ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਦੀਪਕੇ-ਨੇਹਾ ਬੋਰਾ ਹਿਰਾਸਤ ’ਚ, ਤਿਰੰਗਾ ਲਹਿਰਾਉਣ ਤੋਂ ਰੋਕਿਆ, ਮਮਤਾ ਨੇ ਕਿਹਾ-ਇਹ ਅਣ-ਐਲਾਨੀ ਐਮਰਜੈਂਸੀ

ਨਵੀਂ ਦਿੱਲੀ 16 ਅਕਤੂਬਰ (ਮਧੂਸਾਰ ਬਿਊਰੋ) ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਨੇ ਦਿੱਲੀ ਦੇ ਕਨਾਟ ਪਲੇਸ ਸਥਿਤ ਸੈਂਟਰਲ ਪਾਰਕ ਵਿਚ ‘ਲਹਿਰਾ ਦੋ ਤਿਰੰਗਾ’ ਰੈਲੀ ਸੱਦੀ ਸੀ। ਹਾਲਾਂਕਿ ਆਸ-ਪਾਸ ਦੇ ਇਲਾਕੇ ਵਿਚ ਧਾਰਾ 163 ਲਾਗੂ ਸੀ, ਜਿਸ ਕਾਰਨ ਸੀ. ਜੇ. ਪੀ. ਸੰਸਥਾਪਕ ਅਭਿਜੀਤ ਦੀਪਕੇ ਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ। ਦੀਪਕੇ ਦਿੱਲੀ ਵਿਚ ਐੱਨ. ਸੀ. ਪੀ. (ਸ਼ਰਦ ਪਵਾਰ) ਦੇ ਇਕ ਬੁਲਾਰੇ ਦੇ ਘਰ ਠਹਿਰੇ ਹੋਏ ਸਨ। ਉਹ ਜਿਵੇਂ ਹੀ ਬਾਹਰ ਨਿਕਲੇ, ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਉੱਥੇ ਹੀ ਏ. ਆਈ. ਐੱਸ. ਏ. ਪ੍ਰਧਾਨ ਨੇਹਾ ਬੋਰਾ ਨੂੰ ਮੰਡੀ ਹਾਊਸ ਤੋਂ ਕਸਟਡੀ ਵਿਚ ਲਿਆ ਗਿਆ।
6 ਦਿਨਾਂ ਵਿਚ ਦੀਪਕੇ ਨੂੰ ਦੂਜੀ ਵਾਰ ਕਸਟਡੀ ਵਿਚ ਲਿਆ ਗਿਆ ਹੈ। ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਜੰਤਰ-ਮੰਤਰ ਪ੍ਰਦਰਸ਼ਨ ਤੋਂ ਪਹਿਲਾਂ ਦੀਪਕੇ ਨੂੰ ਜਹਾਜ਼ ਤੋਂ ਹਿਰਾਸਤ ਵਿਚ ਲਿਆ ਗਿਆ ਸੀ, ਅਗਲੇ ਦਿਨ ਛੱਡ ਦਿੱਤਾ ਗਿਆ। ਪੁਲਸ ਅਧਿਕਾਰੀਆਂ ਨਾਲ ਗੱਲਬਾਤ ਵਿਚ ਦੀਪਕੇ ਨੂੰ ਕਿਹਾ ਗਿਆ ਕਿ ਤੁਸੀਂ ਨਵੀਂ ਦਿੱਲੀ ਨਹੀਂ ਜਾ ਸਕਦੇ। ਅਸੀਂ ਤੁਹਾਨੂੰ ਹਿਰਾਸਤ ਵਿਚ ਲੈ ਰਹੇ ਹਾਂ। ਉਨ੍ਹਾਂ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਨਵੀਂ ਦਿੱਲੀ ਨਹੀਂ ਜਾ ਸਕਦਾ, ਕਿਤੇ ਹੋਰ ਤਾਂ ਜਾ ਸਕਦਾ ਹਾਂ। ਮੈਂ ਕਿਹੜਾ ਕਾਨੂੰਨ ਤੋੜਿਆ ਹੈ?
ਇਨ੍ਹਾਂ ਹਿਰਾਸਤਾਂ ਦੌਰਾਨ ਭੀੜ, ਕੈਮਰਾਮੈਨਾਂ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਧੱਕਾ-ਮੁੱਕੀ ਦੇ ਦਿ੍ਰਸ਼ ਦੇਖਣ ਨੂੰ ਮਿਲੇ। ਪੁਲਸ ਸੂਤਰਾਂ ਨੇ ਦੱਸਿਆ ਕਿ ਹਿਰਾਸਤ ਵਿਚ ਲੈਣ ਤੋਂ ਬਾਅਦ ਦੀਪਕੇ ਨੂੰ ਜਾਫਰਪੁਰ ਕਲਾਂ ਥਾਣੇ ਲਿਜਾਇਆ ਗਿਆ। ਇਸ ਤੋਂ ਪਹਿਲਾਂ ਦਿਨ ਵਿਚ, ਦਿੱਲੀ ਪੁਲਸ ਦੇ 20 ਤੋਂ ਵੱਧ ਪੁਲਸ ਮੁਲਾਜ਼ਮ ਝੰਡੇਵਾਲਾਨ ਸਥਿਤ ਦੀਪਕੇ ਦੀ ਰਿਹਾਇਸ਼ ’ਤੇ ਪਹੁੰਚੇ ਅਤੇ ਉਨ੍ਹਾਂ ਨੂੰ ਇਕ ਨੋਟਿਸ ਦਿੱਤਾ, ਜਿਸ ਵਿਚ ਉਨ੍ਹਾਂ ਨੂੰ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਬਚਣ ਦਾ ਨਿਰਦੇਸ਼ ਦਿੱਤਾ ਗਿਆ ਜਿਸ ਨਾਲ ਨਾਗਰਿਕਾਂ, ਵਪਾਰੀਆਂ, ਯਾਤਰੀਆਂ, ਮਰੀਜ਼ਾਂ ਅਤੇ ਹੋਰ ਲੋਕਾਂ ਦੇ ਅਧਿਕਾਰਾਂ ’ਤੇ ਮਾੜਾ ਅਸਰ ਪੈ ਸਕਦਾ ਹੈ। ਹਿਰਾਸਤ ਦੀ ਕਾਰਵਾਈ ਸ਼ੁੱਕਰਵਾਰ ਸ਼ਾਮ ਨੂੰ ਪ੍ਰਦਰਸ਼ਨ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮਾਂ ਵਿਚਕਾਰ ਹੋਈ ਹੈ।
ਦਿੱਲੀ ਪੁਲਸ ਕਮਿਸ਼ਨਰ ਅਨੁਰਾਗ ਕੁਮਾਰ ਨੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲੈਣ ਲਈ ਸੰਸਦ ਮਾਰਗ ਥਾਣੇ ਸਥਿਤ ਨਵੀਂ ਦਿੱਲੀ ਜ਼ਿਲੇ ਦੇ ਪੁਲਸ ਡਿਪਟੀ ਕਮਿਸ਼ਨਰ (ਡੀ. ਸੀ. ਪੀ.) ਦਫ਼ਤਰ ਦਾ ਦੌਰਾ ਕੀਤਾ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਦੀਪਕੇ ਅਤੇ ਬੋਰਾ ਨੂੰ ਹਿਰਾਸਤ ਵਿਚ ਲੈ ਲਿਆ ਹੈ। ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ। ਕੁਝ ਪ੍ਰਦਰਸ਼ਨਕਾਰੀ ਕਨਾਟ ਪਲੇਸ ਪਹੁੰਚ ਗਏ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਹਟਾ ਦਿੱਤਾ ਜਾਵੇਗਾ। ਸਾਡਾ ਮੁੱਖ ਉਦੇਸ਼ ਕਾਨੂੰਨ-ਵਿਵਸਥਾ ਬਣਾਈ ਰੱਖਣਾ ਅਤੇ ਸੁਚਾਰੂ ਆਵਾਜਾਈ ਯਕੀਨੀ ਬਣਾਉਣਾ ਹੈ।
ਮਮਤਾ ਬੈਨਰਜੀ ਨੇ ਕਿਹਾ, ਇਹ ਕਿਸੇ ਅਣ-ਐਲਾਨੀ ਐਮਰਜੈਂਸੀ ਤੋਂ ਘੱਟ ਨਹੀਂ ਹੈ। ਅਸਹਿਮਤੀ ਤੋਂ ਡਰਨ ਵਾਲੀ ਸਰਕਾਰ ਹੁਣ ਪੂਰੀ ਪੀੜ੍ਹੀ ਨੂੰ ਚੁੱਪ ਕਰਵਾਉਣ ਲਈ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਸ਼ਟਰਪਤੀ ਭਵਨ ਕੋਲ ‘ਆਪ’ ਨੇ ਕੱਢਿਆ ‘ਤਿਰੰਗਾ ਮਾਰਚ’

Leave a Reply

Your email address will not be published. Required fields are marked *