ਭਾਰਤ ਤੇ ਕੈਨੇਡਾ ਵਿਚਾਲੇ ਮਜ਼ਬੂਤ ਹੋਏ ਆਰਥਿਕ ਰਿਸ਼ਤੇ
300 ਮਿਲੀਅਨ ਡਾਲਰ ਦੇ ਹੋਏ 30 ਨਵੇਂ ਸਮਝੌਤੇ
ਨਵੀਂ ਦਿੱਲੀ 17 ਅਕਤੂਬਰ (ਮਧੂਸਾਰ ਬਿਊਰੋ) ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਸ਼ੁੱਕਰਵਾਰ ਨੂੰ ਆਪਣੀ ਭਾਰਤ ਫੇਰੀ ਨੂੰ ਬਹੁਤ ਲਾਹੇਵੰਦ ਦੱਸਿਆ। ਉਨ੍ਹਾਂ ਕਿਹਾ ਕਿ ’ਟੀਮ ਕੈਨੇਡਾ ਟਰੇਡ ਮਿਸ਼ਨ’ ਦੌਰਾਨ ਕੈਨੇਡੀਅਨ ਅਤੇ ਭਾਰਤੀ ਸੰਸਥਾਵਾਂ ਵਿਚਕਾਰ 30 ਤੋਂ ਵੱਧ ਵਪਾਰਕ ਸਮਝੌਤੇ ਹੋਏ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 300 ਮਿਲੀਅਨ ਕੈਨੇਡੀਅਨ ਡਾਲਰ ਹੈ। ਇਹ ਸਮਝੌਤੇ ਵੱਖ-ਵੱਖ ਖੇਤਰਾਂ – ਜਿਵੇਂ ਕਿ ਏਰੋਸਪੇਸ, ਊਰਜਾ, ਕਲੀਨਟੈੱਕ, ਆਟੋਮੋਬਾਈਲ ਅਤੇ ਹੋਰ ਕਈ ਖੇਤਰਾਂ ਵਿੱਚ ਹੋਏ ਹਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 300 ਮਿਲੀਅਨ ਡਾਲਰ ਹੈ। ਇਸ ਤੋਂ ਪਹਿਲਾਂ, ਕਰਨਾਟਕ ਵਿੱਚ ਆਪਣੇ ਵਪਾਰਕ ਮਿਸ਼ਨ ਦੀ ਸਮਾਪਤੀ ਕਰਦੇ ਹੋਏ, ਸਿੱਧੂ ਨੇ ਦੱਸਿਆ ਕਿ ਕੈਨੇਡਾ ਇਸ ਦੌਰੇ ’ਤੇ 150 ਸੰਸਥਾਵਾਂ ਦੇ 300 ਵਪਾਰਕ ਪ੍ਰਤੀਨਿਧੀਆਂ ਨੂੰ ਨਾਲ ਲੈ ਕੇ ਆਇਆ ਸੀ। ਸਾਬਕਾ ਪ੍ਰਧਾਨ ਮੰਤਰੀ ਜੀਨ ਕ੍ਰੇਟੀਅਨ ਦੇ ਸਮੇਂ ਤੋਂ ਬਾਅਦ, ਪਿਛਲੇ 30 ਸਾਲਾਂ ਵਿੱਚ ਇਹ ਕੈਨੇਡਾ ਵੱਲੋਂ ਭਾਰਤ ਭੇਜਿਆ ਗਿਆ ਇਹ ਸਭ ਤੋਂ ਵੱਡਾ ਵਪਾਰਕ ਵਫਦ ਸੀ। ਉਨ੍ਹਾਂ ਨੇ ਭਾਰਤ ਦੇ ਲੋਕਾਂ ਅਤੇ ਸਰਕਾਰ ਦਾ ਉਨ੍ਹਾਂ ਦੇ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ ਅਤੇ ਕੈਨੇਡਾ-ਭਾਰਤ ਸਬੰਧਾਂ ਨੂੰ ਇੱਕ ਨਵੇਂ ਪੱਧਰ ’ਤੇ ਲਿਜਾਣ ਵਿੱਚ ਸਹਿਯੋਗ ਦਿੱਤਾ।ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਨੇ ਕਿਹਾ ਕਿ 35P1 ਗੱਲਬਾਤ ਦਾ ਚੌਥਾ ਦੌਰ ਸਮਾਪਤ ਹੋ ਗਿਆ ਹੈ ਅਤੇ ਚਰਚਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਸਮਝੌਤਾ ਨਵੰਬਰ ਤੱਕ ਅੰਤਿਮ ਰੂਪ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ 35P1 ਨਾਲ ਟੈਰਿਫ ਘਟਣਗੇ, ਤਕਨੀਕੀ ਰੁਕਾਵਟਾਂ ਦੂਰ ਹੋਣਗੀਆਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਆਸਾਨ ਹੋਵੇਗੀ।

