ਸਬ ਇੰਸਪੈਕਟਰਾਂ ਦੀ ਭਰਤੀ : ਜਿਸਮਾਨੀ ਸਕਰੀਨਿੰਗ ਅਤੇ ਮਾਪ ਟੈਸਟ ਪਹਿਲੀ ਅਕਤੂਬਰ ਤੋਂ
ਪਟਿਆਲਾ (ਮਧੂਸਾਰ ਬਿਊਰੋ) ਪੰਜਾਬ ਪੁਲਿਸ ‘ਚ ਭਰਤੀ ਦਾ ਸਿਲਸਿਲਾ ਤੇਜ਼ੀ ਨਾਲ ਚੱਲ ਰਿਹਾ ਹੈ । ਹੁਣ ਸਬ ਇੰਸਪੈਕਟਰਾਂ ਦੀ ਭਰਤੀ 2016 ਤਹਿਤ ਜਿਸਮਾਨੀ ਸਕਰੀਨਿੰਗ ਅਤੇ ਮਾਪ ਟੈਸਟ ਪਹਿਲੀ ਅਕਤੂਬਰ ਤੋਂ ਰਾਜ ਭਰ ‘ਚ ਸ਼ੁਰੂ ਕੀਤੇ ਜਾ ਰਹੇ ਹਨ ।
ਇਸ ਲਈ 7 ਕੇਂਦਰ ਬਣਾਏ ਗਏ ਹਨ, ਇਨ੍ਹਾਂ ‘ਚ ਅੰਮਿ।ਤਸਰ ਕਮਿਸ਼ਨਰੇਟ, ਅੰਮਿ।ਤਸਰ (ਦਿਹਾਤੀ), ਗੁਰਦਾਸਪੁਰ, ਬਟਾਲਾ, ਪਠਾਨਕੋਟ ਅਤੇ ਤਰਨਤਾਰਨ ਲਈ ਬਾਰਡਰ ਰੇਂਜ ਅੰਮਿ।ਤਸਰ ਲਈ ਗੁਰੂ ਨਾਨਕ ਸਟੇਡੀਅਮ, ਮਦਨ ਮੋਹਨ ਮਾਲਵੀਆ ਰੋਡ, ਸਿਵਲ ਲਾਈਨ ਅੰਮਿ।ਤਸਰ । ਜਲੰਧਰ ਕਮਿਸ਼ਨਰ, ਜਲੰਧਰ (ਦਿਹਾਤੀ) ਕਪੂਰਥਲਾ ਅਤੇ ਹੁਸ਼ਿਆਰਪੁਰ ਲਈ ਜਲੰਧਰ ਰੇਂਜ, ਪੀ.ਏ.ਪੀ. ਗਰਾਊਾਡ । ਫਿਰੋਜ਼ਪੁਰ, ਫਾਜਿਲਕਾ, ਮੋਗਾ ਅਤੇ ਫਰੀਦਕੋਟ ਲਈ ਫਿਰੋਜ਼ਪੁਰ ਰੇਂਜ ਪੁਲਿਸ ਲਾਈਨ ਫਿਰੋਜ਼ਪੁਰ । ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਹੋਰ ਰਾਜਾਂ ਨਾਲ ਸਬੰਧਿਤ ਉਮੀਦਵਾਰਾਂ ਵਾਸਤੇ ਬਠਿੰਡਾ ਰੇਂਜ ਪੁਲਿਸ ਲਾਈਨ ਬਠਿੰਡਾ । ਲੁਧਿਆਣਾ ਕਮਿਸ਼ਨਰੇਟ, ਲੁਧਿਆਣਾ (ਦਿਹਾਤੀ), ਖੰਨਾ, ਸ਼ਹੀਦ ਭਗਤ ਸਿੰਘ ਨਗਰ ਲਈ ਲੁਧਿਆਣਾ ਰੇਂਜ ਪੀ. ਪੀ.ਏ ਫਿਲੌਰ । ਪਟਿਆਲਾ, ਸੰਗਰੂਰ, ਬਰਨਾਲਾ ਅਤੇ ਹੋਰ ਰਾਜਾਂ ਨਾਲ ਸਬੰਧਿਤ ਉਮੀਦਵਾਰਾਂ ਲਈ ਪਟਿਆਲਾ ਰੇਂਜ ਪੁਲਿਸ ਲਾਈਨ ਪਟਿਆਲਾ ਅਤੇ ਰੋਪੜ, ਐਸ. ਏ. ਐਸ. ਨਗਰ, ਫਤਹਿਗੜ੍ਹ ਸਾਹਿਬ ਲਈ ਰੋਪੜ ਰੇਂਜ ਪੁਲਿਸ ਲਾਈਨ ਰੋਪੜ ‘ਚ ਇਹ ਟੈਸਟ ਹੋਣਗੇ । ਜਦੋਂ ਕਿ ਸਫਲ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ 15 ਅਕਤੂਬਰ ਨੂੰ ਜਲੰਧਰ ਵਿਖੇ ਲਵਲੀ ਯੂਨੀਵਰਸਿਟੀ ਕੈਂਪਸ ਚ ਲਈ ਜਾਵੇਗੀ । ਇਨ੍ਹਾਂ ਭਰਤੀਆਂ ਨੂੰ ਦੇਖਦਿਆਂ ਲੱਗਦਾ ਹੈ ਕਿ ਪੰਜਾਬ ਦੇ ਨੌਜਵਾਨ ਮੁੰਡਿਆਂ ਅਤੇ ਕੁੜੀਆਂ ‘ਚ ਭਾਰੀ ਉਤਸ਼ਾਹ ਹੈ । ਇਹੋ ਕਾਰਨ ਹੈ ਕਿ ਪੰਜਾਬ ਭਰ ਦੇ ਮੈਦਾਨਾਂ ‘ਚ ਤੜਕਸਾਰ ਹੀ ਕੁੜੀਆਂ ਅਤੇ ਮੁੰਡਿਆਂ ਦੀਆਂ ਭੀੜਾਂ ਮੇਲਿਆਂ ਦਾ ਰੂਪ ਧਾਰ ਲੈਂਦੀਆਂ ਹਨ । ਇਨ੍ਹਾਂ ਨੂੰ ਦੌੜਨ, ਜੰਪ ਮਾਰਨ ਅਤੇ ਹੋਰ ਵੱਖ ਵੱਖ ਤਕਨੀਕਾਂ ਦੀ ਜਾਣਕਾਰੀ ਦੇਣ ਵਾਲੇ ਵੀ ਆਪਣੀ ਕਲਾ ਦਾ ਖ਼ੂਬ ਪ੍ਰਗਟਾਵਾ ਕਰ ਰਹੇ ਹਨ ।

