ਬਿਜਲੀ ਕੱਟਾਂ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਵੱਡਾ ਵਫਦ ਬਿਜਲੀ ਬੋਰਡ ਦੇ ਡਾਇਰੈਕਟਰ ਨੂੰ ਮਿਲਿਆ:
ਪਟਿਆਲਾ 27 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਬਿਜਲੀ ਬੋਰਡ ਦੇ ਮੁੱਖ ਦਫਤਰ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਇੱਕ ਵੱਡਾ ਵਫਦ ਚੇਅਰਮੈਨ ਬਿਜਲੀ ਬੋਰਡ ਨੂੰ ਮਿਲਣ ਗਿਆ ਸੀ, ਜਿੱਥੇ ਚੇਅਰਮੈਨ ਸਾਹਿਬ ਨਹੀਂ ਮਿਲੇ ਤੇ ਫਿਰ ਵਫਦ ਸ੍ਰੀ ਰਜੀਵ ਕਪੂਰ ਡਾਇਰੈਕਟਰ ਵੰਡ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਪਿੰਡਾਂ ਵਿੱਚ ਵੱਡੇ ਵੱਡੇ ਕੱਟ ਲੱਗ ਰਹੇ ਹਨ, ਜਿਸ ਕਾਰਨ ਪਿੰਡਾਂ ਦੇ ਲੋਕ ਅਤੇ ਉਹਨਾਂ ਦੇ ਬੱਚੇ ਸਾਰੀ-ਸਾਰੀ ਰਾਤ ਜਾਗ ਕੇ ਕੱਟਦੇ ਹਨ। ਬਿਜਲੀ ਸਵੇਰੇ ਜਾ ਕੇ ਸ਼ਾਮ ਨੂੰ ਆਉਂਦੀ ਹੈ ਤੇ ਫਿਰ ਰਾਤ ਨੂੰ ਕੱਟ ਲੱਗ ਜਾਂਦੇ ਹਨ ਇਸ ਕਰਕੇ ਪੇਡੂ ਲੋਕਾਂ ਦਾ ਜਿਉਣਾ ਦੁੱਬਰ ਹੋ ਰਿਹਾ ਅਤੇ ਨਾ ਹੀ ਮੋਟਰਾਂ ਵਾਲੀ ਬਿਜਲੀ ਆਉਂਦੀ ਹੈ। ਜਿਸ ਕਰਕੇ ਕਿਸਾਨਾਂ ਦੀ ਬਰਸੀਨ,ਮੱਕੀ ਆਦਿ ਸੁਕ ਰਹੇ ਨੇ ਉਹਨਾਂ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ। ਜਦੋਂ ਕਿ ਸ਼ਹਿਰਾਂ ਵਿੱਚ ਬਹੁਤ ਮਮੂਲੀ ਹੀ ਘੱਟ ਲੱਗਦੇ ਹਨ। ਪਰ ਪਿੰਡਾਂ ਦੀ ਤਸਵੀਰ ਇਸ ਤੋਂ ਬਿਲਕੁਲ ਉਲਟ ਹੈ।ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪਿੰਡਾਂ ਵਿੱਚ ਰਾਤ ਦੇ ਕੱਟ ਬੰਦ ਕੀਤੇ ਜਾਣ ਅਤੇ ਦਿਨ ਵੇਲੇ ਘੱਟ ਤੋਂ ਘੱਟ ਕੱਟ ਲਗਾਏ ਜਾਣ। ਇਸ ਦੇ ਨਾਲ ਹੀ ਮੋਟਰਾਂ ਵਾਲੀ ਬਿਜਲੀ ਜਿੰਨਾ ਚਿਰ ਜੀਰੀ ਨਹੀਂ ਲੱਗਦੀ ਉਹਨਾਂ ਚਿਰ ਅੱਠ ਘੰਟੇ ਦਿੱਤੀ ਜਾਵੇ। ਇੰਨਾ ਮਸਲਿਆਂ ਤੇ ਡਾਇਰੈਕਟਰ ਨਾਲ ਲੰਬੀ ਵਾਰਤਾਲਾਪ ਹੋਈ ਗੱਲਬਾਤ ਕਰਦਿਆਂ ਡਾਇਰੈਕਟਰ ਰਜੀਵ ਕਪੂਰ ਨੇ ਕਿਹਾ ਕਿ ਬਿਜਲੀ ਦੀ ਮੰਗ ਜਿਆਦਾ ਹੋਣ ਕਰਕੇ ਭਾਵ ਜਿਆਦਾ ਲੋਡ ਹੋਣ ਕਰਕੇ ਇਹ ਸਮੱਸਿਆ ਆਈ ਹੈ ਅਤੇ ਦੋ ਤਿੰਨ ਦਿਨ ਦੇ ਵਿੱਚ ਅਸੀਂ ਇਸ ਸਮੱਸਿਆ ਤੇ ਕਾਬੂ ਪਾ ਲਵਾਂਗੇ ਤੇ ਪਿੰਡਾਂ ਵਿੱਚ ਫਿਰ ਤੋਂ ਬਿਜਲੀ ਪਹਿਲਾਂ ਵਾਂਗ ਆਵੇਗੀ। ਇਸ ਵਫਦ ਵਿੱਚ ਗੁਰਨਾਮ ਸਿੰਘ ਢੈਠਲ ਜਿਲਾ ਪ੍ਰਧਾਨ, ਰਣਜੀਤ ਸਿੰਘ ਸਵਾਜਪੁਰ ਸੂਬਾ ਪਰਾਪੇਗੰਡਾ ਸੈਕਟਰੀ, ਜਰਨੈਲ ਸਿੰਘ ਕਾਲੇਕੇ ਸੂਬਾ ਪ੍ਰੈਸ ਸਕੱਤਰ, ਯਾਦਵਿੰਦਰ ਸਿੰਘ ਬਲਾਕ ਪ੍ਰਧਾਨ ਬਲਜੀਤ ਸਿੰਘ ਭਾਦਸੋ, ਭਾਗ ਸਿੰਘ ਬਲਾਕ ਪ੍ਰਧਾਨ, ਪਵਨ ਪਸਿਆਣਾ, ਬਲਜਿੰਦਰ ਸਿੰਘ ਢੀਂਡਸਾ, ਅਜਾਇਬ ਸਿੰਘ ਲੌਟ, ਨਾਜਰ ਸਿੰਘ ਕਕਰਾਲਾ, ਗੁਰਦੇਵ ਸਿੰਘ ਚੌਹਠ, ਭੁਪਿੰਦਰ ਸਿੰਘ ਸਮਾਣਾ ਅਜੈਬ ਸਿੰਘ ਲੋਟ ਆਦਿ ਕਿਸਾਨ ਆਗੂ ਸ਼ਾਮਿਲ ਸਨ।

