ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਭਾਰਤੀ ਮੂਲ ਦੀ ਨਵਨੀਤਮ ਪਿੱਲੈ ਨੂੰ 2026 ਦਾ ਸ਼ਾਂਤੀ ਨੋਬੇਲ ਪੁਰਸਕਾਰ

ਜੰਗੀ ਅਪਰਾਧਾਂ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਕੌਮਾਂਤਰੀ ਕਾਨੂੰਨ ਮਜ਼ਬੂਤ ਕਰਨ ਲਈ ਮਿਲਿਆ ਸਨਮਾਨ

ਓਸਲੋ 9 ਅਕਤੂਬਰ (ਮਧੂਸਾਰ ਬਿਊਰੋ) ਨਾਰਵੇ ਦੀ ਨੋਬੇਲ ਕਮੇਟੀ ਨੇ 2026 ਦਾ ਸ਼ਾਂਤੀ ਨੋਬੇਲ ਪੁਰਸਕਾਰ ਭਾਰਤੀ ਮੂਲ ਦੀ ਨਵਨੀਤਮ ਨਵੀ ਪਿੱਲੈ ਨੂੰ ਦੇਣ ਦਾ ਐਲਾਨ ਕੀਤਾ ਹੈ। ਦੱਖਣੀ ਅਫ਼ਰੀਕਾ ਵਿੱਚ ਜਨਮੀ ਪਿੱਲੈ ਨੇ ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਕਰਨ ਵਾਲੇ ਨੈਲਸਨ ਮੰਡੇਲਾ ਸਮੇਤ ਕਈ ਲੋਕਾਂ ਦੀ ਮਦਦ ਕੀਤੀ ਸੀ।
ਨਵੀ ਪਿੱਲੈ ਦੱਖਣੀ ਅਫ਼ਰੀਕਾ ਦੀ ਨਾਗਰਿਕ ਅਤੇ ਕਾਨੂੰਨਦਾਨ ਹੈ। ਉਨ੍ਹਾਂ ਦਾ ਜਨਮ ਦੱਖਣੀ ਅਫ਼ਰੀਕਾ ਦੇ ਡਰਬਨ ਸ਼ਹਿਰ ਵਿੱਚ ਭਾਰਤੀ ਤਾਮਿਲ ਮੂਲ ਦੇ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਪੇ ਭਾਰਤ ਨਾਲ ਸਬੰਧਤ ਸਨ।
ਪਿੱਲੈ ਨੂੰ ਜੰਗੀ ਅਪਰਾਧਾਂ ਅਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਕੌਮਾਂਤਰੀ ਕਾਨੂੰਨ ਨੂੰ ਮਜ਼ਬੂਤ ਕਰਨ ਲਈ ਕੀਤੇ ਯਤਨਾਂ ਵਾਸਤੇ ਇਹ ਸਨਮਾਨ ਦਿੱਤਾ ਗਿਆ ਹੈ। ਨੋਬੇਲ ਕਮੇਟੀ ਨੇ ਕਿਹਾ ਕਿ ਦੁਨੀਆ ਵਿੱਚ ਜੰਗਾਂ ਅਤੇ ਟਕਰਾਅ ਵਧ ਰਹੇ ਹਨ। ਅਜਿਹੇ ਸਮੇਂ ਸ਼ਾਂਤੀ ਕਾਇਮ ਰੱਖਣ ਲਈ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨੀ ਅਤੇ ਇਸ ਨੂੰ ਹੋਰ ਮਜ਼ਬੂਤ ਬਣਾਉਣਾ ਬੇਹੱਦ ਜ਼ਰੂਰੀ ਹੈ।
ਪੁਰਸਕਾਰ ਮਿਲਣ ਮਗਰੋਂ ਪਿੱਲੈ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਵਿਅੰਗ ਕੀਤਾ। ਜਦੋਂ ਉਨ੍ਹਾਂ ਦੇ ਸਾਥੀਆਂ ਨੇ ਪੁਰਸਕਾਰ ਮਿਲਣ ’ਤੇ ਤਾੜੀਆਂ ਮਾਰੀਆਂ ਤਾਂ ਪਿੱਲੈ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, ਜੇ ਤੁਸੀਂ ਕੁਝ ਹੋਰ ਤਾੜੀਆਂ ਮਾਰੋਗੇ ਤਾਂ ਸ਼ਾਇਦ ਮੈਂ ਇਹ ਪੁਰਸਕਾਰ ਟਰੰਪ ਨਾਲ ਵੰਡ ਲਵਾਂ।
ਨੋਬੇਲ ਕਮੇਟੀ ਦੇ ਮੁਖੀ ਨੇ ਕਿਹਾਨਾਰਵੇ ਤੋਂ ਫ਼ੋਨ ਆਵੇ ਤਾਂ ਜ਼ਰੂਰ ਚੁੱਕਿਓ ਆਮ ਤੌਰ ’ਤੇ ਨੋਬੇਲ ਪੁਰਸਕਾਰ ਕਮੇਟੀ ਐਲਾਨ ਤੋਂ ਪਹਿਲਾਂ ਜੇਤੂ ਨੂੰ ਫ਼ੋਨ ਕਰ ਕੇ ਇਸ ਬਾਰੇ ਜਾਣਕਾਰੀ ਦਿੰਦੀ ਹੈ ਪਰ ਇਸ ਵਾਰ ਕਮੇਟੀ ਦੀ ਪਿੱਲੈ ਨਾਲ ਗੱਲ ਨਹੀਂ ਹੋ ਸਕੀ। ਪੁਰਸਕਾਰ ਦੇ ਐਲਾਨ ਮਗਰੋਂ ਕਮੇਟੀ ਦੇ ਪ੍ਰਧਾਨ ਯੋਰਗਨ ਵਾਟਨੇ ਫ੍ਰਾਈਡਨੇਸ ਨੇ ਕਿਹਾ, ਨਾਰਵੇ ਦਾ ਕੌਮਾਂਤਰੀ ਫ਼ੋਨ ਕੋਡ +47 ਹੈ। ਮੈਂ ਉਨ੍ਹਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਨਾਰਵੇ ਦੇ ਨੰਬਰ ਤੋਂ ਫ਼ੋਨ ਆਵੇ ਤਾਂ ਕਿਰਪਾ ਕਰ ਕੇ ਚੁੱਕ ਲਿਓ।ਫ੍ਰਾਈਡਨੇਸ ਨੇ ਕਿਹਾ ਕਿ ਇਸ ਸਾਲ ਦੇ ਪੁਰਸਕਾਰ ਰਾਹੀਂ ਕਮੇਟੀ ਦੁਨੀਆ ਨੂੰ ਇਹ ਯਾਦ ਦਿਵਾਉਣਾ ਚਾਹੁੰਦੀ ਹੈ ਕਿ ਦੇਸ਼ ਹੋਵੇ ਜਾਂ ਪੂਰੀ ਦੁਨੀਆ, ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ। ਕਾਨੂੰਨ ਦੀ ਪਾਲਣਾ ਨਾਲ ਹੀ ਵਿਵਸਥਾ ਕਾਇਮ ਰਹਿੰਦੀ ਹੈ ਅਤੇ ਵਿਵਾਦਾਂ ਨੂੰ ਹਿੰਸਾ ਤੋਂ ਬਿਨਾਂ ਸੁਲਝਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *