ਟੈਕਨੀਕਲ ਸਰਵਿਸ ਯੂਨੀਅਨ ਦੇ ਕਾਮਿਆਂ ਨੇ ਤਰਕਸ਼ੀਲ ਭਵਨ ਵਿਖੇ ਕੀਤੀ ਕਨਵੈਨਸ਼ਨ
ਪਟਿਆਲਾ (ਮਧੂਸਾਰ ਬਿਊਰੋ)– ਟੀ.ਐਸ.ਯੂ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਸੇਖੋਂ ਅਤੇ ਸਹਾਇਕ ਸਕੱਤਰ ਇੰਦਰਜੀਤ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਪਟਿਆਲਾ ਸਰਕਲ ਦੀ ਜੱਥੇਬੰਦੀ ਵੱਲੋਂ ਤਰਕਸ਼ੀਲ ਭਵਨ ਵਿਖੇ ਇੱਕ ਕਨਵੈਨਸ਼ਨ ਕੀਤੀ ਗਈ। ਇਸ ਵਿੱਚ 150 ਕਾਮਿਆਂ ਨੇ ਹਿੱਸਾ ਲਿਆ। ਇਸ ਵਿੱਚ ਪੰਜਾਬ ਵੱਲੋਂ ਜਸਵਿੰਦਰ ਸਿੰਘ ਜਨਰਲ ਸਕੱਤਰ ਟੀ.ਐਸ.ਯੂ ਪੰਜਾਬ ਅਤੇ ਸੰਤੋਖ ਸਿੰਘ ਖਜਾਨਚੀ ਟੀ.ਐਸ.ਯੂ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਦਰਸ਼ਨ ਕੁਮਾਰ ਮੰਡਲ ਪ੍ਰਧਾਨ ਮਾਡਲ ਟਾਊਨ, ਭਗਵਾਨ ਸਿੰਘ ਮੰਡਲ ਸਕੱਤਰ ਪੂਰਵ ਮੰਡਲ ਪਟਿਆਲਾ, ਹੈਪੀ ਮੰਡਲ ਸਕੱਤਰ ਸਬ ਅਰਬਨ ਮੰਡਲ ਪਟਿਆਲਾ, ਇੰਦਰਜੀਤ ਸਿੰਘ ਸਕੱਤਰ ਪੱਛਮ ਮੰਡਲ ਪਟਿਆਲਾ, ਵਿਜੇਦੇਵ ਸਾਬਕਾ ਮੀਤ ਪ੍ਰਧਾਨ ਟੀ.ਐਸ.ਯੂ ਪੰਜਾਬ ਤੇ ਗੁਰਕੀਰਤ ਸਿੰਘ, ਕੁਲਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਦੌਰਾਨ ਬੁਲਾਰਿਆਂ ਵੱਲੋਂ ਮੰਗ ਕੀਤੀ ਗਈ ਕਿ ਰਾਮ ਸਿੰਘ ਅਤੇ ਬਨਾਰਸੀ ਦਾਸ ਨੂੰ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਫੈਸਲੇ ਅਨੁਸਾਰ ਬਹਾਲ ਕਰਕੇ ਬਕਾਏ ਦਿੱਤੇ ਜਾਣ। ਸੀ.ਆਰ.ਏ 299/22 ਦੇ ਕਾਮਿਆਂ ਨੂੰ 6ਵੇਂ ਪੇ-ਕਮਿਸ਼ਨ ਦੀ ਤਨਖਾਹ ਦਿੱਤੀ ਜਾਵੇ। 2020 ਤੋਂ ਬਾਅਦ ਭਰਤੀ ਹੋਏ ਸਾਰੇ ਕਾਮਿਆਂ ਨੂੰ 6ਵਾਂ ਪੇ-ਕਮਿਸ਼ਨ ਦਿੱਤਾ ਜਾਵੇ। ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ।

