ਪੁਲਿਸ ਦਾ ਕਾਰਜ ਸਿਰਫ ਅਪਰਾਧ ਕੰਟਰੋਲ ਤੱਕ ਸੀਮਤ ਨਹੀਂ, ਸੁਰੱਖਿਆ ਅਤੇ ਨਿਆਂ ਦਾ ਭਰੋਸਾ ਪੈਦਾ ਕਰਨਾ ਵੀ ਹੈ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਹੋਟਸਪਾਟ ਡੋਮੀਨੇਸ਼ਨ ਮੁਹਿੰਮ ਦੀ ਸ਼ਲਾਘਾ ਕੀਤੀ, ਕਿਹਾ-ਅਪਰਾਧੀਆਂ ਦੇ ਮਨ ਵਿੱਚ ਮੁਹਿੰਮ ਨਾਲ ਖੌਫ
ਪੰਚਕੂਲਾ 15 ਦਸੰਬਰ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੁਲਿਸ ਦਾ ਕੰਮ ਸਿਰਫ ਅਪਰਾਧ ’ਤੇ ਕੰਟਰੋਲ ਤੱਕ ਸੀਮਤ ਨਹੀਂ ਹੈ ਸਗੋ ਆਮ ਨਾਗਰਿਕ ਦੇ ਮਨ ਵਿੱਚ ਸੁਰੱਖਿਆ, ਭਰੋਸੇ ਅਤੇ ਨਿਆਂ ਦਾ ਭਰੋਸਾ ਪੈਦਾ ਕਰਨਾ ਵੀ ਹੈ। ਇਹੀ ਭਰੋਸਾ ਲੋਕਤੰਤਰ ਦੀ ਸੱਭ ਤੋਂ ਵੱਡੀ ਪੂੰਜੀ ਹੈ।
ਉਹ ਅੱਜ ਪੰਚਕੂਲਾ ਵਿੱਚ ਵਿਕਸਿਤ ਭਾਰਤ-ਸੁਰੱਖਿਆ ਆਯਾਮ ਵਿਸ਼ਾ ’ਤੇ ਆਯੋਜਿਤ ਰਾਜ ਪੱਧਰੀ ਸੁਰੱਖਿਆ ਸਮੇਲਨ ਦੀ ਅਗਵਾਈ ਕਰ ਰਹੇ ਸਨ, ਜਿਸ ਵਿੱਚ ਵਧੀਕ ਪੁਲਿਸ ਡਾਇਰੈਕਟਰ ਜਨਰਲਾਂ, ਪੁਲਿਸ ਇੰਸਪੈਕਟਰ ਜਨਰਲਾਂ, ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ, ਭਾਰਤ ਸਰਕਾਰ ਦੇ ਪ੍ਰਤੀਨਿਧੀਆਂ ਸਮੇਤ ਕਈ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਇਹ ਸਪਸ਼ਟ ਭਰੋਸਾ ਹੈ ਕਿ ਵਿਕਾਸ ਦੀ ਗਤੀ ਤਾਂਹੀ ਨਿਰੰਤਰ ਹੋ ਸਕਦੀ ਹੈ ਜਦੋਂ ਸੂਬੇ ਦੀ ਕਾਨੂੰਨ ਵਿਵਸਥਾ ਮਜਬੂਤ ਅਤੇ ਨਿਰਪੱਖ ਹੋਵੇ। ਨਿਵੇਸ਼, ਉਦਯੋਗ, ਸਿਖਿਆ , ਸਿਹਤ ਅਤੇ ਸਮਾਜਿਕ ਵਿਕਾਸ ਦੀ ਹਰ ਵੱਡੀ ਪਹਿਲ ਦੀ ਸਫਲਤਾ ਸਿੱਧੇ ਤੌਰ ’ਤੇ ਪੁਲਿਸ ਦੀ ਕੁਸ਼ਲਤਾ, ਇਮਾਨਦਾਰੀ ਅਤੇ ਪੇਸ਼ੇਵਰ ਸਮਰੱਥਾ ਨਾਲ ਜੁੜੀ ਹੈ। ਉਨ੍ਹਾਂ ਨੇ ਮੌਜੂਦ ਅਧਿਕਾਰੀਆਂ ਨੂੰ ਹਰਿਆਣਾ ਪੁਲਿਸ ਦੇ ਅਗਵਾਈਕਰਤਾ ਦੱਸਦੇ ਹੋਏ ਕਿਹਾ ਕਿ ਤੁਸੀਂ ਸਿਰਫ ਕਾਨੂੰਨ ਦੇ ਸਰੰਖਕ ਨਹੀਂ ਹਨ, ਸੂਬੇ ਵਿੱਚ ਸੁਸਾਸ਼ਨ, ਸਮਾਜਿਕ ਸਥਿਰਤਾ ਦੀ ਮਜਬੂਤ ਨੀਂਹ ਹੈ। ਇਸ ਮੌਕੇ ’ਤੇ ਉਨ੍ਹਾਂ ਨੇ ਫੀਲਡ ਵਿੱਚ ਦਿਨ ਰਾਤ ਕੰਮ ਕਰ ਰਹੇ ਹਰਿਆਣਾ ਪੁਲਿਸ ਦੇ ਹਰੇਕ ਜਵਾਨ ਅਤੇ ਅਧਿਕਾਰੀ ਦੇ ਹਿੰਮਤ, ਸਮਰਪਣ ਅਤੇ ਅਨੁਸਾਸ਼ਨ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਪਿਛਲੀ ਨਵੰਬਰ ਮਹੀਨੇ ਵਿੱਚ ਰਾਏਪੁਰ ਵਿੱਚ ਆਯੋਜਿਤ ਪੁਲਿਸ ਡਾਇਰੈਕਟਰ ਜਨਰਲਾਂ ਅਤੇ ਪੁਲਿਸ ਇੰਸਪੈਕਟਰ ਜਨਰਲਾਂ ਦੇ 60ਵੇਂ ਅਖਿਲ ਭਾਰਤੀ ਸਮੇਲਨ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਿੱਸਾ ਲਿਆ। ਉਸ ਤਿੰਨ ਦਿਨਾਂ ਦੇ ਸਮੇਲਨ ਦਾ ਵਿਸ਼ਾ ਵਿਕਸਿਤ ਭਾਰਤ-ਸੁਰੱਖਿਆ ਆਯਾਮ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਲਨ ਵਿੱਚ ਪ੍ਰਧਾਨ ਮੰਤਰੀ ਵੱਲੋਂ ਰੱਖੇ ਗਏ ਵਿਚਾਰ ਸਾਡੇ ਸਾਰਿਆਂ ਲਈ ਮਾਰਗਦਰਸ਼ਕ ਹਨ। ਉਹ ਸੂਬਾ ਪੱਧਰ ’ਤੇ ਪੁਲਿਸ ਰਣਨੀਤੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਹਨ।
ਆਪ੍ਰੇਸ਼ਨ ਹੋਟਸਪਾਟ ਡੋਮੀਨੇਸ਼ਨ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਹਰਿਆਣਾ ਪੁਲਿਸ ਨੇ ਇੰਟਰ-ਸਟੇਟ ਗਿਰੋਹਾਂ, ਨਸ਼ਾ ਤਸਕਰਾਂ ਤੇ ਸਾਈਬਰ ਅਪਰਾਧ ਦੇ ਖਿਲਾਫ ਸਫਲਤਾ ਪ੍ਰਾਪਤ ਕੀਤੀ ਹੈ। ਆਪ੍ਰੇਸ਼ਨ ਹੋਟਸਪਾਟ ਡੋਮੀਨੇਸ਼ਨ ਵਿੱਚ 12 ਦਿਨਾਂ ਵਿੱਚ 2 ਹਜਾਰ ਤੋਂ ਵੱਧ ਅਪਰਾਧੀ ਗਿਰਫਤਾਰ ਕੀਤੇ ਗਏ। ਇਸੀ ਤਰ੍ਹਾ, ਆਪ੍ਰੇਸ਼ਨ ਟ੍ਰੈਕ ਟਾਊਨ ਨਾਲ ਅਪਰਾਧੀਆਂ ਵਿੱਚ ਖੌਫ ਹੈ। ਇਸ ਆਪ੍ਰੇਸ਼ਨ ਵਿੱਓ 23 ਦਿਨਾਂ ਵਿੱਚ 7 ਹਜਾਰ 587 ਅਪਰਾਧੀਆਂ ਨੂੰ ਜੇਲ੍ਹ ਦੇ ਪਿੱਛੇ ਪਹੁੰਚਾਇਆ ਗਿਆ ਹੈ। ਨਾਲ ਹੀ 168 ਕਰੋੜ ਰੁਪਏ ਦੀ ਅਵੈਧ ਸੰਪਤੀ ਜਬਤ ਕੀਤੀ। ਸ੍ਰੀ ਸੈਣੀ ਨੇ ਕਿਹਾ ਕਿ ਮੌਜੂਦਾ ਦਾ ਸਮੇਂ ਤਕਨੀਕ ਦਾ ਹੈ ਅਤੇ ਸਮੇਂ ਦੇ ਨਾਲ-ਨਾਲ ਸਾਡਾ ਏਡਵਾਂਸ ਤਕਨੀਕ ਨਾਲ ਅਪਡੇਟ ਰਹਿਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਸੂਬੇ ਵਿੱਚ ਅਪਰਾਧ ਦੇ ਮੱਦੇਨਜਰ ਨਾਲ ਸੰਵੇਦਨਸ਼ੀਲ ਸਥਾਨਾਂ ’ਤੇ ਸੀਸੀਟੀਵੀ ਕੈਮਰੇ ਲਗਾਉਣ ਲਈ ਵੀ ਜਰੂਰੀ ਹਿਦਾਇਤਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਤਾਂ ਵਿਅਕਤੀ ਦੀ ਉਮੀਦ ਹੁੰਦੀ ਹੈ ਕਿ ਉਸ ਨੁੰ ਨਿਆਂ ਮਿਲੇ ਅਤੇ ਸਾਨੂੰ ਇਸ ਭਰੋਸੇ ਨੂੰ ਕਾਇਮ ਰੱਖਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾਮੁਕਤੀ ਨੂੰ ਲੈ ਕੇ ਸਮਾਜ ਵਿੱਚ ਠੋਸ ਕਦਮ ਚੁੱਕੇ ਜਾਣ ਦੀ ਜਰੂਰਤ ਹੈ। ਨਸ਼ੇ ਨੂੰ ਰੋਕਣ ਲਈ ਸਖਤ ਕਦਮ ਚੁੱਕੇਣ ਦੇ ਨਾਲ-ਨਾਲ ਲੋਕਾਂ ਨੁੰ ਜਾਗਰੁਕ ਕਰਨ ਦੀ ਵੀ ਜਰੂਰਤ ਹੈ ਇਸ ਦੇ ਲਈ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਨਸ਼ਾਮੁਕਤੀ ਮੁਹਿੰਮ ਤਹਿਤ ਸਾਈਕਲੋਥਾਨ, ਮੈਰਾਥਨ ਅਤੇ ਹੋਰ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕਰਵਾਏ ਜਾਂਦੇ ਹਨ, ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਇਸ ਤੋਂ ਪਹਿਲਾਂ ਸਮੇਲਨ ਦੇ ਸੈਸ਼ਨਾਂ ਵਿੱਚ ਵੱਖ-ਵੱਖ ਸੰਵੇਦਨਸ਼ੀਲ ਵਿਸ਼ਿਆਂ ’ਤੇ ਵਿਸਤਾਰ ਪੇਸ਼ਗੀਆਂ ਦਿੱਤੀਆਂ ਗਈਆਂ।
ਇਸ ਮੌਕੇ ’ਤੇ ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਪਿਛਲੇ ਸਾਲ ਆਯੋਜਿਤ ਹੋਈ ਡੀਜੀ/ਆਈਜੀ ਕਾਨਫ੍ਰੈਂਸ ਵਿੱਚ 108 ਸਿਫਾਰਿਸ਼ਾਂ ਰੱਖੀਆਂ ਗਈਆਂ ਸੀ ਜਿਨ੍ਹਾਂ ਵਿੱਚੋਂ ਲਗਭਗ ਸਾਰੀ ਸਿਫਾਰਿਸ਼ਾਂ ਨੂੰ ਲਾਗੂ ਕਰ ਦਿੱਤਾ ਗਿਆ ।

