ਬਲਜੀਤ ਸਿੰਘ ਮੱਟਮਾਂ ਭਾਜਪਾ ਯੁਵਾ ਮੋਰਚਾ ਦੇ ਸਾਹੋਵਾਲ ਮੰਡਲ ਪ੍ਰਧਾਨ ਨਿਯੁਕਤ
ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਾਗਰ)
ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪਿੰਡ ਮੱਟਮਾਂ ‘ਚ ਅਹਿਮ ਮੀਟਿੰਗ ਕਰਕੇ ਬਲਜੀਤ ਸਿੰਘ ਮੱਟਮਾਂ ਨੂੰ ਯੁਵਾ ਮੋਰਚਾ ਸਾਹੋਵਾਲ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਮੀਟਿੰਗ ਮੰਡਲ ਪ੍ਰਧਾਨ ਯੋਗੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਚੌਧਰੀ ਅਤੇ ਮੰਡਲ ਪ੍ਰਭਾਰੀ ਪ੍ਰੇਮ ਭਾਰਤ ਨੇ ਨਵਨਿਯੁਕਤ ਪ੍ਰਧਾਨ ਨੂੰ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਯੁਵਾ ਮੋਰਚਾ ਦੀ ਮਜ਼ਬੂਤੀ ਤੇ ਪਾਰਟੀ ਦੀ ਤਰੱਕੀ ਲਈ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਜ਼ਿਲ੍ਹਾ ਪ੍ਰਧਾਨ ਪ੍ਰਵੀਨ ਚੌਧਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਸਿਰ ‘ਤੇ ਆ ਰਹੀਆਂ ਹਨ ਅਤੇ ਭਾਜਪਾ ਦੀ ਜਿੱਤ ਲਈ ਯੁਵਾ ਮੋਰਚਾ ਨੂੰ ਅਹਿਮ ਭੂਮਿਕਾ ਨਿਭਾਉਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਜ਼ਿਲ੍ਹੇ ਅੰਦਰ ਭਾਜਪਾ ਕੋਟੇ ‘ਚ ਆਉਂਦੀਆਂ ਸੀਟਾਂ ‘ਤੇ ਵੱਡੀ ਜਿੱਤ ਦਰਜ ਕਰਨਾ ਅਤੇ ਬਾਕੀ ਸੀਟਾਂ ‘ਤੇ ਆਪਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਨਾ ਹੈ। ਇਸ ਮੌਕੇ ਨਵਨਿਯੁਕਤ ਮੰਡਲ ਪ੍ਰਧਾਨ ਬਲਜੀਤ ਸਿੰਘ ਮੱਟਮਾਂ ਨੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।
ਮੀਟਿੰਗ ਦੌਰਾਨ ਸਰਪੰਚ ਦਲਬੀਰ ਚੰਦ, ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਮੱਖਣ ਸਰਾਫ਼, ਅਨਿਰੁੱਧ ਅਰੋੜਾ, ਮੀਡੀਆ ਇੰਚਾਰਜ ਦੀਪਕ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਸ਼ੈਂਪੀ ਸੋਹਲ, ਸੰਜੀਵ ਸ਼ਰਮਾ, ਅਮਿਤ ਗੁਪਤਾ, ਲਵਲੀ ਮਹਾਜਨ, ਬਿੰਦੂ ਸਲਾਰੀਆ, ਗੌਰਵ ਮਹਾਜਨ, ਅਮਿਤ ਸਮਿਆਲ, ਅੰਕੁਰ ਨਈਅਰ, ਮਨੀਸ਼ ਕਾਂਸਰਾ ਅਤੇ ਤਰਸੇਮ ਸੇਮਾ ਹਾਜ਼ਰ ਸਨ।

