ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

SCO ’ਚ PM ਮੋਦੀ, ਪੁਤਿਨ ਤੇ ਸ਼ੀ ਜਿਨਪਿੰਗ ਵਿਚਾਲੇ ਹੋਈ ਮੁਲਾਕਾਤ ! ਤਿੰਨਾਂ ਨੇ ਗਰਮਜੋਸ਼ੀ ਨਾਲ ਕੀਤਾ ਹੈਂਡਸ਼ੇਕ

ਨਵੀਂ ਦਿੱਲੀ 1 ਸਤੰਬਰ (ਮਧੂਸਾਰ ਬਿਊਰੋ) ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ’ਚ ਆਯੋਜਿਤ 26ਵੇਂ ਸ਼ੰਘਾਈ ਸਹਿਯੋਗ ਸੰਗਠਨ (S3O) ਸਿਖਰ ਸੰਮੇਲਨ ਦੇ ਦੂਜੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਹੋਈ। ਸੰਮੇਲਨ ਦੇ ਉਦਘਾਟਨੀ ਸਮਾਰੋਹ ’ਚ ਪਹੁੰਚਣ ਸਮੇਂ ਤਿੰਨਾਂ ਆਗੂਆਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ ਅਤੇ ਗੱਲਬਾਤ ਕਰਦੇ ਹੋਏ ਪ੍ਰੋਗਰਾਮ ਵਾਲੇ ਸਥਾਨ ਵੱਲ ਵਧੇ। S3O ਮੈਂਬਰ ਦੇਸ਼ਾਂ ਦੇ ਨੇਤਾਵਾਂ ਦੀ ਰਵਾਇਤੀ ਗਰੁੱਪ ਫੋਟੋਗ੍ਰਾਫ਼ ਤੋਂ ਬਾਅਦ ਨੇਤਾ ਇੱਕ-ਦੂਜੇ ਦੇ ਨਾਲ ਚੱਲਦੇ ਅਤੇ ਗੱਲਬਾਤ ਕਰਦੇ ਦਿਖਾਈ ਦਿੱਤੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਅਗਸਤ 2025 ਵਿੱਚ ਤਿਆਨਜਿਨ (ਚੀਨ) ’ਚ ਹੋਏ S3O ਸੰਮੇਲਨ ਦੌਰਾਨ ਹੋਈ ਸੀ।

ਸੰਮੇਲਨ ਦੇ ਪਹਿਲੇ ਦਿਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਕਿਰਗਿਸਤਾਨ ਦੇ ਰਾਸ਼ਟਰਪਤੀ ਸਦਿਰ ਜਾਪਾਰੋਵ ਅਤੇ ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ਿਨਯਾਨ ਨਾਲ ਅਹਿਮ ਦੋ-ਪੱਖੀ ਬੈਠਕਾਂ ਕੀਤੀਆਂ ਸਨ।ਪ੍ਰਧਾਨ ਮੰਤਰੀ ਨੇ ਬਿਸ਼ਕੇਕ ’ਚ ਸ਼ੁਰੂ ਹੋਈਆਂ 6ਵੀਆਂ ’ਵਰਲਡ ਨੋਮੈਡ ਗੇਮਜ਼’ ਦੇ ਉਦਘਾਟਨੀ ਸਮਾਰੋਹ ’ਚ ਵੀ ਸ਼ਿਰਕਤ ਕੀਤੀ ਅਤੇ ਹਿੱਸਾ ਲੈ ਰਹੀ ਭਾਰਤੀ ਖਿਡਾਰੀਆਂ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ S3O ’ਚ 10 ਮੈਂਬਰ ਦੇਸ਼- ਭਾਰਤ, ਚੀਨ, ਰੂਸ, ਪਾਕਿਸਤਾਨ, ਇਰਾਨ, ਕਜ਼ਾਖਸਤਾਨ, ਕਿਰਗਿਸਤਾਨ, ਤਾਜਿਕਿਸਤਾਨ, ਉਜ਼ਬੇਕਿਸਤਾਨ ਅਤੇ ਬੇਲਾਰੂਸ ਸ਼ਾਮਲ ਹਨ, ਜੋ ਕਿ ਖੇਤਰੀ ਰੱਖਿਆ, ਵਪਾਰਕ ਸਬੰਧਾਂ ਜਿਹੇ ਮੁੱਦਿਆਂ ਬਾਰੇ ਚਰਚਾ ਕਰਦੇ ਹਨ।

Leave a Reply

Your email address will not be published. Required fields are marked *