ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਯੂਨੈਸਕੋ ਦਾ ਦਰਜਾ ਮਿਲਣ ਨਾਲ ਦੀਵਾਲੀ ਦੀ ਗਲੋਬਲ ਲੋਕ੍ਰਪਿਯਤਾ ਚ ਹੋਵੇਗਾ ਵਾਧਾ : ਮੋਦੀ

ਨਵੀਂ ਦਿੱਲੀ 10 ਦਸੋਂਬਰ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੀਵਾਲੀ ਨੂੰ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ ’ਚ ਸ਼ਾਮਲ ਕੀਤੇ ਜਾਣ ਦਾ ਸਵਾਗਤ ਕਰਦੇ ਹੋਏ ਕਹਿਾ ਕਿ ਇਸ ਨਾਲ ਤਿਉਹਾਰ ਦੀ ਗਲੋਬਲ ਲੋਕਪਿ੍ਰਯਤਾ ’ਚ ਹੋਰ ਵਾਧਾ ਹੋਵੇਗਾ। ਪੀ.ਐੱਮ. ਮੋਦੀ ਨੇ ਯੂਨੈਸਕੋ ਵਲੋਂ ਦੀਵਾਲੀ ਨੂੰ ਆਪਣੀ ਵਿਰਾਸਤੀ ਸੂਚੀ ’ਚ ਸ਼ਾਮਲ ਕੀਤੇ ਜਾਣ ਦੇ ਐਲਾਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ’ਐਕਸ’ ’ਤੇ ਇਕ ਪੋਸਟ ’ਚ ਕਿਹਾ,’’ਭਾਰਤ ਅਤੇ ਦੁਨੀਆ ਭਰ ਦੇ ਲੋਕ ਖ਼ੁਸ਼ ਹਨ।’’ ਉਨ੍ਹਾਂ ਕਿਹਾ,’’ਦੀਵਾਲੀ ਸਾਡੀ ਸੰਸ ਿਤੀ ਅਤੇ ਕਦਰਾਂ-ਕੀਮਤਾਂ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ। ਇਹ ਸਾਡੀ ਸੱਭਿਅਤਾ ਦਾ ਸਾਰ ਹੈ।

ਇਹ ਗਿਆਨ ਅਤੇ ਧਰਮ ਦਾ ਪ੍ਰਤੀਕ ਹੈ। ਦੀਵਾਲੀ ਨੂੰ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ ’ਚ ਸ਼ਾਮਲ ਕੀਤੇ ਜਾਣ ਨਾਲ ਤਿਉਹਾਰ ਦੀ ਗਲੋਬਲ ਲੋਕਪਿ੍ਰਯਤਾ ’ਚ ਹੋਰ ਵੀ ਵਾਧਾ ਦਰਜ ਹੋਵੇਗਾ।’’ ਪੀ.ਐੱਮ. ਮੋਦੀ ਨੇ ਕਿਹਾ,’’ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ ਸਾਡਾ ਸਾਡਾ ਮਾਰਗਦਰਸ਼ ਕਰਦੇ ਰਹਿਣ।’’ ਰੌਸ਼ਨੀ ਦੇ ਤਿਉਹਾਰ ਦੀਵਾਲੀ ਨੂੰ ਬੁੱਧਵਾਰ ਨੂੰ ਯੂਨੈਸਕੋ ਦੀ ਵਿਰਾਸਤੀ ਸੂਚੀ ’ਚ ਸ਼ਾਮਲ ਕੀਤਾ ਗਿਆ। ਦਿੱਲੀ ਦੇ ਲਾਲ ਕਿਲ੍ਹੇ ’ਚ ਹੋਈ ਯੂਨੈਸਕੋ ਦੀ ਇਕ ਮਹੱਤਵਪੂਰਨ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ।

Leave a Reply

Your email address will not be published. Required fields are marked *