ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਕੌਮਾਂਤਰੀ ਸਟੇਜਾਂ ’ਤੇ ਭਾਰਤ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਦੀ ਹੈ ਦੁਨੀਆ : ਰਾਜਨਾਥ

ਲਖਨਊ 31 ਅਗਸਤ (ਮਧੂਸਾਰ ਬਿਊਰੋ) ਰੱਖਿਆ ਮੰਤਰੀ ਤੇ ਲਖਨਊ ਤੋਂ ਲੋਕ ਸਭਾ ਦੇ ਮੈਂਬਰ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅੱਜ ਪੂਰੀ ਦੁਨੀਆ ਕੌਮਾਂਤਰੀ ਸਟੇਜਾਂ ’ਤੇ ਭਾਰਤ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਦੀ ਹੈ। 10-12 ਸਾਲ ਪਹਿਲਾਂ ਭਾਰਤ ਦੇ ਵਿਚਾਰਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੀ ਪਰ ਅੱਜ ਭਾਰਤ ਦਾ ਵਿਸ਼ਵ ਪੱਧਰੀ ਰੁਤਬਾ ਤੇ ਕੱਦ ਕਾਫ਼ੀ ਵਧ ਗਿਆ ਹੈ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮੌਜੂਦਗੀ ’ਚ ਰਾਜਨਾਥ ਸਿੰਘ ਨੇ ਲਖਨਊ ਛਾਉਣੀ ਨੂੰ ਇਕ ਆਦਰਸ਼ ਛਾਉਣੀ ’ਚ ਵਿਕਸਤ ਕਰਨ ਲਈ 101 ਕਰੋੜ ਰੁਪਏ ਦੇ 12 ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰਾਜੈਕਟ ਛਾਉਣੀ ’ਚ ਸਫਾਈ, ਲੋੜੀਂਦੀ ਪਾਣੀ ਦੀ ਸਪਲਾਈ, ਬੱਚਿਆਂ ਲਈ ਬਿਹਤਰ ਸਹੂਲਤਾਂ ਤੇ ਖੇਡਾਂ ਦੇ ਮੌਕਿਆਂ ’ਚ ਸੁਧਾਰ ਕਰਨਗੇ।
ਰੱਖਿਆ ਮੰਤਰੀ ਨੇ ਲਖਨਊ ਦੇ ਵਿਕਾਸ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਦੋਂ ਕੇਂਦਰ ਤੇ ਸੂਬਾਈ ਸਰਕਾਰਾਂ ਇਕਜੁੱਟ ਹੁੰਦੀਆਂ ਹਨ ਤਾਂ ਵਿਕਾਸ ਦੀ ਰਫਤਾਰ ਕਈ ਗੁਣਾ ਵੱਧ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ‘ਵਿਕਸਤ ਭਾਰਤ’ ਦੇ ਸੰਕਲਪ ਨਾਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਤੇ ਰਾਜ ਮੰਤਰੀ ਅਸੀਮ ਅਰੁਣ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।

Leave a Reply

Your email address will not be published. Required fields are marked *