ਹਰਿਆਣਾਚੰਡੀਗੜ੍ਹਜਲੰਧਰਪੰਜਾਬ

ਪੰਚਕੂਲਾ ਵਿੱਚ ਤਿੰਨ ਦਿਨਾਂ ਦੇ 38ਵੇਂ ਬਸੰਤ ਉਤਸਵ ਦਾ ਕੀਤਾ ਉਦਘਾਟਨ

37 ਸਾਲਾਂ ਵਿੱਚ ਪਹਿਲੀ ਵਾਰ ਬਸੰਤ ਉਤਸਵ ਦਾ ਆਯੋਜਨ ਸੂਰਜਕੁੰਡ ਮੇਲੇ ਦੀ ਤਰਜ ’ਤੇ ਕੀਤਾ ਜਾ ਰਿਹਾ ਹੈ

ਬਸੰਤ ਉਤਸਵ ਸਾਡੇ ਸਭਿਆਚਾਰ, ਕੁਦਰਤ ਪ੍ਰੇਮ ਤੇ ਸਮਾਜਿਕ ਭਾਈਚਾਰੇ ਦਾ ਜੀਵੰਤ ਉਤਸਵ – ਮੁੱਖ ਮੰਤਰੀ

ਪੰਚਕੂਲਾ 13 ਮਾਰਚ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁਕਰਵਾਰ ਸੈਕਟਰ-5 ਸਥਿਤ ਟਾਉਨ ਪਾਰਕ ਵਿੱਚ ਤਿੰਨ ਦਿਨਾਂ ਦੇ 38ਵੇਂ ਬਸੰਤ ਉਤਸਵ ਦਾ ਉਦਘਾਟਨ ਕੀਤਾ। 37 ਸਾਲਾਂ ਵਿੱਚ ਪਹਿਲੀ ਵਾਰ ਇਸ ਉਸਤਵ ਦਾ ਆਯੋਜਨ ਸੂਰਜਕੁੰਡ ਮੇਲੇ ਦੀ ਤਰਜ ’ਤੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਰੱਖਰਖਾਵ ਦੇ ਲਈ ਸਾਲਭਰ ਵਿੱਚ ਬੰਦ ਏਸ਼ਿਆ ਦਾ ਸੱਭ ਤੋਂ ਬੰਦ, ਏਸ਼ਿਆ ਦਾ ਸੱਭ ਤੋਂ ਵੱਡਾ ਕੈਕਟਸ ਗਾਰਡਨ ਵੀ ਜਨਤਾ ਲਈ ਖੋਲਿਆਾ ਗਿਆ ਹੈ।
ਇਸ ਤੋਂ ਪਹਿਲਾਂ ਸ੍ਰੀ ਨਾਇਬ ਸਿੰਘ ਸੈਣੀ ਦਾ ਪ੍ਰੋਗਰਾਮ ਵਿੱਚ ਪਹੁੰਚਣ ’ਤੇ ਰਿਵਾਇਤੀ ਪੱਕ ਬੰਨ੍ਹ ਕੇ ਤੇ ਢੋਲ ਨਗਾਰਿਆਂ ਅਤੇ ਵਾਦ ਯੰਤਰਾਂ ਨਾਲ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਨੇ ਬਸੰਤ ਉਤਸਵ ਵਿੱਚ ਫੁੱਲਾਂ ਦੀ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਕੱਟ ਫਲਾਵਰ, ਡਰਾਈ ਫਲਾਵਰ ਅਤੇ ਫ੍ਰੇਸ ਫਲਾਵਰ ਸੈਕਸ਼ਨ ਵਿੱਚ ਫੁੱਲਾਂ ਦੀ ਵੱਖ-ਵੱਖ ਕਿਸਮਾਂ ਵਿੱਚ ਡੁੰਘੀ ਦਿਲਚਸਪੀ ਦਿਖਾਈ। ਉਨ੍ਹਾਂ ਨੇ ਸਵੈ ਸਹਾਇਤਾ ਸਮੂਹ ਵੱਲੋਂ ਨਿਰਮਾਣਤ ਵੱਖ-ਵੱਖ ਉਤਪਾਦਾਂ ਦੇ ਸਟਾਲਾਂ ਦਾ ਵੀ ਅਵਲੋਕਨ ਕੀਤਾ।
ਪ੍ਰੋਗਰਾਮ ਨੂੰ ਮੁੱਖ ਮਹਿਮਾਨ ਵਜੋ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਸੰਤ ਉਤਸਵ ਸਾਡੇ ਸਭਿਆਚਾਰ, ਕੁਦਰਤੀ ਪੇ੍ਰਮ ਤੇ ਸਮਾਜਿਕ ਭਾਈਚਾਰੇ ਦਾ ਜੀਵੰਤ ਉਤਸਵ ਹੈ। ਇਹ ਉਤਸਵ ਪੂਰੇ ਸੂਬੇ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪੰਚਕੂਲਾ ਹਰਿਆਣਾ ਦਾ ਇੱਕ ਆਧੁਨਿਕ ਅਤੇ ਵਿਵਸਥਿਤ ਸ਼ਹਿਰ ਹੈ। ਇਹ ਨਗਰ ਕੁਦਰਤੀ ਸੁੰਦਰਤਾ, ਸਵੱਛ ਵਾਤਾਵਰਣ ਅਤੇ ਸੁਵਿਵਸਥਿਤ ਵਿਕਾਸ ਦਾ ਵਿਲੱਖਣ ਉਦਾਹਰਣ ਹੈ। ਹਿੱਥੇ ਆਧੁਨਿਕਤਾ ਅਤੇ ਰਿਵਾਇਤਾਂ ਦਾ ਸੁੰਦਰ ਸੰਗਮ ਦਿਖਾਈ ਦਿੰਦਾ ਹੈ ਅਤੇ ਅੱਜ ਦੇ ਇਸ ਆਯੋਜਨ ਨੇ ਇਸ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵੀ ਵਧਾ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਉਤਸਵ ਨੂੰ ਆਕਰਸ਼ਕ ਬਨਾਉਣ ਲਈ ਪੁਸ਼ਪ ਸੱਜਾ, ਕੱਟ ਫਲਾਵਰ, ਰੰਗੋਲੀ ਮੁਕਾਬਲੇ, ਚਿਤਰਕਲਾ, ਪਾਟ ਪੇਟਿੰਗ, ਫੇਸ ਪੇਂਟਿੰਗ ਅਤੇ ਟੈਟੂ ਮੁਕਾਬਲੇ, ਵਾਤਾਵਰਣ ਕਵਿਜ, ਮੇਹੰਦੀ ਮੁਕਾਬਲੇ ਅਤੇ ਫੈਂਸੀ ਡ੍ਰੈਸ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਊਨ੍ਹਾਂ ਨੇ ਇੰਨ੍ਹਾਂ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਇੰਨ੍ਹਾ ਮੁਕਾਬਲਿਆਂ ਰਾਹੀਂ ਨਾ ਸਿਰਫ ਪ੍ਰਤੀਭਾਵਾਂ ਨੂੰ ਮੰਚ ਮਿਲੇਗਾ ਸਗੋ ਬੱਚਿਆਂ ਅਤੇ ਨੌਜੁਆਨਾ ਵਿੱਚ ਰਚਨਾਤਮਕਤਾ ਵੀ ਵਿਕਸਿਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿਸ਼ਵ ਦਾ ਅਜਿਹਾ ਦੇਸ਼ ਹੈ, ਜਿੱਥੇ ਕੁਦਰਤ ਨੇ ਸਾਨੂੰ ਅਨੇਕ ਰੁੱਤਾਂ ਦਾ ਵਰਦਾਨ ਦਿੱਤਾ ਹੈ। ਹਰ ਰੁੱਤ ਆਪਣੇ ਨਾਲ ਇੱਕ ਨਵੀਂ ਅਨੁਭੂਤੀ ਅਤੇ ਨਵੀਂ ਉਰਜਾ ਲੈ ਕੇ ਆਉਦੀ ਹੈ। ਸਾਡੇ ਦੇਸ਼ ਦਾ ਸਭਿਆਚਾਰ ਵੀ ਰੁੱਤਾਂ ਦੇ ਨਾਲ ਡੁੰਘਾਈ ਨਾਲ ਜੁੜਿਆ ਹੋਇਆ ਹੈ। ਇਸ ਲਈ ਹਰ ਰੁੱਤ ਦੇ ਆਗਮਨ ’ਤੇ ਕੋਈ ਨਾ ਕੋਈ ਉਤਸਵ ਮਨਾਇਆ ਜਾਂਦਾ ਹੈ। ਬਸੰਤ ਉਤਸਵ ਸਾਨੂੰ ਜੀਵਨ ਨੁੰ ਨਵੇਂ ਦਿ੍ਰਸ਼ਟੀਕੋਣ ਨਾਲ ਦੇਖਣ ਦੀ ਪ੍ਰੇਰਣਾ ਦਿੰਦਾ ਹੈ। ਇਹ ਉਤਸਵ ਸਾਨੂੰ ਸਿਖਾਉਦਾ ਹੈ ਕਿ ਬਦਲਾਅ ਕੁਦਰਤ ਦਾ ਨਿਯਮ ਹੈ ਅਤੇ ਸਕਾਰਾਤਮਕ ਬਦਲਾਅ ਹੀ ਪ੍ਰਗਤੀ ਦੇ ਵੱਲ ਲੈ ਜਾਂਦਾ ਹੈ।
ਵਾਤਾਵਰਣ ਨਾਲ ਜੁੜੇ ਵਿਸ਼ਿਆਂ ’ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਗਲੋਬਲ ਵਾਰਮਿੰਗ ਅਤੇ ਵਾਤਾਵਰਣ ਪ੍ਰਦੂਸ਼ਣ ਵਰਗੀ ਗੰਭੀਰ ਸਮਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਇੰਨ੍ਹਾਂ ਸਮਸਿਆਵਾਂ ਦਾ ਹੱਲ ਸਿਰਫ ਕੁਦਰਤ ਦੇ ਸਰੰਖਣ ਨਾਲ ਹੀ ਸੰਭਵ ਹੈ। ਹਰਿਆਣਾ ਸਰਕਾਰ ਵੀ ਵਾਤਾਵਰਣ ਸਰੰਖਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸੂਬੇ ਵਿੱਚ ਹਰਿਤ ਖੇਤਰ ਵਧਾਉਣ, ਜਲ੍ਹ ਸਰੰਖਣ ਨੂੰ ਪ੍ਰੋਤਸਾਹਨ ਦੇਣ ਅਤੇ ਜੈਵ ਵਿਵਿਧਤਾ ਨੂੰ ਯਕੀਨੀ ਰੱਖਣ ਲਈ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਪੇੜਾਂ ਦੇ ਸਰੰਖਣ ਲਈ ਪ੍ਰਾਣਵਾਇਯੂ ਦੇਵਤਾ ਪੈਨਸ਼ਨ ਯੋਜਨਾ ਤਹਿਤ 75 ਸਾਲ ਤੋਂ ਉੱਪਰ ਦੇ ਪੇੜਾਂ ਦੇ ਰੱਖਰਖਾਵ ਲਈ 3 ਹਜਾਰ ਰੁਪਏ ਸਾਲਾਨਾ ਪੈਨਸ਼ਨ ਦੇਣ ਦਾ ਪ੍ਰਾਵਧਾਨ ਕੀਤਾ ਹੋਇਆ ਹੈ। ਹੁਣ ਤੱਕ 3,819 ਪੇੜਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਦੇ ਅਭਿਰੱਖਿਅਕਾਂ ਨੂੰ 2 ਕਰੋੜ 5 ਲੱਖ ਰੁਪਏ ਦੀ ਰਕਮ ਪੈਨਸ਼ਨ ਵਜੋ ਦਿੱਤੀ ਗਈ ਹੈ। ਇੰਨ੍ਹਾਂ ਤੋਂ ਇਲਾਵਾ 1,541 ਵੱਧ ਪੇੜਾਂ ਦੀ ਪਹਿਚਾਣ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਆਕਸੀਵਨ ਵਿਕਸਿਤ ਕਰਨ ਦੀ ਪਹਿਲ ਵੀ ਸ਼ੁਰੂ ਕੀਤੀ ਹੈ। ਹੁਣ ਤੱਕ ਸੂਬੇ ਵਿੱਚ 20 ਆਕਸੀਵਨ ਸਥਾਪਿਤ ਕੀਤੇ ਗਏ ਹਨ। ਇਸ ਦੇ ਤਹਿਤ 5 ਤੋਂ 100 ਏਕੜ ਭੁਮੀ ’ਤੇ ਪੇੜ ਲਗਾਏ ਜਾਂਦੇ ਹਨ। ਪੰਚਕੂਲਾ ਦੇ ਬੀੜ ਘੱਗਰ ਅਤੇ ਕਰਨਾਲ ਵਿੱਚ ਪੁਰਾਣੀ ਬਾਦਸ਼ਾਹੀ ਨਹਿਰ ’ਤੇ ਆਕਸੀਵਨ ਦਾ ਕੰਮ ਪ੍ਰਗਤੀ ’ਤੇ ਹੈ। ਇਸ ਵਿੱਚ ਅਨੇਕ ਦੁਰਲਭ ਅਤੇ ਔਸ਼ਧੀ ਗੁਣਾ ਵਾਲੇ ਪੇੜ ਲਗਾਏ ਜਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਸਾਫ ਹਵਾ ਅਤੇ ਸਿਹਤਮੰਦ ਵਾਤਾਵਰਣ ਮਿਲ ਸਕੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵਾਤਾਵਰਣ ਸਰੰਖਣ ਨੂੰ ਸੈਰ-ਸਪਾਟਾ ਅਤੇ ਵਿਕਾਸ ਨਾਲ ਵੀ ਜੋੜ ਰਹੀ ਹੈ। ਇਸੀ ਦਿਸ਼ਾ ਵਿੱਚ ਗੁਰੂਗ੍ਰਾਮ ਦੇ ਅਰਾਵਲੀ ਖੇਤਰ ਵਿੱਚ ਦੁਨੀਆ ਦਾ ਸੱਭ ਤੋਂ ਵੱਡਾ ਜੰਗਲ ਸਫਾਰੀ ਵਿਕਸਿਤ ਕਰਨ ਦੀ ਯੋਜਨਾ ’ਤੇ ਕੰਮ ਚੱਲ ਰਿਹਾ ਹੈ। ਇਹ ਪਰਿਯੋਜਨਾ ਨਾ ਸਿਰਫ ਜੰਗਲੀ ਜੀਵਾਂ ਦੇ ਸਰੰਖਣ ਵਿੱਚ ਮਦਦ ਕਰੇਗੀ, ਸਗੋ ਸੈਰ-ਸਪਾਟਾ ਅਤੇ ਸਥਾਨਕ ਰੁਜ਼ਗਾਰ ਦੇ ਮੌਕੇ ਵੀ ਵਧਾਏਗੀ।
ਪ੍ਰੋਗਰਾਮ ਦੌਰਾਨ ਮੰਨੇ-ਪ੍ਰਮੰਨੇ ਸ਼ਹਿਨਾਈ ਵਾਦਕ ਪੰਡਿਤ ਲੋਕੇਸ਼ ਆਨੰਦ ਦੇ ਨਿਰਦੇਸ਼ਨ ਵਿੱਚ ਸੰਗੀਤਮਈ ਪੇਸ਼ਗੀ ਦਿੱਤੀ ਗਈ। ਇਸ ਤੋਂ ਇਲਾਵਾ ਏਕ ਭਾਰਤ, ਸ਼੍ਰੇਸ਼ਠ ਭਾਰਤ ਥੀਮ ’ਤੇ ਵੱਖ-ਵੱਖ ਸੂਬਿਆਂ ਦੇ ਸਭਿਆਚਾਰਕ ਨਾਚ ਦੇ ਸੰਗਮ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ। ਮੁੱਖ ਮੰਤਰੀ ਨੇ ਵੀ ਕਲਾਕਾਰਾਂ ਦੇ ਨਾਲ ਸਮੂਹ ਚਿੱਤਰ ਦੇ ਕੇ ਕਲਾਕਾਰਾਂ ਦਾ ਹੌਸਲਾ ਵਧਾਇਆ।
ਇਸ ਮੌਕੇ ’ਤੇ ਹਰਿਆਣਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਭਾਜਪਾ ਸੂਬਾ ਉੱਪ ਪ੍ਰਧਾਨ ਸ੍ਰੀਮਤੀ ਬੰਤੋਂ ਕਟਾਰਿਆ, ਯੁਵਾ ਮੋਰਚਾ ਸੂਬਾ ਪ੍ਰਧਾਨ ਯੋਗੇਂਦਰ ਸ਼ਰਮਾ, ਸ਼ਿਵਾਲਿਕ ਵਿਕਾਸ ਰੋਰਡ ਦੇ ਵਾਇਸ ਚੇਅਰਮੈਨ ਸ੍ਰੀ ਓਮਪ੍ਰਕਾਸ਼ ਦੇਵੀ ਨਾਗਰ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਪੁਲਿਸ ਡਿਪਟੀ ਕਮਿਸ਼ਨਰ ਸ੍ਰੀਮਤੀ ਸਿ੍ਰਸ਼ਟੀ ਗੁਪਤਾ, ਹੋਰ ਮਾਣਯੋਗ ਵਿਅਕਤੀ ਸਮੇਤ ਭਾਰਤੀ ਗਿਣਤੀ ਵਿੱਚ ਲੋਕ ਮੌਜੂਦ ਰਹੇ।

Leave a Reply

Your email address will not be published. Required fields are marked *