ਪਨੂੰ ਮਾਮਲੇ ਤੋਂ ਬਾਅਦ ਪੀ. ਸੀ. ਐਸ. ਅਧਿਕਾਰੀ ਨਾਲ ਤੂੰ-ਤੂੰ, ਮੈਂ-ਮੈਂ
ਸ਼ੋਸ਼ਲ ਮੀਡੀਏ ‘ਤੇ ਆਡੀਓ ਹੋਈ ਵਾਇਰਲ
ਪਟਿਆਲਾ (ਕੰਵਰ ਬੇਦੀ) ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਜੇ ਆਈਏਐਸ ਅਤੇ ਪੀਸੀਐਸ ਅਧਿਕਾਰੀ ਵਗਾਰਾਂ ਦੇ ਨਾਲ-ਨਾਲ ਜ਼ਲਾਲਤ ਸਹਿ ਕੇ ਨੌਕਰੀ ਕਰ ਰਹੇ ਹੋਣ ਤਾਂ ਸਰਕਾਰ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਕਾਰਜਕਾਲ ਅਤੇ ‘ਰਾਜ ਨਹੀਂ ਸੇਵਾ’ ਦਾ ਦਾਅਵਾ ਕਰਨਾ ਬੰਦ ਕਰ ਦੇਣਾ ਚਾਹੀਦਾ ।
ਸਰਕਾਰ ਦੇ ਕਾਰਜਕਾਲ ‘ਚ ਆਈ ਏ ਐਸ ਕਾਹਨ ਸਿੰਘ ਪਨੂੰ ਨਾਲ ਹੇਮਕੁੰਟ ਸਾਹਿਬ ਵਿਖੇ ਹਾਕਮ ਧਿਰ ਦੇ ਇਸ਼ਾਰੇ ‘ਤੇ ਕੀਤੀ ਗਈ ਕੁੱਟਮਾਰ ਦੁਨੀਆ ਸਾਹਮਣੇ ਜੱਗ ਜ਼ਾਹਰ ਹੋਈ, ਜਿਸ ਮਗਰੋਂ ਭਾਵੇਂ ਕੁਝ ਵਿਅਕਤੀਆਂ ਖਿਲਾਫ਼ ਕਾਰਵਾਈ ਹੋਈ ਹੋਵੇਗੀ, ਪ੍ਰੰਤੂ ਪਨੂੰ ਹਮੇਸ਼ਾ ਇਹੋ ਗੱਲ ਆਖਦੇ ਸਨ ਕਿ ਮੇਰੀ ਕੁੱਟਮਾਰ ਪਿਛੇ ਸਰਕਾਰ ਦੇ ਇਕ ਅਕਾਲੀ ਮੰਤਰੀ ਦਾ ਹੱਥ, ਜਿਸ ਮਗਰੋਂ ਹੌਲੀ-ਹੋਲੀ ਸਰਕਾਰ ਨੇ ਮਾਮਲੇ ਨੂੰ ਠੰਡੇ ਬਸਤੇ ‘ਚ ਪਾ ਦਿੱਤਾ ਅਤੇ ਕਾਹਨ ਸਿੰਘ ਪਨੂੰ ‘ਚੱਲ ਸੋ ਚੱਲ’ ਵਾਲੇ ਰਾਹ ‘ਤੇ ਪੈ ਗਏ।
ਕਾਹਨ ਸਿੰਘ ਪਨੂੰ ਮਾਮਲਾ ਹੋਰਨਾਂ ਅਧਿਕਾਰੀਆਂ ਲਈ ਡਰ ਦਾ ਸਬਕ ਬਣਿਆ ਕਿ ਜੇ ਹਾਕਮ ਸਰਕਾਰ ਦੇ ਮੰਤਰੀਆਂ ਜਾਂ ਰਸੂਖਦਾਰਾਂ ਵਿਅਕਤੀਆਂ ਮੁਤਾਬਕ ਆਈ ਏ ਐਸ ਜਾਂ ਪੀ ਸੀ ਐਸ ਅਧਿਕਾਰੀ ਨਾ ਚੱਲੇ ਤਾਂ ਉਨ੍ਹਾਂ ਦਾ ਤਬਾਦਲਾ ਪੱਕਾ ਜਾਂ ਕਮਰੇ ‘ਚ ਵਾੜ ਕੇ ਕਿਸੇ ਟਾਇਮ ਕੁਟਾਪਾ ਚਾੜਿਆ ਹੋ ਸਕਦਾ, ਜੋ ਸਿਰਫ ਤੇ ਸਿਰਫ ਕਮਰੇ ‘ਚੋਂ ਮੂੰਹ ‘ਤੇ ਉਂਗਲ ਰੱਖ ਕੇ ਹੀ ਬਾਹਰ ਨਿਕਲੇਗਾ।
ਆਈ ਏ ਐਸ ਅਤੇ ਪੀ ਸੀ ਐਸ ਦੀ ਪੜ੍ਹਾਈ ਕਰਨ ਤੋਂ ਬਾਅਦ ਜਿਥੇ ਵਿਅਕਤੀ ਸਿਲੈਕਸ਼ਨ ਤੋਂ ਬਾਅਦ ਖੁਸ਼ ਨਜ਼ਰ ਆਉਂਦੇ ਹਨ, ਉਸ ਤੋਂ ਵੱਧ ਦੁਖੀ ਹਾਕਮ ਧਿਰ ਦੀ ਗੁਲਾਮੀ ਕਰਕੇ ਹੁੰਦੇ ਹਨ, ਜਿਨਾਂ ਕੋਲ ਗਜ਼ਟਿਡ ਰੈਂਕ ਤਾਂ ਹੁੰਦਾ, ਪ੍ਰੰਤੂ ਪਾਵਰ ਵਗਾਰਾਂ ਤੇ ਜ਼ਲਾਲਤ ਸਹਿਣ ਤੱਕ ਹੀ ਰਹਿ ਜਾਂਦੀ ਹੈ।
ਅਜਿਹਾ ਹੀ ਇਕ ਹੋਰ ਮਾਮਲਾ ‘ਸ਼ੋਸ਼ਲ ਮੀਡੀਏ’ ‘ਤੇ ਜਾਰੀ ਕੀਤੀ ਗਈ ਇਕ ਆਡੀਓ ਤੋਂ ਸਾਹਮਣੇ ਆਇਆ ਜਿਸ ‘ਚ ਇਕ ਵਿਅਕਤੀ ਪੀਸੀਐਸ ਅਧਿਕਾਰੀ ਨੂੰ ‘ਟਿੱਚ’ ਜਾਣਦਾ ਹੋਇਆ ਆਖਦਾ ‘ਥਿੰਦ’ ਤੈਨੂੰ ਆਖਿਆ ਸੀ ‘ਦੋ ਗੱਡੀਆਂ’ ਭੇਜ ਦਿਓ, ਪ੍ਰੰਤੂ ‘ਤੁਹਾਡਾ ਟੇਸਟ’ ਹੀ ਚੰਗਾ ਨਹੀਂ ਲੱਗਾ ‘ਯੂ ਟੁਕ ਸੋ ਮਚ ਟਾਈਮ’, ‘ਯੂ ਆਰ ਸੈਲਫਿਸ਼ ਬੁਆਏ’, ‘ਤੂੰ ਸੈਲਫਿਸ਼’ ਹੀ ਰਹੇਗਾ।
‘ਜੁਨੇਜਾ’ ਕਹਿੰਦਾ ਸੀ ‘ਥਿੰਦ’ ਆਪਣਾ ਭਰਾ, ਪ੍ਰੰਤੂ ਤੂੰ ਮੈਨੂੰ ਏਨਾ ਅੰਡਰਰੈਸਟੀਮੇਟ ਕੀਤਾ, ਪਰ ਮੈਂ ਸਵੇਰੇ ਉਸੇ ਟਾਈਮ ਰਾਹੁਲ ਤਿਵਾੜੀ ਨੂੰ ਫੋਨ ਕੀਤਾ, ਜਿੰਨੇ ਫੌਰੀ ਦੋ ਗੱਡੀਆਂ ਭੇਜ ਕੇ ਕਿਹਾ ‘ਤੂੰ ਰੱਖ ਲੈ ਜਿਹੜੀ ਇਕ ਗੱਡੀ ਰੱਖਣੀ ਐ’, ਪ੍ਰੰਤੂ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ, ਮੈਨੂੰ ਪਤਾ ਸੀ ਤੂੰ ਘਟੀਆ, ਪਰ ਏਨਾ ਘਟੀਆ, ਮੈਨੂੰ ਉਮੀਦ ਨਹੀਂ ਸੀ, ‘ਤੂੰ ਕਿਸੇ ਹੋਰ ਫੁੱਦੂ ਤੋਂ ਫੋਨ ਕਰਵਾਉਣ ਦਿਆਂ’ ‘ਸਾਲਿਆ’ ‘ਤੇਰੀ ਭੈਣ’ ਨੂੰ ‘ਤੂੰ ਸਾਰਾ ਸ਼ਹਿਰ ਲੁੱਟ’ ਕੇ ਖਾ ਗਿਆ, ਜਾ ਜਿਥੇ ਵੀਹ ਵਾਰ ਜਾ ਕੇ ਕੰਪਲੇਟ ਕਰਨੀ ਕਰ ਲੈ, ਮੈਂ ਭਾਈ ਬੰਦੀ ‘ਚ ਕਿਹਾ ਸੀ, ਤੈਥੋ ਕੋਈ ਮੁਫ਼ਤ ਗੱਡੀ ਨਹੀਂ ਸੀ ਲੈਣੀ, ਪਰ ਤੈਨੂੰ ਪੈਸੇ ਦੇਣੇ ਸੀ, ਤੂੰ ਮੈਨੂੰ ਜ਼ਲੀਲ ਕੀਤਾ ਅਤੇ ਮੈਨੂੰ ਇਹ ਵੀ ਪਤਾ ‘ਤੇਰੀ ਐਨਟੈਨਸ਼ਨ ਮਾੜੀ ਐ’।
ਆਡੀਓ ਰਾਹੀਂ ਇਹ ਵੀ ਗੱਲ ਸਾਹਮਣੇ ਆਈ ਕਿ ਰਸੂਖਦਾਰ ਵਿਅਕਤੀਆਂ ਨੂੰ ਸਰਕਾਰ ਜਾਂ ਮੰਤਰੀਆਂ ਦੀ ਕਿਤੇ ਨਾ ਕਿਤੇ ਸ਼ਹਿ ਹੈ, ਜਿਸ ਕਾਰਨ ਆਈ ਏ ਐਸ ਅਤੇ ਪੀ ਸੀ ਅਧਿਕਾਰੀਆਂ ਨੂੰ ਵਗਾਰਾਂ ਦੇ ਨਾਲ-ਨਾਲ ਜ਼ਲਾਲਤ ਸਹਿ ਕੇ ਮੂਕ ਦਰਸ਼ਕ ਬਣਨਾ ਪੈ ਰਿਹਾ ਹੈ ਜਾਂ ਇਉਂ ਕਹਿ ਲਓ ਪੂਰੀ ‘ਦਾਲੀਹੀ ਕਾਲੀ’ ਹੈ।
ਕੈਪਟਨ ਸਰਕਾਰ ਵੇਲੇ ਵੀ ਹੁੰਦੀਆਂ ਸਨ ਮਨਮਰਜ਼ੀਆਂ
ਕੈਪਟਨ ਅਮਰਿੰਦਰ ਦੇ ਨਜ਼ਦੀਕੀ ਦੋਸਤ ਅਤੇ ਮੀਡੀਆ ਅਡਵਾਈਜ਼ਰ ਰਹੇ, ਆਪਣੀਆਂ ਮਨਮਰਜ਼ੀਆਂ ਕਾਰਨ ਸੁਰਖ਼ੀਆਂ ‘ਚ ਰਹੇ ਹਨ ਅਤੇ ਅਕਾਲੀ ਭਾਜਪਾ ਸਰਕਾਰ ਦਾ ਸੰਤਾਪ ਭੋਗ ਚੁੱਕੇ ਹਨ।
ਮੀਡੀਆ ਅਡਵਾਈਜ਼ਰ ਨੇ ਲੋੜ ਤੋਂ ਵੱਧ ਪੁਲਿਸ ਅਧਿਕਾਰੀਆਂ ਨੂੰ ਆਪਣੀ ਰਿਹਾਇਸ਼ ‘ਤੇ ਤਾਇਨਾਤ ਕੀਤੀ ਸੀ ਅਤੇ ਘਰ ਨੂੰ ਪੁਲਿਸ ਛਾਉਣੀ ਹੀ ਬਣਾ ਰੱਖਿਆ ਹੋਇਆ ਸੀ, ਜਿਥੇ ਪੁਲਿਸ ਅਧਿਕਾਰ ਜ਼ਲੀਲ ਹੋ ਕੇ ਚੁੱਪ ਰਹਿੰਦੇ ਰਹੇ, ਪ੍ਰੰਤੂ 2012 ‘ਚ ਅਕਾਲੀ ਭਾਜਪਾ ਸਰਕਾਰ ਬਣਨ ‘ਤੇ ਉਚ ਅਧਿਕਾਰੀਆਂ ਦੀ ਖੁਆਇਸ਼ ਸੀ ਕਿ ਇਕ ਵਾਰ ਅੜਿੱਕੇ ਆਉਣ ਤੇ ਦੱਸਾਂਗੇ ਕਿਵੇਂ ਆਈ ਏ ਐਸ ਤੇ ਪੀ ਸੀ ਐਸ ਅਧਿਕਾਰੀਆਂ ਨੂੰ ਜ਼ਲੀਲ ਕਰਈਦਾ।
ਆਈ.ਏ.ਐਸ. ਅਤੇ ਪੀ.ਸੀ.ਐਸ. ਅਧਿਕਾਰੀਆਂ ਨੇ ਸੋਚਣ ਦੀ ਲੋੜ ਨਹੀਂ ਸਮਝੀ?
ਸੱਤਾ ਹਾਸਲ ਕਰਨ ਵਾਲੀਆਂ ਕਈ ਸਰਕਾਰਾਂ ਆਈਆਂ, ਪ੍ਰੰਤੂ ਹਮੇਸ਼ਾ ਆਈ ਏ ਐਸ ਅਤੇ ਪੀ.ਸੀ. ਐਸ ਅਧਿਕਾਰੀ ਨੌਕਰੀ ਜਾਂ ਗੁਲਾਮੀ ਕਰਦੇ ਨਜ਼ਰ ਆਏ ਹਨ, ਪ੍ਰੰਤੂ ਲੋਕਾਂ ਨੂੰ ਸੇਵਾ ਦੇਣ ਦੀ ਬਜਾਏ ਹਮੇਸ਼ਾ ਉਨ੍ਹਾਂ ਰਸੂਖਦਾਰਾਂ ਨੂੰ ਲੋੜ ਤੋਂ ਵੱਧ ਤਰਜੀਹ ਦਿੱਤੀ, ਜਿਸ ਦਾ ਨਤੀਜਾ ਉਨ੍ਹਾਂ ਨੂੰ ਸਮੇਂ ਸਮੇਂ ਸਿਰ ਭੋਗਣਾ ਪਿਆ। ਕਦੇ ਵਗਾਰਾਂ ਤੇ ਕਦੇ ਜ਼ਲਾਲਤ ਉਨ੍ਹਾਂ ਨੂੰ ਹਮੇਸ਼ਾ ਸਹਿਣੀ ਪਈ ਹੈ। ਅਧਿਕਾਰੀਆਂ ਅੰਦਰ ਸੁਲਘ ਰਹੀ ਅੱਗ ਨੇ ਕਦੇ ਵੀ ਭਾਂਬੜ ਦਾ ਰੂਪ ਧਾਰਨ ਨਹੀਂ ਕੀਤਾ ਕਿਉਂਕਿ ਹਮੇਸ਼ਾ ਅਧਿਕਾਰੀ ਇਹੋ ਸਮਝਦੇ ਰਹੇ ਸਭ ‘ਸਿਸਟਮ’ ਦਾ ਹਿੱਸਾ ਸਾਡੀ ਕੋਈ ਨਿੱਜੀ ਲੜਾਈ ਨਹੀਂ, ਪ੍ਰੰਤੂ ਕਦੇ ਵੀ ਇਹ ਸੋਚਣ ਦੀ ਲੋੜ ਨਹੀਂ ਸਮਝੀ ਆਖਿਰ ਕਦੋਂ ਤੱਕ ਵਗਾਰਾਂ ਤੇ ਜਲ਼ਾਲਤ ਸਹਿਣੀ ਪਵੇਗੀ?

