ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਭਾਜਪਾ ਯੁਵਾ ਮੋਰਚਾ ਦੇ ਇਕ ਸਾਬਕਾ ਅਹੁਦੇਦਾਰ ਦਾ ਕਤਲ

ਕੋਪਲ (ਮਧੂਸਾਰ ਬਿਊਰੋ) ਪੁਰਾਣੀ ਰੰਜਿਸ਼ ਦੇ ਸ਼ੱਕ ਹੇਠ ਬੁੱਧਵਾਰ ਇਕ ਗਿਰੋਹ ਨੇ ਭਾਜਪਾ ਯੁਵਾ ਮੋਰਚਾ ਦੇ ਇਕ ਸਾਬਕਾ ਸਥਾਨਕ ਅਹੁਦੇਦਾਰ ਵੈਂਕਟੇਸ਼ ਦਾ ਕਤਲ ਕਰ ਦਿੱਤਾ। ਇਹ ਘਟਨਾ ਬੁੱਧਵਾਰ ਸਵੇਰੇ ਕੋਪਲ ਜ਼ਿਲੇ ਦੇ ਗੰਗਾਵਤੀ ’ਚ ਵਾਪਰੀ।

ਪੁਲਸ ਅਨੁਸਾਰ ਵੈਂਕਟੇਸ਼ ਆਪਣੇ ਇਕ ਦੋਸਤ ਨੂੰ ਮਿਲਣ ਤੋਂ ਬਾਅਦ ਇਕ ਹੋਰ ਦੋਸਤ ਨਾਲ ਬਾਈਕ ’ਤੇ ਵਾਪਸ ਆ ਰਿਹਾ ਸੀ ਕਿ 5-6 ਹਮਲਾਵਰਾਂ ਦੇ ਇਕ ਗਰੁੱਪ ਨੇ ਉਸ ਦੀ ਬਾਈਕ ਨੂੰ ਰੋਕਿਆ। ਹਮਲਾਵਰਾਂ ਨੇ ਵੈਂਕਟੇਸ਼ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਦਾ ਦੋਸਤ ਮੌਕੇ ਤੋਂ ਭੱਜ ਗਿਆ। ਹਮਲਾਵਰ ਵੀ ਫਰਾਰ ਹੋ ਗਏ। ਵੈਂਕਟੇਸ਼ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Leave a Reply

Your email address will not be published. Required fields are marked *