ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਕੁਲਗਾਮ ਵਿੱਚ ਅਤਿਵਾਦੀ ਹਮਲੇ ’ਚ ਦੋ ਮਜ਼ਦੂਰਾਂ ਦੀ ਮੌਤ

ਸ੍ਰੀਗਨਗਰ 1 ਅਗਸਤ (ਮਧੂਸਾਰ ਬਿਊਰੋ) ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਇੱਕ ਭੱਠੇ ’ਤੇ ਹੋਏ ਅਤਿਵਾਦੀ ਹਮਲੇ ਵਿੱਚ ਛੱਤੀਸਗੜ੍ਹ ਦੇ ਦੋ ਮਜ਼ਦੂਰ ਮਾਰੇ ਗਏ, ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਦੇਰ ਸ਼ੁੱਕਰਵਾਰ ਸ਼ਾਮ ਨੂੰ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਕੇਲਾਮ ਇਲਾਕੇ ਵਿੱਚ ਸਥਿਤ ਭੱਤੇ ’ਤੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਦੋਵੇਂ ਮਜ਼ਦੂਰ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਵਿੱਚੋਂ ਇੱਕ – ਜਿਸ ਦੀ ਪਛਾਣ ਦੀਪਕ ਰਤਰਾ ਵਜੋਂ ਹੋਈ ਹੈ – ਨੇ ਹਸਪਤਾਲ ਲਿਜਾਏ ਜਾਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਦੂਜੇ ਜ਼ਖ਼ਮੀ ਵਿਅਕਤੀ – ਬੋਪਿੰਦਰ – ਨੂੰ ਪਹਿਲਾਂ ਜੀ.ਐੱਮ.ਸੀ. ਅਨੰਤਨਾਗ ਲਿਜਾਇਆ ਗਿਆ ਅਤੇ ਬਾਅਦ ਵਿੱਚ ਸੌਰਾ ਵਿਖੇ ਐੱਸ.ਕੇ.ਆਈ.ਐੱਮ.ਐੱਸ. ਹਸਪਤਾਲ ਰੈਫਰ ਕਰ ਦਿੱਤਾ ਗਿਆ ਅਤੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮਜ਼ਦੂਰ ਵੀਹਵਿਆਂ ਵਿੱਚ ਸਨ ਅਤੇ ਛੱਤੀਸਗੜ੍ਹ ਦੇ ਰਹਿਣ ਵਾਲੇ ਸਨ। ਇਹ ਹਮਲਾ 10 ਦਿਨਾਂ ਤੋਂ ਵੀ ਘੱਟ ਸਮਾਂ ਪਹਿਲਾਂ ਵਾਪਰੀ ਇੱਕ ਹੋਰ ਘਟਨਾ ਦੇ ਬਿਲਕੁਲ ਬਾਅਦ ਹੋਇਆ ਹੈ, ਜਿਸ ਵਿੱਚ ਅਤਿਵਾਦੀਆਂ ਨੇ ਕਥਿਤ ਤੌਰ ’ਤੇ ਅਨੰਤਨਾਗ ਸ਼ਹਿਰ ਵਿੱਚ ਇੱਕ ਪੁਲੀਸ ਅਧਿਕਾਰੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ, 2024 ਵਿੱਚ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਵਿੱਚ ਦੋ ਮਜ਼ਦੂਰ ਮਾਰੇ ਗਏ ਸਨ। 7 ਫ਼ਰਵਰੀ 2024 ਨੂੰ ਪੰਜਾਬ ਦੇ ਦੋ ਗ਼ੈਰ-ਸਥਾਨਕ ਕਾਮਿਆਂ, ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਨੂੰ ਸ੍ਰੀਗਨਗਰ ਦੇ ਸ਼ਹੀਦ ਗੰਜ ਇਲਾਕੇ ਵਿੱਚ ਇੱਕ ਅਤਿਵਾਦੀ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ।

Leave a Reply

Your email address will not be published. Required fields are marked *