸਕਾਰਪੀਓ ਵੀ ਥਾਣਾ ਡਵੀਜ਼ਨ ਨੰ: 2 ਵਿਚ ਖੜੀ ਨਜ਼ਰ ਆਈ, ਜਿਸ ’ਤੇ ਵੀਆਈਪੀ ਸਟਿੱਕਰ ਲੱਗਿਆ ਹੋਇਆ ਸੀ ਇਸ ਸਕਾਰਪੀਓ ਦਾ ਆਨਰ ਹਰਦੀਪ ਸਿੰਘ ਕਕਰਾਲਾ ਸਵਰਗਵਾਸ ਹੋ ਗਿਆ ਫੇਰ ਉਸ ਦੇ ਹਸਤਾਖਰ ਕਰਕੇ ਸਕਾਰਪੀਓ ਅੱਗੇ ਤੋਰ ਦਿੱਤੀ ਗਈ, ਜਿਸ ਨੂੰ ਦਿੱਤੀ ਉਹ ਜਸਵਿੰਦਰ ਸਿੰਘ ਵੀ ਚੱਲ ਵੱਸਿਆ, ਜਦੋਂ ਮਾਮਲਾ ਅਦਾਲਤ ਤੱਕ ਪੁੱਜਿਆ ਤਾਂ ਕਾਰ ਬਾਜ਼ਾਰ ਦੇ ਏਜੰਟਾਂ ਦੇ ਖਿਲਾਫ਼ ਮਾਮਲਾ ਦਰਜ ਹੋਇਆ ਅਤੇ ਉਨ੍ਹਾਂ ਦੀ ਗਿ੍ਰਫਤਾਰੀ ਵੀ ਹੋਈ। ਖੈਰ ਅਜਿਹਾ ਇਸ ਕਰਕੇ ਹੋ ਰਿਹਾ ਹੈ ਕਿ ਆਰਟੀਓ ਵਿਭਾਗ ਦੇ ਕੁਝ ਅਧਿਕਾਰੀ ਮਿਲੀਭੁਗਤ ਕਰਕੇ ਵਾਹਨਾਂ ਦੇ ਨੰਬਰਾਂ, ਚੈਸੀਆਂ ਤੇ ਟੈਕਸ ਵਿਚ ਵੱਡੀ ਹੇਰੀ ਫੇਰੀ ਕਰਕੇ ਦੂਸਰੇ ਰਾਜਾਂ ਤੋਂ ਲਿਆਂਦੀਆਂ ਕਾਰਾਂ ਨੂੰ ਪੰਜਾਬ ਨੰਬਰ ਲਗਵਾ ਰਹੇ ਹਨ। ਪਿਛਲੇ ਦਿਨੀਂ ਸਾਹਮਣੇ ਆਇਆ ਕਿ ਇਕ ਜੈਗਵਾਰ ਗੱਡੀ ਜਿਸ ਦੇ ਜਾਅਲੀ ਬਿੱਲ ਬਣਾਏ ਗਏ ਅਤੇ ਬਿੱਲਾਂ ’ਤੇ ਤਾਰੀਕ ਪਾਈ ਗਈ 22 ਦਸੰਬਰ 2017, ਪਰ ਗੱਡੀ ਆਰਸੀ ਪਟਿਆਲਾ ਦਫਤਰ ਵਿਚੋਂ ਪੰਜ ਮਹੀਨੇ ਪਹਿਲਾਂ ਕਿਵੇਂ ਬਣੀ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਗੱਡੀਆਂ ਦੇ ਨੰਬਰ ਪਹਿਲਾਂ ਲਗਾਕੇ ਅਤੇ ਬਿੱਲ ਬਾਅਦ ਵਿਚ ਕੱਟ ਕੇ ਹੇਰਾਫੇਰੀ ਕੀਤੀ ਗਈ। ਇਸੇ ਤਰ੍ਹਾਂ ਇਕ ਹੋਰ ਗੱਡੀ ਅਵਨੰਤੀ ਕਾਰ, ਜੋ ਝਾਰਖੰਡ ਨੰਬਰ ਦੀ ਗੱਡੀ ਸੀ ਅਤੇ ਬੈਂਕ ਵਿਚ ਲੌਨ, ਪਰ ਪਟਿਆਲਾ ਦਫਤਰ ਵਿਚ ਜਾਅਲੀ ਕਾਗਜ਼ ਤਿਆਰ ਕਰਕੇ ਚੈਂਸੀ ਇੰਜਣ ਨੰਬਰ ਨੂੰ ਟੈਂਪਰ ਕਰਕੇ ਪਟਿਆਲਾ ਨੰਬਰ ਲਗਾਇਆ, ਜਿਸ ਦਾ ਨੰਬਰ ਪੀਬੀ 11 ਸੀ 7508 ਲਗਾਇਆ ਗਿਆ, ਇਸ ਤੋਂ ਬਾਅਦ ਸਿੱਖਰ ਹੈ ਕਿ ਇਕ ਅਲਟੋ ਕਾਰ ਨੂੰ ‘ਐਂਡਵੈਅਰ ਗੱਡੀ ਵਿਚ ਤਬਦੀਲ ਕੀਤਾ ਗਿਆ ਪੀਬੀ 11 ਐਸ 0054 ਲਗਾਇਆ ਅਤੇ ਇਨ੍ਹਾਂ ਗੱਡੀਆਂ ਤੋਂ ਪ੍ਰਾਪਤ ਹੋਣ ਵਾਲਾ ਟੈਕਸ ਜੇ 15 ਤੋਂ 30 ਫੀਸਦੀ ਬਣਦਾ ਉਸ ਵਿਚ ਵੀ ਸਰਕਾਰ ਦੇ ਖਜ਼ਾਨੇ ਦੇ ਚੂਨਾ ਲਗਾਇਆ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਪਟਿਆਲਆ ਦਾ ਆਰਟੀਓ ਵਿਭਾਗ ਰੱਬ ਆਸਰੇ ਹੈ ਅਤੇ ਮੁੱਖ ਅਧਿਕਾਰੀ ਬਬਨਦੀਪ ਸਿੰਘ ਦੇ ਮੰਜੇ ਹੇਠ ਕੀ ਹੋ ਰਿਹਾ ਇਹ ਤਾਂ ਹੇਠਲੇ ਪੱਧਰ ਦੇ ਕਲਰਕ ਤੇ ਅਧਿਕਾਰੀ ਹੀ ਜਾਣਦੇ ਹਨ। ਇਸ ਤਰ੍ਹਾਂ ਦੀ ਹੋ ਰਹੀਆਂ ਕਥਿਤ ਬੇਨਿਯਮੀਆਂ ਤੇ ਹੇਰਾਫੇਰੀਆਂ ਦੇ ਸਬੰਧ ਵਿਚ ਆਰਟੀਓ ਵਿਭਾਗ ਦੇ ਉਚ ਅਧਿਕਾਰੀ ਨੂੰ ਫੋਨ ਲਗਾਇਆ, ਜਿਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

