ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੀਤਾ ਸਥਲੀ ਜੋਤੀਸਰ ਵਿੱਚ ਪੰਚਜਨਯ ਸਮਾਰਕ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਭਾਰਤ ਅਨੁਭਵ ਕੇਂਦਰ ਦਾ ਕੀਤਾ ਅਵਲੋਕਨ
ਪੰਚਕੂਲਾ :(ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੀਤਾ ਸਥਲੀ ਜੋਤੀਸਰ, ਕੁਰੂਕਸ਼ੇਤਰ ਵਿੱਚ ਮੰਗਲਵਾਰ ਨੂੰ ਮਹਾਭਾਰਤ ਅਨੁਭਵ ਕੇਂਦਰ ਪਰਿਸਰ ਵਿੱਚ ਭਗਵਾਨ ਸ਼੍ਰੀ ਿਸ਼ਣ ਜੀ ਦੇ ਪਵਿੱਤਰ ਸ਼ੰਖ ਪੰਚਜਨਯ ’ਤੇ ਅਧਾਰਿਤ ਪੰਚਜਨਅ ਸਮਾਰਕ ਦਾ ਉਦਘਾਟਨ ਕੀਤਾ। ਨਾਲ ਹੀ, ਪ੍ਰਧਾਨ ਮੰਤਰੀ ਨੇ ਅਨੁਭਵ ਕੇਂਦਰ ਦਾ ਅਵਲੋਕਨ ਵੀ ਕੀਤਾ। ਇਸ ਮੌਕੇ ’ਤੇ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ।
ਵਰਨਣਯੋਗ ਹੈ ਕਿ ਮਹਾਭਾਰਤ ਦੇ ਯੁੱਧ ਵਿੱਚ ਭਗਵਾਨ ਸ਼੍ਰੀ ਿਸ਼ਣ ਨੇ ਨਿਆਂ ਅਤੇ ਧਰਮ ਦੇ ਨਾਲ ਖੜੇ ਹੋ ਕੇ ਦਿਵਅ ਪੰਚਜਨਯ ਸ਼ੰਖ ਨਾਲ ਹੀ ਸ਼ੰਖਨਾਦ ਕੀਤਾ ਸੀ। ਉਨੱਤ ਵੈਦਿਕ ਸ਼ੈਲੀ ਦੇ ਵੈਦਿਕਾ ’ਤੇ ਸਥਾਪਿਤ ਸਨਹਿਰੇ ਸ਼ੰਖ ਪਵਿੱਤਰਤਾ, ਹਿੰਮਤ ਅਤੇ ਧਰਮ ਦੀ ਜਿੱਤ ਦਾ ਪ੍ਰਤੀਕ ਹੈ। ਇਹ ਪੰਚਜਨਯ ਭਾਰਤ ਦੇ ਸਨਾਤਨ ਸੰਦੇਸ਼ ਧਰਮ ਅਤੇ ਦਿਵਅ ਗਿਆਨ ਦੀ ਯਾਦ ਦਿਵਾਉਦਾ ਹੈ। ਇਸ ’ਤੇ ਸ਼੍ਰੀਮਦਭਗਵਦ ਕੀਤਾ ਦੇ 18 ਸ਼ਲੋਕ ਦਰਜ ਕੀਤੇ ਗਏ ਹਨ। ਉਦਘਾਟਨ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਮਹਾਭਾਰਤ ਅਨੁਭਵ ਕੇਂਦਰ ਦਾ ਅਵਲੋਕਨ ਕੀਤਾ ਅਤੇ ਗੀਤਾ ਦੀ ਪਾਵਨ ਧਰਤੀ ਨੁੰ ਨਮਨ ਕੀਤਾ। ਉਨ੍ਹਾਂ ਨੇ ਮਹਾਭਾਰਤ ਅਨੁਭਵ ਕੇਂਦਰ ਵਿੱਚ ਸਵਾਗਤ ਰੂਮ, ਮਹਾਕਾਵ ਦਾ ਸਿ੍ਰਜਨ ਰੂਮ, ਪੁਰਾਣੀ ਮਹਾਭਾਰਤ, ਕੁਰੂ ਵੰਸ਼ਾਵਲੀ, ਦਰੋਪਦੀ ਸਵੰਬਰ, ਭਗਵਾਨ ਸ਼੍ਰੀ ਿਸ਼ਣ ਦਾ ਵਿਰਾਟ ਸਵਰੂਪ, ਗੀਤਾ ਸ਼ਲੋਕ, ਿਸ਼ਣ ਭੂਮਿਕਾ, ਕੁਰੂਕਸ਼ੇਤਰ 48 ਕੋਸ, ਦਸ਼ਵ ਅਵਤਾਰ ਸਮੇਤ ਹੋਰ ਰੂਮਸ ਦਾ ਵੀ ਉਦਘਾਟਨ ਕੀਤਾ।

