ਅਗਨੀ-1 ਬੈਲਿਸਟਿਕ ਮਿਜ਼ਾਈਲ ਦਾ ਸਫਲ ਪਰੀਖਣ; ਓਡੀਸ਼ਾ ਦੇ ਚਾਂਦੀਪੁਰ ਤੋਂ ਭਰੀ ਉਡਾਣ
ਨਵੀਂ ਦਿੱਲੀ 22 ਮਈ (ਮਧੂਸਾਰ ਬਿਊਰੋ)ਭਾਰਤ ਨੇ ਸ਼ੁੱਕਰਵਾਰ ਨੂੰ ਰੱਖਿਆ ਖੇਤਰ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ ਓਡੀਸ਼ਾ ਦੇ ਚਾਂਦੀਪੁਰ ਸਥਿਤ ਏਕੀਕ੍ਰਿਤ ਪਰੀਖਣ ਕੇਂਦਰ ਤੋਂ ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ ’ਅਗਨੀ-1’ ਦਾ ਸਫਲ ਪਰੀਖਣ ਕੀਤਾ ਹੈ। ਰੱਖਿਆ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਪਰੀਖਣ ਨੇ ਸਾਰੇ ਨਿਰਧਾਰਿਤ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ਨੂੰ ਪੂਰਾ ਕੀਤਾ ਹੈ। ਮੰਤਰਾਲੇ ਨੇ ਦੱਸਿਆ ਕਿ ਇਹ ਪਰੀਖਣ ਭਾਰਤੀ ਸੈਨਾ ਦੀ ਸਾਮਰਿਕ ਬਲ ਕਮਾਂਡ ਦੇ ਅਧੀਨ ਕੀਤਾ ਗਿਆ ਸੀ। ਇਸ ਸਫਲਤਾ ਨੇ ਭਾਰਤ ਦੀ ਰੱਖਿਆ ਪ੍ਰਣਾਲੀ ਅਤੇ ਮਿਜ਼ਾਈਲ ਤਕਨਾਲੋਜੀ ਦੀ ਮਜ਼ਬੂਤੀ ਨੂੰ ਮੁੜ ਸਾਬਤ ਕੀਤਾ ਹੈ। ਜ਼ਿਕਰਯੋਗ ਹੈ ਕਿ ’ਅਗਨੀ’ ਲੜੀ ਦੀਆਂ ਮਿਜ਼ਾਈਲਾਂ ਭਾਰਤ ਦੀ ਰਣਨੀਤਕ ਰੋਕਥਾਮ ਦਾ ਅਹਿਮ ਹਿੱਸਾ ਹਨ।

