ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਵਿਕਾਸ ਦੀ ਨਵੀਂ ਉੜਾਨ, ਬੈਂਕ ਸਕੇਅਰ ਦੇ ਦੂਜੇ ਪੜਾਅ ਦੇ ਨਿਰਮਾਣ ਨੂੰ ਮਿਲੀ 64.47 ਕਰੋੜ ਦੀ ਪ੍ਰਸਾਸ਼ਨਿਕ ਮੰਜੂਰੀ – ਊਰਜਾ ਮੰਤਰੀ ਅਨਿਲ ਵਿਜ

ਦੂਜੇ ਪੜਾਅ ਵਿੱਚ ਬੈਂਕ ਸਕੇਅਰ ਵਿੱਚ ਬਣੇਗਾ ਓਡੀਟੋਰਿਅਮ, ਰੂਫ ਟਾਪ ‘ਤੇ ਫੂਡ ਕੋਰਟ ਹੋਣਗੇ

ਬੈਂਕ ਸਕੇਅਰ ਵਿੱਚ 111 ਕਰੋੜ ਰੁਪਏ ਦੀ ਲਾਗਤ ਨਾਲ ਪਹਿਲੇ ਪੜਾਅ ਦਾ ਨਿਰਮਾਣ ਕੰਮ ਆਖੀਰੀ ਪੜਾਅ ਵਿੱਚ

ਬੈਂਕ ਸਕੇਅਰ ਵਿੱਚ ਕੁੱਲ 100 ਸ਼ੌਰੂਮ ਦਾ ਨਿਰਮਾਣ ਹੋਵੇਗਾ ਜਿਸ ਵਿੱਚ 32 ਬੈਂਕ ਸ਼ਿਫਟ ਹੋਣਗੇ

ਚੰਡੀਗੜ੍ਹ, 13 ਨਵੰਬਰ (ਮਧੂਸਾਰ ਬਿਊਰੋ) – ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਕਿ ਅੰਬਾਲਾ ਕੈਂਟ ਵਿੱਚ ਨਿਰਮਾਣਧੀਨ ਬੈਂਕ ਸਕੇਅਰ ਭਵਨ ਵਿੱਚ ਦੂਜੇ ਪੜਾਅ ਦੇ ਨਿਰਮਾਣ ਤਹਿਤ 64.47 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਮਿਲ ਗਈ ਹੈ ਅਤੇ ਜਲਦੀ ਟੈਂਡਰ ਕਰ ਦੂਜੇ ਪੜਾਅ ਦੇ ਨਿਰਮਾਣ ਕੰਮ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਚੱਲ ਰਹੇ ਪਹਿਲੇ ਪੜਾਅ ਨਿਰਮਾਣ ਕੰਮ ਆਖੀਰੀ ਪੜਾਆਂ ਵਿੱਚ ਹਨ। ਊਰਜਾ ਮੰਤਰੀ ਅਨਿਲ ਵਿਜ ਦੇ ਯਤਨਾਂ ਨਾਲ ਅੰਬਾਲਾ ਕੈਂਟ ਦੇ ਬੈਂਕਾਂ ਨੂੰ ਇੱਕ ਹੀ ਛੱਤ ਦੇ ਹੇਠਾਂ ਲਿਆਉਣ ਲਈ ਸ਼ੁਰੂ ਕੀਤੀ ਗਈ ਬੈਂਕ ਸਕੇਅਰ ਪਰਿਯੋਜਨਾ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਇੱਥੇ ਲਗਭਗ 32 ਬੈਂਕਾਂ ਨੂੰ ਇੱਕ ਹੀ ਛੱਤ ਦੇ ਹੇਠਾਂ ਸ਼ਿਫਟ ਕਰਨ ਦੀ ਯੋਜਨਾ ਹੈ। ਮੰਤਬਹ ਅਨਿਲ ਵਿਜ ਨੇ ਦਸਿਆਕਿ ਦੂਜੇ ਪੜਾਅ ਤਹਿਤ ਬੈਂਕ ਸਕੇਅਰ ਵਿੱਚ ਪਿਛਲੀ ਪਾਸੇ ਬਨਣ ਵਾਲੀ ਬਿਲਡਿੰਗ ਚਾਰ ਮੰਜਿਲਾ ਹੋਵੇਗੀ ਜਿਸ ਵਿੱਚ ਕਈ ਸ਼ੌਰੂਮ ਬਣਾਏ ਜਾਣਗੇ। ਇਸ ਤੋਂ ਇਲਾਵਾ, ਇੱਥੇ ਪ੍ਰੋਗਰਾਮ ਤੇ ਕਾਨਫ੍ਰੈਂਸ ਆਦਿ ਆਯੋਜਿਤ ਕਰਨ ਲਈ 450 ਲੋਕਾਂ ਦੀ ਸਮਰੱਥਾ ਦਾ ਓਡੀਟੋਰਿਅਮ ਬਣੇਗਾ। ਇਸ ਤੋਂ ਇਲਾਵਾ ਰੂਫ ਟਾਪ ‘ਤੇ ਫੂਡ ਕੋਰਟ ਬਣਾਏ ਜਾਣਗੇ ਜਿੱਥੇ ਲੋਕ ਖਾਣ-ਪੀਣ ਦਾ ਆਨੰਦ ਲੈ ਸਕਣਗੇ। ਉਨ੍ਹਾਂ ਨੇ ਦਸਿਆ ਕਿ ਪ੍ਰਸਾਸ਼ਨਿਕ ਮੰਜੂਰੀ ਮਿਲ ਚੁੱਕੀ ਹੈ, ਜਿਸ ਦੇ ਬਾਅਦ ਜਲਦੀ ਟੈਂਡਰ ਕਰਾ ਕੇ ਕੰਮ ਨੂੰ ਸ਼ੁਰੂ ਕੀਤਾ ਜਾਵੇਗਾ। ਗੌਰਤਲਬ ਹੈ ਕਿ ਮੰਤਰੀ ਅਨਿਲ ਵਿਜ ਦੇ ਯਤਨਾਂ ਨਾਲ 3.97 ਏਕੜ ਵਿੱਚ ਬੈਂਕ ਸਕੇਅਰ -ਕਮ-ਸ਼ੋਪਿੰਗ ਮਾਲ ਭਵਨ ਦਾ ਨਿਰਮਾਣ ਕੰਮ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਦੇ ਕੰਮ ਤਹਿਤ ਲਗਭਗ 111 ਕਰੋੜ ਰੁਪਏ ਦੀ ਲਾਗਤ ਨਾਲ ਅੱਗੇ ਬਣ ਰਹੇ ਤਿੰਨ ਮੰਜਿਲਾ ਭਵਨ ਦਾ ਨਿਰਮਾਣ ਕੰਮ ਲਗਭਗ 85 ਫੀਸਦੀ ਪੂਰਾ ਹੋ ਚੁੱਕਾ ਹੈ। ਪੂਰੇ ਬੈਂਕ ਸਕੇਅਰ ਵਿੱਚ ਕੁੱਲ 100 ਸ਼ੌਰੂਮ ਦਾ ਨਿਰਮਾਣ ਹੋਵੇਗਾ।

ਪਹਿਲੇ ਪੜਾਅ ਵਿੱਚ ਬਣੈ ਬੈਂਕ ਸਕੇਅਰ ਵਿੱਚ ਇਹ ਕੰਮ ਹੋਏ

      ਬੈਂਕ ਸਕੇਅਰ ਵਿੱਚ ਪਹਿਲੇ ਪੜਾਅ ਤਹਿਤ ਬਣ ਰਹੀ ਤਿੰਨ ਮੰਜਿਲਾਂ ਬਿਲਡਿੰਗ ਵਿੱਚ ਬੇਸਮੈਂਅ ਅਤੇ ਗਰਾਉਂਡ ਫਲੋਰ 'ਤੇ 325 ਤੋਂ ਵੱਧ ਵਾਹਨਾਂ ਨੂੰ ਖੜਾ ਕਰਨ ਲਈ ਪਾਰਕਿੰਗ ਸਹੂਲਤ ਹੋਵੇਗੀ। ਬੇਸਮੈਂਟ ਤੇਂ ਗਰਾਉਂਡ ਫਲੋਰ 'ਤੇ ਐਚਵੀਏਸੀ ਪਲਾਂਟ ਰੂਮ, ਪੰਪ ਹਾਊਸ, ਲਿਫਟ, ਇਲੈਕਟ੍ਰਿਕ ਪੈਨਲ ਰੂਮ, ਲਿਫਟ, ਸਟੇਅਰਸ ਤੇ ਹੋਰ ਸਹੂਲਤਾਂ ਹੋਣਗੀਆਂ। ਤਿੰਨ ਮੰਜਿਲਾ ਭਵਨ ਦੇ ਪਹਿਲੇ ਮੰਜਿਲ 'ਤੇ 21 ਸ਼ੌਰੂਮ, ਮਹਿਲਾ ਤੇ ਪੁਰਸ਼ ਲਈ ਦੋ-ਦੋ ਪਬਲਿਕ ਪਖਾਨੇ, ਇਲੈਕਟ੍ਰਿਕ ਪੈਨ ਰੂਮ, ਚਾਰ ਲਿਫਟ ਤੇ ਸਟੇਅਰਸ ਹੋਣਗੀਆਂ। ਦੂਜੀ ਮੰਜਿਲ 'ਤੇ 18 ਸ਼ੌਰੂਮ, ਮਹਿਲਾ ਅਤੇ ਪੁਰਸ਼ ਲਈ ਦੋ-ਦੋ ਪਬਲਿਕ ਪਖਾਨੇ, ਇਲੈਕਟ੍ਰਿਕ ਪੈਨਲ ਰੂਮ, ਚਾਰ ਲਿਫਟ, ਸਟੇਅਰਸ ਤੇ ਹੋਰ ਸਹੂਲਤਾਂ ਹੌਣਗੀਆਂ। ਤੀਜੀ ਮੰਜਿਲ 'ਤੇ 13 ਸ਼ੌਰੂਮ, ਮਹਿਲਾ ਅਤੇ ਪੁਰਸ਼ ਲਈ ਦੋ-ਦੋ ਪਬਲਿਕ ਪਖਾਨੇ, ਇਲੈਕਟ੍ਰਿਕ ਪੈਨਲ ਰੂਮ, ਚਾਰ ਲਿਫਟ, ਸਟੇਅਰਸ ਤੇ ਹੋਰ ਸਹੂਲਤਾਂ ਹੋਣਗੀਆਂ, ਇਸ ਤੋਂ ਇਲਾਵਾ, ਕਾਮਨ ਏਰਿਆ ਵਿੱਚ ਏਅਰ ਕੰਡੀਸ਼ਨ, ਬਿਲਡਿੰਗ ਦੇ ਅੱਗੇ ਗ੍ਰੀਨਰੀ, ਫਾਇਰ ਅਲਾਰਮ, ਫਾਇਰ ਡਾਈਟਿੰਗ ਸਿਸਟਮ, ਸੀਸੀਟੀਵ ਕੈਮਰੇ, ਦੋ ਟਿਯੂਬਵੈਲ ਤੇ ਹੋਰ ਸਹੂਲਤਾਂ ਹੌਣਗੀਆਂ।

ਦੂਜੇ ਪੜਾਅ ਵਿੱਚ ਬਣੇ ਬੈਂਕ ਸਕੇਅਰ ਵਿੱਚ ਇਹ ਕੰਮ ਹੋਣਗੇ

ਦੂਜੇ ਪੜਾਅ ਵਿੱਚ ਬਨਣ ਵਾਲੇ ਬੈਂਕ ਸਕੇਅਰ ਭਵਨ ਦੇ ਪਹਿਲੇ ਮੰਜਿਲ ‘ਤੇ 12 ਸ਼ੌਰੂਮ ਹੋਣਗੇ। ਇਸੀ ਤਰ੍ਹਾ ਦੂਜੇ ਮੰਜਿਲ ‘ਤੇ 17 ਸ਼ੌਰੂਮ ਅਤੇ ਤੀਜੀ ਮੰਜਿਲ ‘ਤੇ ਕੁੱਲ 20 ਸ਼ੌਰੂਮ ਹੋਣਗੇ। ਤੀਜੇ ਫਲੋਰ ‘ਤੇ 450 ਲੋਕਾਂ ਦੀ ਸਮਰੱਥਾ ਵਾਲਾ ਇੱਕ ਓਡੀਟੋਰਿਅਮ ਬਣੇਗਾ ਅਤੇ ਰੂਫ ਟਾਪ ‘ਤੇ ਫੂਡ ਕੋਰਟ ਬਣਾਏ ਜਾਣਗੇ। ਇਸ ਤੋਂ ਇਲਾਵਾ, ਇੱਥੇ ਲਿਫਟ, ਸਟੇਅਰਸ, ਐਕਸੀਲੇਟਰ, ਐਚਵੀਏਸੀ, ਫਾਇਰ ਫਾਈਟਿੰਗ ਸਿਸਟਮ, ਮਹਿਲਾ ਅਤੇ ਪੁਰਸ਼ ਪਖਾਨੇ ਤੇ ਹੋਰ ਸਹੂਲਤਾਂ ਹੋਣਗੀਆਂ।

Leave a Reply

Your email address will not be published. Required fields are marked *