ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਆਤਿਸ਼ੀ ਦੀ ਵੀਡੀਓ ਨਾਲ ਨਹੀਂ ਹੋਈ ਛੇੜਛਾੜ! ਦਿੱਲੀ ਵਿਧਾਨ ਸਭਾ ਸਪੀਕਰ ਨੇ ਖੋਲ੍ਹੀ ਆਪ ਦੇ ਦਾਅਵਿਆਂ ਦੀ ਪੋਲ

ਨਵੀਂ ਦਿੱਲੀ 17 ਜਨਵਰੀ (ਮਧੂਸਾਰ ਬਿਊਰੋ) ਲੀ ਦੀ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਵਲੋਂ ਸਿੱਖ ਗੁਰੂਆਂ ਬਾਰੇ ਕਥਿਤ ਟਿੱਪਣੀਆਂ ਨਾਲ ਸਬੰਧਤ ਵੀਡੀਓ ਨੂੰ ਲੈ ਕੇ ਸਿਆਸੀ ਹਲਚਲ ਹੁਣ ਹੋਰ ਜ਼ਿਆਦਾ ਤੇਜ਼ ਹੋ ਗਈ ਹੈ, ਕਿਉਂਕਿ ਇਸ ਵੀਡੀਓ ਦੀ ਫੋਰੈਂਸਿਕ ਰਿਪੋਰਟ ਹੁਣ ਜਨਤਕ ਹੋ ਗਈ ਹੈ। ਦਿੱਲੀ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਇਸ ਸਬੰਧ ਵਿਚ ਪ੍ਰੈਸ ਕਾਨਫਰੰਸ ਕਰਦੇ ਹੋਏ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਫੋਰੈਂਸਿਕ ਸਾਇੰਸ ਲੈਬਾਰਟਰੀ (6SL) ਦੀ ਰਿਪੋਰਟ ਮੁਤਾਬਕ ਆਤਿਸ਼ੀ ਦੀ ਆਡੀਓ-ਵੀਡੀਓ ਬਿਲਕੁਲ ਅਸਲੀ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ।
ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵਿਰੋਧੀ ਪਾਰਟੀ ’ਆਪ’ ਦੀ ਬੇਨਤੀ ’ਤੇ 8 ਜਨਵਰੀ ਨੂੰ ਇਹ ਕਲਿੱਪ ਫੋਰੈਂਸਿਕ ਜਾਂਚ ਲਈ ਭੇਜੀ ਗਈ ਸੀ। ਆਡੀਓ-ਵੀਡੀਓ ਮਾਮਲੇ ਦੀ ਡਿਟੇਲ ਜਾਂਚ ਹੋਈ ਹੈ। ਫੋਰੈਂਸਿਕ ਲੈਬ ਦੀ ਰਿਪਰੋਟ ਵਿਚ ਇਸ ਨੂੰ ਸਹੀ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਤਿਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਸਟੇਟ ਏਜੰਸੀਆਂ ਦਾ ਇਸਤੇਮਾਲ ਕੀਤਾ ਹੈ। ਸਪੀਕਰ ਗੁਪਤਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ “ਜਲਦੀ” ਵਿੱਚ ਆਪਣੀ ਫੋਰੈਂਸਿਕ ਜਾਂਚ ਕਰਵਾਈ ਅਤੇ ਉਸ ਦੇ ਆਧਾਰ ’ਤੇ ਮਾਮਲੇ ਵਿੱਚ ਐਫਆਈਆਰ ਵੀ ਦਰਜ ਕਰਵਾ ਦਿੱਤੀ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਅਤੇ ਪੰਜਾਬ ਸਰਕਾਰ ਵੱਲੋਂ ਮੰਗੀ ਗਈ ਵੀਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਮੰਗ ਕਰਨਗੇ।
ਦੱਸ ਦੇਈਏ ਕਿ ਇਹ ਵੀਡੀਓ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਵੱਲੋਂ ਵਿਰੋਧੀ ਧਿਰ ਦੀ ਮੰਗ ’ਤੇ ਜਾਂਚ ਲਈ ਭੇਜੀ ਗਈ ਸੀ। ਦਿੱਲੀ ਲੈਬ ਦੀ ਇਸ ਰਿਪੋਰਟ ਨੇ ਪਹਿਲਾਂ ਕੀਤੇ ਗਏ ਦਾਅਵਿਆਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਪੰਜਾਬ ਪੁਲਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਜਾਂਚ ਵਿੱਚ ਇਹ ਵੀਡੀਓ ’ਡਾਕਟਰਡ’ (ਛੇੜਛਾੜ ਕੀਤੀ ਹੋਈ) ਪਾਈ ਗਈ ਸੀ। ਆਮ ਆਦਮੀ ਪਾਰਟੀ ਵੱਲੋਂ ਵੀ ਲਗਾਤਾਰ ਇਸ ਵੀਡੀਓ ਨੂੰ ਨਕਲੀ (fake) ਦੱਸਿਆ ਜਾ ਰਿਹਾ ਸੀ। 6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਵਿੱਚ ਆਤਿਸ਼ੀ ਵੱਲੋਂ ਸਿੱਖ ਗੁਰੂਆਂ ਦੇ ਕਥਿਤ ਅਪਮਾਨ ਦਾ ਮੁੱਦਾ ਇੱਕ ਵੱਡੇ ਰਾਜਨੀਤਿਕ ਵਿਵਾਦ ਵਿੱਚ ਬਦਲ ਗਿਆ ਹੈ।

Leave a Reply

Your email address will not be published. Required fields are marked *