ਸ਼ਿਵ ਸੈਨਾ (ਬਾਲ ਠਾਕਰੇ) ਨੇ ਚੀਨ ਦੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ
ਪਾਕਿਸਤਾਨ ਦਾ ਸਮਰਥਨ ਕਰਨ ‘ਤੇ ਕੀਤਾ ਐਕਸ਼ਨ
ਭਾਰਤੀਆਂ ਨੂੰ ਚਾਈਨਾ ਦੀਆਂ ਵਸਤੂਆਂ ਦਾ ਤਿਆਗ ਕਰਨ ਦੀ ਅਪੀਲ
ਗੁਰਦਾਸਪੁਰ, 6 ਅਕਤੂਬਰ (ਸਰਬਜੀਤ ਸਾਗਰ)
ਚੀਨ ਵੱਲੋਂ ਪਾਕਿਸਤਾਨ ਦਾ ਸਮਰਥਨ ਕਰਦਿਆਂ ਬ੍ਰਾਹਮਪੁੱਤਰ ਨਦੀ ਦਾ ਪਾਣੀ ਰੋਕੇ ਜਾਣ ਦੀ ਦਿੱਤੀ ਗਈ ਧਮਕੀ ਸਮੇਤ ਅੰਦਰਖ਼ਾਤੇ ਪਾਕਿਸਤਾਨ ਦੀ ਮਦਦ ਕੀਤੇ ਜਾਣ ਦੇ ਰੋਸ ਵਜੋਂ ਅੱਜ ਸ਼ਿਵ ਸੈਨਾ (ਬਾਲ ਠਾਕਰੇ) ਵੱਲੋਂ ਦੀਨਾਨਗਰ ‘ਚ ਚੀਨ ਸਰਕਾਰ ਦੀ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ ਅਤੇ ਭਾਰਤ ਵਾਸੀਆਂ ਨੂੰ ਚਾਈਨਾ ਦੀਆਂ ਬਣੀਆਂ ਤਮਾਮ ਵਸਤੂਆਂ ਦਾ ਤਿਆਗ ਕਰਨ ਦੀ ਅਪੀਲ ਕੀਤੀ ਗਈ
ਪਾਰਟੀ ਦੇ ਮੀਤ ਪ੍ਰਧਾਨ ਸੁਮਿਤ ਕੁਮਾਰ ਅਤੇ ਨਵਲ ਮਹਾਜਨ ਦੀ ਅਗਵਾਈ ਵਿੱਚ ਕੀਤੇ ਗਏ ਇਸ ਐਕਸ਼ਨ ਦੌਰਾਨ ਸੀਨੀਅਰ ਆਗੂ ਕਮਲ ਬਿੱਟੂ ਅਤੇ ਸ਼ਹਿਰੀ ਪ੍ਰਧਾਨ ਅਜੇ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦਾ ਸਮਰਥਨ ਕਰਨ ਵਾਲੇ ਚੀਨ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਹ ਹਰ ਸਾਲ ਦੀਵਾਲੀ ਦੇ ਤਿਉਹਾਰ ‘ਤੇ ਭਾਰਤ ਵਿੱਚ 3000 ਕਰੋੜ ਦਾ ਕਾਰੋਬਾਰ ਕਰਦਾ ਹੈ। ਜਿਨ੍ਹਾਂ ਪੈਸਿਆਂ ਨੂੰ ਉਹ ਕਥਿਤ ਤੌਰ ‘ਤੇ ਭਾਰਤ ਵਿਰੁੱਧ ਹੱਥਿਆਰ ਖ਼ਰੀਦਣ ਤੇ ਦੁਸ਼ਮਣ ਦੇਸ਼ ਨੂੰ ਮਦਦ ਕਰਨ ਲਈ ਵਰਤਦਾ ਹੈ। ਸ਼ਿਵ ਸੈਨਾ ਆਗੂਆਂ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚੀਨ ਦੀਆਂ ਭਾਰਤ ਵਿਰੋਧੀ ਨੀਤੀਆਂ ਦੇ ਰੋਸ ਵਜੋਂ ਇਸ ਵਾਰ ਦੀਵਾਲੀ ‘ਤੇ ਕੋਈ ਵੀ ਅਜਿਹਾ ਸਮਾਨ ਨਾ ਖ਼ਰੀਦਣ ਜੋ ਚੀਨ ਤੋਂ ਬਣਿਆ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਵਾਸੀਆਂ ਵੱਲੋਂ ਚੀਨ ਖ਼ਿਲਾਫ਼ ਕੀਤੀ ਜਾਣ ਵਾਲੀ ਇਹ ਕਾਰਵਾਈ ਚੀਨ ਦੇ ਨਾਲ-ਨਾਲ ਪਾਕਿਸਤਾਨ ਨੂੰ ਵੀ ਮੂੰਹਤੋੜ ਜਵਾਬ ਹੋਵੇਗੀ ਅਤੇ ਇਸਨੂੰ ਉੜੀ ਹਮਲੇ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਵੀ ਮੰਨਿਆਂ ਜਾਵੇਗਾ। ਇਸ ਮੌਕੇ ਚੀਨ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਰੋਸ ਪ੍ਰਗਟ ਕਰਨ ਵਾਲਿਆਂ ‘ਚ ਪੂਰਨ ਚੰਦ, ਹਰਦੇਵ ਸਿੰਘ, ਰਾਜੇਸ਼ ਸੋਨੀ, ਅਜੇ ਸੋਨੀ, ਅਮਨ, ਕਰਨ ਸਿੰਘ, ਵੀਰਪਾਲ ਚੰਦ, ਨੰਦ ਲਾਲ, ਸੁਮਿਤ ਕੁਮਾਰ, ਸੁਨੀਲ ਕੁਮਾਰ, ਹੈਪੀ, ਸਾਬੀ, ਮਲਕੀਤ ਸਿੰਘ, ਗੋਵਿੰਦਾ, ਲੱਕੀ ਕੁਮਾਰ, ਸ਼ੁਭਮ, ਰਣਜੀਤ ਕੁਮਾਰ, ਮਦਨ ਲਾਲ, ਕੁਲਦੀਪ ਕਾਰਮ, ਅਜੇ ਕੁਮਾਰ, ਅਕਸ਼ੈ ਕੁਮਾਰ, ਬਲਵੰਤ ਸਿੰਘ ਅਤੇ ਮੁਰਾਲੀ ਲਾਲ ਸ਼ਾਮਲ ਸਨ।

