ਪੰਜਾਬਪਟਿਆਲਾ

ਗੁਰੂ ਘਰ ਦੇ ਲੰਗਰਾਂ ਲਈ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਨੂੰ ਪ੍ਰਸ਼ਾਸਨ ਯਕੀਨੀ ਬਣਾਵੇ : ਮੈਨੇਜਰ

ਸੰਗਤਾਂ ਦੀ ਆਮਦ ਦੇ ਚੱਲਦਿਆਂ ਨਿਰੰਤਰ ਲੰਗਰ ਸੇਵਾਵਾਂ ਰਹਿੰਦੀਆਂ ਨੇ ਜਾਰੀ

ਪਟਿਆਲਾ 14 ਮਾਰਚ (ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਗੁਰੂ ਘਰ ਦੇ ਲੰਗਰਾਂ ਲਈ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਯਕੀਨੀ ਬਣਾਵੇ। ਇਹ ਪ੍ਰਗਟਾਵਾ ਗੁਰਦੁਆਰਾ ਪ੍ਰਬੰਧਕ ਮੈਨੇਜਰ ਭਾਗ ਸਿੰਘ ਨੇ ਪ੍ਰਬੰਧਕੀ ਸਟਾਫ਼ ਨਾਲ ਗੱਲਬਾਤ ਕਰਦਿਆਂ ਕੀਤਾ। ਮੈਨੇਜਰ ਭਾਗ ਸਿੰਘ ਨੇ ਕਿਹਾ ਕਿ ਗੈਸ ਏਜੰਸੀਆਂ ਨੂੰ ਗੁਰੂ ਘਰ ਦੇ ਲੰਗਰਾਂ ਪ੍ਰਤੀ ਤਰਜੀਹ ਦੇਣੀ ਹੋਵੇਗੀ ਕਿਉਂਕਿ ਗੁਰੂ ਘਰ ਦੇ ਲੰਗਰ ਸੰਗਤਾਂ ਲਈ ਨਿਰੰਤਰ ਚੱਲਦੇ ਹਨ, ਜਿਸ ਕਾਰਨ ਗੈਸ ਸਿਲੰਡਰ ਜ਼ਿਆਦਾ ਵਰਤੋਂ ਵਿਚ ਹੁੰਦੇ ਹਨ। ਮੈਨੇਜਰ ਭਾਗ ਸਿੰਘ ਨੇ ਕਿਹਾ ਕਿ ਗੈਸ ਏਜੰਸੀਆਂ ਦੀ ਗੈਸ ਸਪਲਾਈ ਜ਼ਿਆਦਾਤਰ ਪ੍ਰਭਾਵਿਤ ਰਹਿ ਰਹੀ ਹੈ, ਭਾਵੇਂ ਕਿ ਇਸ ਸਬੰਧ ਵਿਚ ਗੁਰਦੁਆਰਾ ਪ੍ਰਬੰਧਕਾਂ ਨੂੰ ਗੈਸ ਏਜੰਸੀਆਂ ਦੇ ਪੱਖ ਤੋਂ ਅਜੇ ਤੱਕ ਗੈਸ ਸਪਲਾਈ ਦੀ ਕੋਈ ਦਿੱਕਤ ਨਹੀਂ ਆ ਰਹੀ ਹੈ, ਪਰ ਗੈਸ ਦੀ ਸਪਲਾਈ ਜੰਗ ਕਾਰਨ ਪ੍ਰਭਾਵਿਤ ਹੋ ਰਹੀ ਹੈ ਅਤੇ ਭਵਿੱਖੀ ਹਾਲਾਤ ਨਾਲ ਨਜਿੱਠਣ ਲਈ ਗੁਰਦੁਆਰਾ ਸਾਹਿਬ ਦੇ ਲੰਗਰ ਨਿਰੰਤਰ ਜਾਰੀ ਰੱਖਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਗੁਰੂ ਘਰ ਲਈ ਗੈਸ ਸਪਲਾਈ ਨੂੰ ‌ਜ਼ਿਲ੍ਹਾ ਪ੍ਰਸ਼ਾਸਨ ਅਤੇ ਗੈਸ ਏਜੰਸੀਆਂ ਯਕੀਨੀ ਬਣਾ ਕੇ ਰੱਖਣ। ਮੈਨੇਜਰ ਭਾਗ ਸਿੰਘ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਸੰਗਤ ਦੀ ਨਿਰੰਤਰ ਆਮਦ ਰਹਿਦੀ ਹੈ ਅਤੇ ਗੁਰੂ ਘਰ ਦੇ ਲੰਗਰ ਵੀ ਸੰਗਤਾਂ ਲਈ ਜਾਰੀ ਰਹਿੰਦੇ ਹਨ ਇਸ ਕਰਕੇ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਗੈਸ ਸਪਲਾਈ ਨਿਰਵਿਘਨ ਗੁਰਦੁਆਰਾ ਸਾਹਿਬ ਲਈ ਯਕੀਨੀ ਬਣਾਉਣ ਵਿਚ ਪ੍ਰਸ਼ਾਸਨ ਸਹਿਯੋਗ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਪਰਵਾਈਜ਼ਰ ਮਨਦੀਪ ਸਿੰਘ, ਸੁਖਦੇਵ ਸਿੰਘ ਕਾਹਲਵਾਂ, ਮਨਜੀਤ ਸਿੰਘ ਪਵਾਰ, ਰਘਬੀਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *