ਪੰਜਾਬ

ਫੂਡ ਅਤੇ ਡਰੱਗ ਪ੍ਰਸ਼ਾਸ਼ਨ ਪੰਜਾਬ ਵੱਲੋਂ ਗੁਟਕਾ ਤੇ ਪਾਬੰਦੀ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਇਨ ਬੀਨ ਪਾਲਨਾ ਕੀਤੀ ਜਾਵੇਗੀ – ਹੁਸਨ ਲਾਲ

ਚੰਡੀਗੜ੍ਹ, 26 ਸਤੰਬਰ (ਮਧੂਸਾਰ ਬਿਊਰੋ) ਰਾਜ ਸਿਹਤ ਤੇ ਪਰਿਵਾਰ ਭਲਾਈ ਸੰਸਥਾ, ਸਾਹਿਬਜਾਦਾ ਅਜੀਤ ਸਿੰਘ ਨਗਰ,ਆਡੀਟੋਰੀਅਮ ਵਿਖੇ ਸਟੇਟ ਤੰਬਾਕੂ ਕੰਟਰੋਲ ਸੈਲ ਵੱਲੋਂ ਸੂਬਾ ਪੱਧਰੀ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਵੱਖ ਵੱਖ ਜਿਲ੍ਹਿਆਂ ਦੇ ਟਾਸਕ ਫੋਰਸ ਮੈਂਬਰਾ, ਸਿੱਖਿਆ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਨੁਮਾਇੰਦਿਆਂ , ਪੁਲਿਸ ਅਫਸਰਾਂ, ਫੂਡ ਸੇਫਟੀ ਅਫਸਰਾਂ, ਡਰੱਗ ਇੰਸਪੈਕਟਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਭਾਗ ਲਿਆ।ਵਰਕਸ਼ਾਪ ਦੀ ਪ੍ਰਧਾਨਗੀ ਸ੍ਰੀ ਹੁਸਨ ਲਾਲ ਕਮਿਸ਼ਨਰ ਫੂਡ ਐਂਡ ਡਰੱਗ ਪ੍ਰਸਾਸ਼ਨ, ਪੰਜਾਬ ਵੱਲੋਂ ਕੀਤੀ ਗਈ।

ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਐਚ.ਐਸ ਬਾਲੀ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਪਾਲਿਸੀ ਮੇਕਰਾਂ ਅਤੇ ਉੱਚ ਪੱਧਰ ਦੇ ਅਧਿਕਾਰੀਆਂ ਨੂੰ ਤੰਬਾਕੂ ਕੰਟਰੋਲ ਦੇ ਐਕਟ ਸਬੰਧੀ ਜਾਗਰੂਕ ਕਰਨਾ ਹੈ ਤਾਂ ਕਿ ਜ਼ੋ ਪੰਜਾਬ ਨੂੰ ਇੱਕ ਤੰਬਾਕੂ ਮੁਕਤ ਰਾਜ ਬਣਾਇਆ ਜਾ ਸਕੇ।ਉਹਨਾਂ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ।ਉਹਨਾਂ ਨੇ ਦੱਸਿਆ ਕਿ ਇਸ ਵਿੱਚ ਸਾਰੇ ਵਿਭਾਗਾਂ ਜਿਵੇ ਕਿ ਸਿੱਖਿਆ, ਨਾਪਤੋਲ, ਪੁਲਿਸ, ਕਰ ਤੇ ਆਬਕਾਰੀ ਵਿਭਾਗ ਦੇ ਸਹਿਯੋਗ ਦੀ ਲੋੜ ਹੈ।
ਕਮਿਸ਼ਨਰ ਫੂਡ ਅਤੇ ਡਰੱਗ ਪ੍ਰਸਾਸ਼ਨ ਹੁਸਨ ਲਾਲ ਨੇ ਸੁਪਰੀਮ ਕੋਰਟ ਦੇ ਚਬਾਉਣ ਵਾਲੇ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਸਬੰਧੀ ਜਾਰੀ ਕੀਤੇ ਗਏ ਨਿਰਦੇਸ਼ ਬਾਰੇ ਦੱਸਿਆ।ਉਹਨਾਂ ਨੇ ਦੱਸਿਆ ਕਿ ਚਬਾਉਣ ਵਾਲੇ ਤੰਬਾਕੂ ਦੀ ਵਿਕਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾਣਗੇ।ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਵਿਸ਼ਵ ਭਰ ਵਿੱਚ ਪਹਿਲਾ ਸੂਬਾ ਹੈ ਜਿੱਥੇ ਕਿ ਅਦਾਲਤ ਵੱਲੋਂ ਈ-ਸਿਗਰੇਟ ਵੇਚਣ ਵਾਲੇ ਦੋਸ਼ੀ ਨੂੰ ਡਰੱਗ ਅਤੇ ਕਾਸਮੈਟਿਕ ਐਕਟ ਅਧੀਨ ਸਜ਼ਾ ਸੁਣਾਈ ਗਈ ਹੈ।
ਤੰਬਾਕੂ ਕੰੰਟਰੋਲ ਸੈਲ ਦੇ ਸਟੇਟ ਪ੍ਰੋਗਰਾਮ ਅਫਸਰ ਡਾ.ਰਾਕੇਸ਼ ਗੁਪਤਾ ਨੇ ਤੰਬਾਕੂ ਕੰਟਰੋਲ ਸਬੰਧੀ ਵੱਖ-ਵੱਖ ਕਾਨੂੰਨਾ ਅਤੇ ਧਾਰਾਵਾਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਸੰਭਾਲਣ ਲਈ ਤੰਬਾਕੁ ਮੁਕਤ ਸਿੱਖਿਆ ਸੰਸਥਾਨ ਬਣਾਉਣ ਤੇ ਜ਼ੋਰ ਦਿੱਤਾ।ਉਹਨਾਂ ਨੇ ਦੱਸਿਆ ਕਿ ਅਗਸਤ ਦੇ ਮਹੀਨੇ ਵਿੱਚ ਸਾਰੇ ਜਿਲ੍ਹਿਆਂ ਵਿੱਚ ਸਕੂਲਾਂ ਦੇ ਸੌ ਗਜ਼ ਦੇ ਘੇਰੇ ਅੰਦਰ ਤੰਬਾਕੂ ਵਿਕਰੇਤਾ ਦੀ ਮੈਪਿੰਗ ਕੀਤੀ ਗਈ ਹੇ। ਉਹਨਾਂ ਨੇ ਇਹ ਵੀ ਦੱਸਿਆ ਕਿ ਸਾਰੀਆਂ ਈ-ਕਾਮਰਸ ਸਾਈਟਸ ਨੂੰ ਈ-ਸਿਗਰੇਟਾਂ ਵੇਚਣ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ।
ਏ.ਆਈ.ਜੀ ਪੰਜਾਬ ਪੁਲਿਸ ਨਵੀਨ ਸੈਣੀ ਨੇ ਪੁਲਿਸ ਵਿਭਾਗ ਵੱਲੋਂ ਤੰਬਾਕੂ ਕੰਟਰੋਲ ਸਬੰਧੀ ਕੀਤੇ ਕੰਮ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਕੋਟਪਾ ਦੇ ਅਧੀਨ 872 ਚਲਾਣ ਕੱਟੇ ਗਏ ਹਨ ਅਤੇ ਉਹਨਾਂ ਦੇ ਵਿਭਾਗ ਵੱਲੋਂ ਹਰ ਮਹੀਨੇ ਕਰਾਈਮ ਰਵਿਊ ਮੀਟਿੰਗ ਵਿੱਚ ਕੋਟਪਾ ਦਾ ਰਵਿਊ ਕੀਤਾ ਜਾਣਾ ਲਾਜ਼ਮੀ ਕੀਤਾ ਹੈ।
ਡਾ. ਪ੍ਰਲਾਦ ਦੂੱਗਲ, ਵਾਇਸ ਆਫ ਤੰਬਾਕੂ ਵਿਕਟਮਸ ਨੇ ਦੱਸਿਆ ਕਿ ਉਹਨਾਂ ਦੀ ਇਸ ਮੁਹਿੰਮ ਦਾ ਮੁੱਖ ਉਦੇਸ਼ ਤੰਬਾਕੂ ਕੰਟਰੋਲ ਸਬੰਧੀ ਸਖਤ ਤੋਂ ਸਖਤ ਕਾਨੂੰਨ ਬਣਵਾਉਣਾ ਹੈਤਾਂ ਜ਼ੋ ਆਂਉਣ ਵਾਲੀ ਪੀੜੀ ਨੂੰ ਇਸ ਤੋਂ ਬਚਾਇਆ ਜਾ ਸਕੇ।
ਐਨ.ਜੀ.ਓ ਸਨੇਹਾ, ਜੀ.ਐਸ.ਏ ਅਤੇ ਰੋਟਰੀ ਕਲੱਬ ਆਦਿ ਦੇ ਨੁਮਾਇੰਦਿਆਂ ਵੱਲੋਂ ਤੰਬਾਕੂ ਕੰਟਰੋਲ ਪ੍ਰੋਗਰਾਮ ਵਿੱਚ ਸਿਵਲ ਸੋਸਾਇਟੀ ਦੇ ਰੋਲ ਬਾਰੇ ਚਾਨਣਾ ਪਾਇਆ ਗਿਆ।

Leave a Reply

Your email address will not be published. Required fields are marked *