ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਭਾਰਤ-ਰੂਸ ਸਬੰਧ ਹੋਣਗੇ ਹੋਰ ਮਜ਼ਬੂਤ, 2030 ਤੱਕ 100 ਅਰਬ ਡਾਲਰ ਦੇ ਵਪਾਰ ਦਾ ਟੀਚਾ : ਐੱਸ. ਜੈਸ਼ੰਕਰ

ਨਵੀਂ ਦਿੱਲੀ/ਮਾਸਕੋ 23 ਮਾਰਚ (ਮਧੂਸਾਰ ਬਿਊਰੋ) ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਭਾਰਤ ਤੇ ਰੂਸ ਦੇ ਮਜ਼ਬੂਤ ਸਬੰਧਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਭਾਰਤ ਆਪਣੀ ਬਿ੍ਰਕਸ (2R93S) ਪ੍ਰਧਾਨਗੀ ਦੌਰਾਨ ਰੂਸ ਨਾਲ ਮਿਲ ਕੇ ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ’ਭਾਰਤ ਅਤੇ ਰੂਸ: ਇਕ ਨਵੇਂ ਦੁਵੱਲੇ ਏਜੰਡੇ ਵੱਲ’ ਵਿਸ਼ੇ ’ਤੇ ਆਯੋਜਿਤ ਇਕ ਕਾਨਫਰੰਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀ ਪੁਰਾਣੀ ਦੋਸਤੀ ਅਤੇ ਰਣਨੀਤਕ ਸਾਂਝੇਦਾਰੀ ਨੂੰ ਦੁਹਰਾਇਆ।
ਵਪਾਰਕ ਟੀਚੇ ਤੇ ਆਰਥਿਕ ਸਹਿਯੋਗ
ਵਿਦੇਸ਼ ਮੰਤਰੀ ਨੇ ਖੁਲਾਸਾ ਕੀਤਾ ਕਿ ਭਾਰਤ ਅਤੇ ਰੂਸ ਸਾਲਾਨਾ ਦੁਵੱਲੇ ਵਪਾਰ ਨੂੰ ਮੌਜੂਦਾ 68.7 ਅਰਬ ਡਾਲਰ ਤੋਂ ਵਧਾ ਕੇ 2030 ਤੱਕ 100 ਅਰਬ ਡਾਲਰ ਕਰਨ ਦੇ ਟੀਚੇ ’ਤੇ ਕੰਮ ਕਰ ਰਹੇ ਹਨ। ਇਸ ਮਕਸਦ ਲਈ ਭਾਰਤ-ਯੂਰੇਸ਼ੀਅਨ ਇਕਨਾਮਿਕ ਯੂਨੀਅਨ (515”) ਮੁਕਤ ਵਪਾਰ ਸਮਝੌਤੇ (6“1) ਨੂੰ ਜਲਦੀ ਅੰਤਿਮ ਰੂਪ ਦੇਣ ਅਤੇ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ।
ਨਵੇਂ ਖੇਤਰਾਂ ’ਚ ਸਾਂਝੇਦਾਰੀ
ਜੈਸ਼ੰਕਰ ਨੇ ਦਸੰਬਰ 2025 ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਸਹਿਯੋਗ ਦੇ ਨਵੇਂ ਰਾਹ ਖੁੱਲ੍ਹੇ ਹਨ। ਹੁਣ ਦੋਵੇਂ ਦੇਸ਼ ਸਿਹਤ, ਭੋਜਨ ਸੁਰੱਖਿਆ, ਸਮੁੰਦਰੀ ਸਹਿਯੋਗ, ਖਾਦਾਂ ਤੇ ਹੁਨਰਮੰਦ ਪੇਸ਼ੇਵਰਾਂ ਦੀ ਗਤੀਸ਼ੀਲਤਾ ਵਰਗੇ ਅਹਿਮ ਖੇਤਰਾਂ ਵਿੱਚ ਮਿਲ ਕੇ ਕੰਮ ਕਰ ਰਹੇ ਹਨ।
ਸੱਭਿਆਚਾਰਕ ਤੇ ਕੂਟਨੀਤਕ ਸਬੰਧ
ਭਾਰਤ ਅਤੇ ਰੂਸ ਦੇ ਸੱਭਿਆਚਾਰਕ ਸਬੰਧਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਕਲਾ, ਯੋਗਾ ਤੇ ਆਯੁਰਵੇਦ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਆਪਸ ’ਚ ਜੋੜਦੇ ਹਨ। ਰੂਸ ਦੇ ਯੇਕਾਤੇਰਿਨਬਰਗ ਤੇ ਕਾਜ਼ਾਨ ’ਚ ਭਾਰਤ ਦੇ ਨਵੇਂ ਕੌਂਸਲੇਟ ਖੁੱਲ੍ਹਣ ਨਾਲ ਆਰਥਿਕ ਤੇ ਸਮਾਜਿਕ ਸਾਂਝ ਹੋਰ ਵਧੇਗੀ।
ਉਨ੍ਹਾਂ ਅਨੁਸਾਰ ਅੱਜ ਦੀ ਬਦਲਦੀ ਭੂ-ਰਾਜਨੀਤਿਕ ਸਥਿਤੀ ’ਚ ਬਿ੍ਰਕਸ, ਐੱਸ.ਸੀ.ਓ. (S3O), ਜੀ-20 ਅਤੇ ਸੰਯੁਕਤ ਰਾਸ਼ਟਰ ਵਰਗੇ ਮੰਚਾਂ ’ਤੇ ਦੋਵਾਂ ਦੇਸ਼ਾਂ ਦਾ ਸਹਿਯੋਗ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਬਹੁਤ ਜ਼ਰੂਰੀ ਹੈ। ਜੈਸ਼ੰਕਰ ਨੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ ਸ਼ੁਭਕਾਮਨਾਵਾਂ ਭੇਜਦਿਆਂ ਕਿਹਾ ਕਿ ਇਹ ਸਾਂਝੇਦਾਰੀ ਆਪਸੀ ਵਿਸ਼ਵਾਸ ਅਤੇ ਸਨਮਾਨ ’ਤੇ ਟਿਕੀ ਹੋਈ ਹੈ।

Leave a Reply

Your email address will not be published. Required fields are marked *