ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਦਿੱਲੀ ਨੂੰ ਮਿਲਿਆ ਪਹਿਲਾ ਮਹਿਲਾ ਪੁਲਸ ਸਟੇਸ਼ਨ, ਪੀੜਤਾ ਬਿਨਾਂ ਝਿਜਕ ਕਹਿ ਸਕੇਗੀ ਦਿਲ ਦੀ ਗੱਲ

ਨਵੀਂ ਦਿੱਲੀ 19 ਜੂਨ (ਮਧੂਸਾਰ ਬਿਊਰੋ) ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਉਨ੍ਹਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਲਈ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਦਿੱਲੀ ਦੇ ਪਹਿਲੇ ਸਿਰਫ਼ ਮਹਿਲਾ ਪੁਲਸ ਸਟੇਸ਼ਨ ਦਾ ਉਦਘਾਟਨ ਅੱਜ ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਖੇਤਰ ਵਿੱਚ ਕੀਤਾ ਗਿਆ। ਇਸ ਪੁਲਸ ਸਟੇਸ਼ਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਤਾਇਨਾਤ ਹੋਣ ਵਾਲਾ ਪੂਰਾ ਸਟਾਫ਼ ਔਰਤਾਂ ਦਾ ਹੈ, ਜਿਸ ਨਾਲ ਪੀੜਤ ਔਰਤਾਂ ਬਿਨਾਂ ਕਿਸੇ ਝਿਜਕ ਦੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੀਆਂ ਹਨ। ਇਸ ਪਹਿਲ ਦਾ ਉਦੇਸ਼ ਔਰਤਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਵਿਰੁੱਧ ਅਪਰਾਧਾਂ ਨਾਲ ਬਿਹਤਰ ਢੰਗ ਨਾਲ ਨਜਿੱਠਣਾ ਹੈ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦਿੱਲੀ ਪੁਲਸ ਕਮਿਸ਼ਨਰ ਸਤੀਸ਼ ਗੋਲਚਾ ਦੀ ਮੌਜੂਦਗੀ ਵਿੱਚ ਸਬਜ਼ੀ ਮੰਡੀ ਪੁਲਸ ਸਟੇਸ਼ਨ ਦੇ ਅਹਾਤੇ ਵਿੱਚ ਪੁਲਸ ਸਟੇਸ਼ਨ ਦਾ ਉਦਘਾਟਨ ਕੀਤਾ।

Leave a Reply

Your email address will not be published. Required fields are marked *