ਚੰਡੀਗੜ੍ਹਪੰਜਾਬ

ਆਪ’ ਨੇ ਪੰਜਾਬ ਨੂੰ ਬਣਾਇਆ ਭ੍ਰਿਸ਼ਟਾਚਾਰ ਦਾ ਅੱਡਾ, ਖਾਕੀ ਤੇ ਖਾਦੀ ਮਿਲ ਕੇ ਲੁੱਟ ਰਹੇ ਨੇ ਸੂਬਾ: ਤਰੁਣ ਚੁੱਘ

ਚੰਡੀਗੜ੍ਹ, 12 ਮਈ:(ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਭਗਵੰਤ ਮਾਨ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਹੁਣ ਜਾਂਚ ਦੀ ਸੂਈ ਸਿੱਧੀ ਵਿਜੀਲੈਂਸ ਹੈੱਡਕੁਆਰਟਰ ਤੱਕ ਪਹੁੰਚ ਗਈ ਹੈ। ਚੁੱਘ ਨੇ ਕਿਹਾ ਕਿ ਸੀ.ਬੀ.ਆਈ. ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਹੈੱਡਕੁਆਰਟਰ ਨੂੰ ਸੀਲ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਮਾਨ ਸਰਕਾਰ ਭ੍ਰਿਸ਼ਟਾਚਾਰ ਵਿੱਚ ਗਲ਼ੇ-ਗਲ਼ੇ ਤੱਕ ਡੁੱਬੀ ਹੋਈ ਹ
ਹੈ।

ਚੁੱਘ ਨੇ ਕਿਹਾ ਕਿ ਪਹਿਲਾਂ ਈ.ਡੀ. ਨੇ ਇਕ ਸੀਨੀਅਰ ਕੈਬਨਿਟ ਮੰਤਰੀ ਨੂੰ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਸ ਨਾਲ ਪੰਜਾਬ ਦਾ ਸਿਰ ਸ਼ਰਮ ਨਾਲ ਝੁਕ ਗਿਆ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਦੀ ਮੰਡੀ ਬਣਾ ਦਿੱਤਾ ਹੈ।ਸੂਬੇ ਵਿੱਚ ‘ਆਪ’ ਦੀ ਸਰਪ੍ਰਸਤੀ ਹੇਠ ਮਾਫ਼ੀਆ ਅਤੇ ਗੈਂਗਸਟਰ ਸ਼ਰੇਆਮ ਲੁੱਟ ਮਚਾ ਰਹੇ ਹਨ।
ਕੇਜਰੀਵਾਲ ਨੇ ਪੰਜਾਬ ਨੂੰ ਆਪਣਾ ‘ਏ.ਟੀ.ਐਮ.’ ਬਣਾ ਲਿਆ ਹੈ, ਜਿੱਥੇ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਕੇ ਨਿੱਜੀ ਤਿਜੋਰੀਆਂ ਭਰੀਆਂ ਜਾ ਰਹੀਆਂ ਹਨ।
ਤਰੁਣ ਚੁੱਘ ਨੇ ਬੇਹੱਦ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦਾ ਮਾਨ ਸਰਕਾਰ ਦਾ ਦਾਅਵਾ ਮਹਿਜ਼ ਇੱਕ ਢੋਂਗ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕਾਂ ਨੇ ਆਪਣੇ ਘਰਾਂ ਵਿੱਚ ਟਾਰਚਰ ਸੈਂਟਰ ਬਣਾ ਰੱਖੇ ਹਨ, ਜਿੱਥੇ ਅਧਿਕਾਰੀਆਂ ਅਤੇ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅੰਮ੍ਰਿਤਸਰ ਵਿੱਚ ਇੱਕ ਸੀਨੀਅਰ ਅਧਿਕਾਰੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਘਟਨਾ ਇਸੇ ਮਾਨਸਿਕ ਤਸੀਹੇ ਦਾ ਨਤੀਜਾ ਸੀ।
ਚੁੱਘ ਨੇ ਹਾਲੀਆ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਗਰ ਨਿਗਮਾਂ ਵਿੱਚ ਠੇਕੇ ਦੇ ਅਧਾਰ ‘ਤੇ ਹੋਣ ਵਾਲੀਆਂ ਭਰਤੀਆਂ ਵਿੱਚ ‘ਆਪ’ ਵਿਧਾਇਕਾਂ ਦੇ ਕਰੀਬੀਆਂ ਵੱਲੋਂ ਲੱਖਾਂ ਦੀ ਵਸੂਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ:

“ਪਟਿਆਲਾ ਵਿੱਚ ਭਗਵੰਤ ਮਾਨ ਦੇ ਚਹੇਤੇ ਡੀ.ਆਈ.ਜੀ. ਦੀ ਸੀ.ਬੀ.ਆਈ. ਵੱਲੋਂ ਗ੍ਰਿਫ਼ਤਾਰੀ ਨੇ ਖਾਕੀ ਅਤੇ ਖਾਦੀ ਦੇ ਉਸ ਨਾਪਾਕ ਗੱਠਜੋੜ ਨੂੰ ਬੇਨਕਾਬ ਕਰ ਦਿੱਤਾ ਹੈ, ਜੋ ਪੰਜਾਬ ਨੂੰ ਲੁੱਟਣ ਵਿੱਚ ਲੱਗਾ ਹੋਇਆ ਹੈ।”
ਅੰਤ ਵਿੱਚ ਚੁੱਘ ਨੇ ਪੰਜਾਬ ਦੀ ਜਨਤਾ ਨੂੰ ਸੱਦਾ ਦਿੱਤਾ ਕਿ ਉਹ ਕੇਜਰੀਵਾਲ-ਮਾਨ ਜੋੜੀ ਦੇ ਇਨ੍ਹਾਂ “ਦੇਸ਼-ਵਿਰੋਧੀ ਅਤੇ ਸਮਾਜ-ਵਿਰੋਧੀ” ਮਨਸੂਬਿਆਂ ਨੂੰ ਸਮਝਣ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਇਸ ਭ੍ਰਿਸ਼ਟ ਤੰਤਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਅਤੇ ਸੂਬੇ ਨੂੰ ਬਚਾਉਣ ਲਈ ਅੱਗੇ ਆਉਣ।

Leave a Reply

Your email address will not be published. Required fields are marked *