ਸੂਬੇ ਦੀ 602 ਰਜਿਸਟਰਡ ਗਾਂਸ਼ਾਲਾਵਾਂ ਦੇ ਲਈ 68 ਕਰੋੜ 34 ਲੱਖ ਰੁਪਏ ਦੀ ਗ੍ਰਾਂਟ ਰਕਮ ਕੀਤੀ ਜਾਰੀ
ਗਾਂਸ਼ਾਲਾਵਾਂ ਨੂੰ ਆਤਮਨਿਰਭਰ ਬਨਾਉਣ ਲਈ ਸੂਬਾ ਸਰਕਾਰ ਕਰ ਰਹੀ ਹੈ ਤੇਜੀ ਨਾਲ ਕੰਮ
ਸੋਨੀਪਤ 3 ਮਾਰਚ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜਿਲ੍ਹਾ ਸੋਨੀਪਤ ਦੇ ਪਿੰਡ ਭੱਟਗਾਂਓ ਵਿੱਚ ਆਯੋਜਿਤ ਰਾਜ ਪੱਧਰੀ ਗਾਂਸ਼ਾਲਾ ਚਾਰਾ ਗ੍ਰਾਂਟ ਰਕਮ ਵੰਡ ਸਮਾਰੋਹ ਵਿੱਚ ਸੂਬੇ ਦੀ ਗਾਂਸ਼ਾਲਾਵਾਂ ਦੇ ਮਜਬੂਤੀਕਰਣ ਲਈ 68 ਕਰੋੜ 34 ਲੱਖ ਰੁਪਏ ਦੀ ਚਾਰਾ ਗ੍ਰਾਂਟ ਰਕਮ ਜਾਰੀ ਕੀਤੀ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਾਂਮਾਤਾ ਸਾਡੇ ਸਭਿਆਚਾਰ, ਆਸਥਾ ਅਤੇ ਸੰਵੇਦਨਸ਼ੀਲਤਾ ਦੀ ਪ੍ਰਤੀਕ ਹੈ। ਗਾਂਸੇਵਾ ਸਿਰਫ ਧਾਰਮਿਕ ਕੰਮ ਨਹੀਂ, ਸਗੋ ਸਮਾਜਿਕ ਸਮਰਸਤਾ, ਗ੍ਰਾਮੀਣ ਅਰਥਵਿਵਸਥਾ ਅਤੇ ਵਾਤਾਵਰਣ ਸਰੰਖਣ ਨਾਲ ਵੀ ਜੁੜਿਆ ਹੋਇਆ ਵਿਸ਼ਾ ਹੈ। ਸਰਕਾਰ ਦਾ ਉਦੇਸ਼ ਗਾਂਸ਼ਾਲਾਵਾਂ ਨੂੰ ਆਰਥਕ ਰੂਪ ਨਾਲ ਮਜਬੂਤ ਬਣਾ ਕੇ ਉਨ੍ਹਾਂ ਨੂੰ ਆਤਮਨਿਰਭਰ ਬਨਾਉਣ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਭੱਟਗਾਂਓ ਦੀ ਦੋਨੋਂ ਪਿੰਡ ਪੰਚਾਇਤਾਂ ਅਤੇ ਧਰਮਾਰਥ ਗਾਂਸ਼ਾਲਾ ਭੱਟਗਾਂਓ ਨੁੰ 21-21 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਦਸਿਆ ਕਿ ਸੋਨੀਪਤ ਜਿਲ੍ਹਾ ਦੀ 27 ਰਜਿਸਟਰਡ ਗਾਂਸ਼ਾਲਾਵਾਂ ਲਈ 5 ਕਰੋੜ 60 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿੱਚ ਸੂਬੇ ਦੀ 602 ਰਜਿਸਟਰਡ ਗਾਂਸ਼ਾਲਾਵਾਂ ਨੂੰ ਇਹ ਗ੍ਰਾਂਟ ਦਿੱਤੀ ਜਾ ਰਹੀ ਹੈ, ਜਿਸ ਨਾਲ ਹਜਾਰਾਂ ਗਾਂਸ਼ਾਲਾਵਾਂ ਵਿੱਚ ਸ਼ੈਲਟਰ ਲੈ ਰਹੇ ਗਾਂਵੰਸ਼ ਨੂੰ ਚਾਰੇ ਦੀ ਸਮੂਚੀ ਵਿਵਸਥਾ ਯਕੀਨੀ ਹੋਵੇਗੀ।
ਊਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਸਵਾ 11 ਸਾਲਾਂ ਵਿੱਚ ਸੂਬਾ ਸਰਕਾਰ ਵੱਲੋਂ ਰਜਿਸਟਰਡ ਗਾਂਸ਼ਾਲਾਵਾਂ ਨੂੰ 457 ਕਰੋੜ 41 ਲੱਖ ਰੁਪਏ ਦੀ ਗ੍ਰਾਂਟ ਰਕਮ ਦਿੱਤੀ ਗਈ ਸੀ ਅਤੇ ਅੱਜ ਦੀ ਰਕਮ ਮਿਲਾ ਕੇ ਇਹ ਅੰਕੜਾ ਵੱਧ ਕੇ 525 ਕਰੋੜ 75 ਲੱਖ ਰੁਪਏ ਤੋਂ ਵੱਧ ਹੋ ਚੁੱਕਾ ਹੈ। ਇਹ ਸਰਕਾਰ ਦੀ ਗਾਂਸੰਵਰਧਨ ਲਈ ਪ੍ਰਤੀਬੱਧਤਾ ਦਾ ਪ੍ਰਮਾਣ ਹੈ।
ਮੁੱਖ ਮੰਤਰੀ ਨੇ ਦਸਿਆ ਕਿ ਸਾਲ 2014 ਤੱਕ ਸੂਬੇ ਵਿੱਚ ਸਿਰਫ 215 ਰਜਿਸਟਰਡ ਗਾਂਸ਼ਾਲਾਵਾਂ ਸਨ, ਜਿਨ੍ਹਾਂ ਵਿੱਚ ਲਗਭਗ 1 ਲੱਖ 75 ਹਜਾਰ ਗਾਂਵੰਸ਼ ਦਾ ਪਾਲਣ-ਪੋਸ਼ਣ ਹੋ ਰਿਹਾ ਸੀ। ਮੌਜੂਦਾ ਵਿੱਚ 697 ਰਜਿਸਟਰਡ ਗਾਂਸ਼ਾਲਾਵਾਂ ਹਨ, ਜਿਨ੍ਹਾਂ ਵਿੱਚ ਲਗਭਗ 4 ਲੱਖ ਬੇਸਹਾਰਾ ਗਾਂਵੰਸ਼ ਨੂੰ ਸ਼ੈਲਟਰ ਦਿੱਤਾ ਜਾ ਰਿਹਾ ਹੈ। ਇਹ ਵਾਧਾ ਸੂਬਾ ਸਰਕਾਰ ਦੀ ਯੋਜਨਾਵਾਂ ਅਤੇ ਸਮਾਜ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ 330 ਗਾਂਸ਼ਾਲਾਵਾਂ ਵਿੱਚ ਸੋਲਰ ਉਰਜਾ ਪਲਾਂਟ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ ਸਾਲ 2026-27 ਤੱਕ ਸਾਰੀ ਰਜਿਸਟਰਡ ਗਾਂਸ਼ਾਲਾਵਾਂ ਨੂੰ ਸੋਲਰ ਉਰਜਾ ਅਧਾਰਿਤ ਪਰਿਸਰਾਂ ਵਿੱਚ ਬਦਲਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਗਾਂਸ਼ਾਲਾਵਾਂ ਨੂੰ 2 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਉਪਲਬਧ ਕਰਵਾਈ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਖਰਚ ਵਿੱਚ ਕਮੀ ਆਵੇਗੀ।
ਮੁੱਖ ਮੰਤਰੀ ਨੇ ਦਸਿਆ ਕਿ ਗਾਂਸ਼ਾਲਾਵਾਂ ਨੂੰ ਈ-ਰਿਕਸ਼ਾ ਉਪਲਬਧ ਕਰਵਾਉਣ ਦੀ ਪ੍ਰਕ੍ਰਿਆ ਜਾਰੀ ਹੈ, ਜਿਸ ਨਾਲ ਗਾਂਸ਼ਾਲਾਵਾਂ ਆਪਣੇ ਉਤਪਾਦਾਂ ਦੀ ਮਾਰਕਟਿੰਗ ਕਰ ਸਕਣ ਅਤੇ ਆਮਦਨ ਵਧਾ ਸਕਣ। ਪੰਚਗਵਯ ਅਧਾਰਿਤ ਉਤਪਾਦਾਂ-ਜਿਵੇਂ ਜੈਵਿਕ ਖਾਦ, ਕੁਦਰਤੀ ਪੇਂਟ, ਦੀਵੇ, ਧੂਪਬੱਤੀ, ਗੋਲਰ ਦੇ ਗਮਲੇ, ਗਾਂ ਅਰਕ ਆਦਿ -ਦੇ ਨਿਰਮਾਣ ਤਹਿਤ ਜਰੂਰੀ ਮਸ਼ੀਨਰੀ ਲਈ 101 ਗਾਂਸ਼ਾਲਾਵਾਂ ਨੂੰ ਗ੍ਰਾਂਟ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਚਗਵਯ ਅਧਾਰਿਤ ਉਤਪਾਦਾਂ ਦੇ ਖੋਜ ਅਤੇ ਵਿਕਾਸ ਲਈ ਪੰਚਕੂਲਾ ਸਥਿਤ ਹਰਿਆਣਾ ਗਾਂਵੰਸ਼ ਖੋਜ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ, ਜੋ ਨਵਾਚਾਰ ਅਤੇ ਗੁਣਵੱਤਾ ਸੁਧਾਰ ਦੀ ਦਿਸ਼ਾ ਵਿੱਚ ਮਹਤੱਵਪੂਰਣ ਭੁਮਿਕਾ ਨਿਭਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗਾਂਸ਼ਾਲਾਵਾਂ ਵਿੱਚ ਗਾਂਵੰਸ਼ ਦੇ ਸਿਹਤ ਦੀ ਜਾਂਚ ਲਈ ਨਿਯਮਤ ਪਸ਼ੂ ਡਾਕਟਰ ਡਿਊਟੀ ’ਤੇ ਤੈਨਾਤ ਕੀਤੇ ਜਾ ਰਹੇ ਹਨ। ਤਿੰਨ ਹਜਾਰ ਤੋਂ ਵੱਧ ਗਾਂਵੰਸ਼ ਵਾਲੀ ਗਾਂਸ਼ਾਲਾਵਾਂ ਵਿੱਚ ਹਫਤੇ ਵਿੱਚ ਇੱਕ ਦਿਨ ਪਸ਼ੂ ਡਾਕਟਰ ਦੀ ਡਿਊਟੀ ਅਤੇ ਛੋਟੀ ਗਾਂਸ਼ਾਲਾਵਾਂ ਵਿੱਚ ਵੀਐਲਡੀਏ ਦੀ ਸੇਵਾਵਾਂ ਯਕੀਨੀ ਕੀਤੀਆਂ ਗਈਆਂ ਹਨ। ਮੋਬਾਇਲ ਪਸ਼ੂ ਡਿਸਪਂੈਸਰੀ ਦੀ ਸਹੂਲਤ ਵੀ ਉਪਲਬਧ ਕਰਵਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਪੰਚਾਇਤਾਂ, ਸਵੈਸੇਵੀ ਸੰਗਠਨਾਂ, ਧਾਰਮਿਕ ਅਦਾਰਿਆਂ ਅਤੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਦੀ ਗਾਂਸ਼ਾਲਾਵਾਂ ਨੂੰ ਆਤਮਨਿਰਭਰ ਬਨਾਉਣ ਵਿੱਚ ਸਰਗਰਮ ਸਹਿਯੋਗ ਕਰਨ। ਉਨ੍ਹਾਂ ਨੇ ਕਿਹਾ ਕਿ ਗਾਂਸ਼ਾਲਾਵਾਂ ਦੇ ਸੰਚਾਲਨ ਵਿੱਚ ਸਮਾਜ ਦੀ ਭੁਮਿਕਾ ਬਹੁਤ ਮਹਤੱਵਪੂਰਣ ਹੈ। ਹਰਿਆਣਾਂ ਸਰਕਾਰ ਗਾਂਸੇਵਾ, ਗਾਂਸਰੰਖਣ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਮਜਬੂਤ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ। ਸਮਾਰੋਹ ਵਿੱਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੇ ਫੱਗਣ ਪੂਰਨਮਾਸ਼ੀ ਦੇ ਪਵਿੱਤਰ ਮੌਕੇ ਨੂੰ ਪੇ੍ਰਰਣਾ ਅਤੇ ਭਾਈਚਾਰੇ ਦਾ ਉਤਸਵ ਦੱਸਦੇ ਹੋਏ ਕਿਹਾ ਕਿ ਜਿਵੇਂ ਹੋਲਿਕਾ ਹਿਨ ਗਲਤ ਭਾਵਨਾਵਾਂ ਦੇ ਅੰਤ ਅਤੇ ਪ੍ਰਹਿਲਾਦ ਨੂੰ ਜਿੱਤ ਅਟੁੱਟ ਭਰੋਸਾ ਦਾ ਪ੍ਰਤੀਕ ਹੈ, ਉਸੀ ਤਰ੍ਹਾ ਗਾਂਸੇਵਾ ਸਨਾਤਨ ਸਭਿਆਚਾਰ ਦੀ ਜਿੰਦਾ ਸਾਧਨਾ ਹੈ।ਸੂਬੇ ਦੀ 602 ਰਜਿਸਟਰਡ ਗਾਂਸ਼ਾਲਾਵਾਂ ਦੇ ਲਈ 68 ਕਰੋੜ 34 ਲੱਖ ਰੁਪਏ ਦੀ ਗ੍ਰਾਂਟ ਰਕਮ ਕੀਤੀ ਜਾਰੀ

