ਹਰਿਆਣਾਕੋਮ਼ਾਤ੍ਰੀਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੁਰੂਕਸ਼ੇਤਰ ਵਿੱਚ ਸਵਾਮੀ ਸ਼ਰਧਾਨੰਦ ਜੀ ਦੇ ਜੀਵਨ, ਤਿਆਗ ਅਤੇ ਰਾਸ਼ਟਰ ਸੇਵਾ ਨੂੰ ਕੀਤਾ ਨਮਨ

ਪੰਚਕੂਲਾ 1 ਨਵੰਬਰ (ਜਸਲੀਨ ਕੌਰਮਧੂਸਾਰ ਬਿਊਰੋ) ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਹਰਿਆਣਾ ਰਾਜ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਪਿਛਲੇ 60 ਸਾਲਾਂ ਦੌਰਾਨ ਹਰਿਆਣਾ ਦੇ ਲੋਕਾਂ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਖੇਤੀਬਾੜੀ, ਖੇਡਾਂ ਅਤੇ ਉਦਯੋਗ ਸਮੇਤ ਕਈ ਖੇਤਰਾਂ ਵਿੱਚ ਰਾਜ ਨੂੰ ਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਈ ਹੈ। ਉਨ੍ਹਾਂ ਦੀ ਕਾਮਨਾ ਹੈ ਕਿ ਹਰਿਆਣਾ ਲਗਾਤਾਰ ਤਰੱਕੀ ਕਰੇ ਅਤੇ ਵਿਕਾਸ ਦੇ ਰਾਸ਼ਟਰੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਵੇ।

ਰਾਸ਼ਟਰਪਤੀ ਐਤਵਾਰ ਨੂੰ ਕੁਰੂਕਸ਼ੇਤਰ ਸਥਿਤ ਗੁਰਕੁਲ ਕੁਰੂਕਸ਼ੇਤਰ ਵਿਖੇ ਕਰਵਾਏ ਗਏ 114ਵੇਂ ਸਥਾਪਨਾ ਵਰ੍ਹੇ ਦੇ ਸਮਾਗਮ ਅਤੇ ਸਵਾਮੀ ਸ਼ਰਧਾਨੰਦ ਜੀ ਦੇ ਬਲਿਦਾਨ ਦੀ ਸ਼ਤਾਬਦੀ ਦੇ ਮੌਕੇ ’ਤੇ ਆਯੋਜਿਤ ‘ਬਲਿਦਾਨ ਸ਼ਤਾਬਦੀ ਸਮਾਰੋਹ’ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ, ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਆਰੀਆ ਪ੍ਰਤੀਨਿਧੀ ਸਭਾ ਦੇ ਨੁਮਾਇੰਦਿਆਂ ਸਮੇਤ ਕਈ ਪਤਵੰਤੇ ਮੌਜੂਦ ਰਹੇ।
ਰਾਸ਼ਟਰਪਤੀ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਦਾ ਜੀਵਨ ਬੇਹੱਦ ਪ੍ਰੇਰਨਾਦਾਇਕ ਹੈ। ਮੁੰਸ਼ੀ ਰਾਮ ਤੋਂ ਮਹਾਤਮਾ ਮੁੰਸ਼ੀ ਰਾਮ ਅਤੇ ਫਿਰ ਸਵਾਮੀ ਸ਼ਰਧਾਨੰਦ ਬਣਨ ਤੱਕ ਦਾ ਉਨ੍ਹਾਂ ਦਾ ਜੀਵਨ ਸਫ਼ਰ ਵੇਦਾਂ ਦੀ ਸੇਵਾ ਅਤੇ ਸਮਾਜ ਦੇ ਉਥਾਨ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਵੈਦਿਕ ਸਿੱਖਿਆ, ਇਸਤਰੀ ਸਿੱਖਿਆ, ਕਮਜ਼ੋਰ ਵਰਗਾਂ ਦੇ ਉਥਾਨ, ਆਜ਼ਾਦੀ ਸੰਗਰਾਮ ਅਤੇ ਸਮਾਜਿਕ ਏਕਤਾ ਦੇ ਖੇਤਰ ਵਿੱਚ ਵਰਨਣਯੋਗ ਕੰਮ ਕੀਤੇ। ਸਵਾਮੀ ਸ਼ਰਧਾਨੰਦ ਜੀ ਨੇ ਆਪਣੀ ਨਿਡਰਤਾ ਅਤੇ ਹੌਸਲੇ ਨਾਲ ਆਜ਼ਾਦੀ ਅੰਦੋਲਨ ਨੂੰ ਨਵੀਂ ਦਿਸ਼ਾ ਅਤੇ ਊਰਜਾ ਦਿੱਤੀ। ਸਾਲ 1919 ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਰੌਲਟ ਐਕਟ ਦੇ ਵਿਰੋਧ ਵਿੱਚ ਕੱਢੇ ਗਏ ਸੱਤਿਆਗ੍ਰਹਿ ਮਾਰਚ ਦੀ ਉਨ੍ਹਾਂ ਨੇ ਬਹਾਦਰੀ ਨਾਲ ਅਗਵਾਈ ਕੀਤੀ। ਜਲ੍ਹਿਆਂਵਾਲਾ ਬਾਗ ਦੀ ਘਟਨਾ ਤੋਂ ਬਾਅਦ ਅੰਮ੍ਰਿਤਸਰ ਵਿੱਚ ਕਾਂਗਰਸ ਦੇ ਅਧਿਵੇਸ਼ਨ ਦੇ ਆਯੋਜਨ ਵਿੱਚ ਵੀ ਉਨ੍ਹਾਂ ਦੀ ਮੋਹਰੀ ਭੂਮਿਕਾ ਰਹੀ।
ਸ੍ਰੀਮਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਸਮਾਜਿਕ ਏਕਤਾ ਦੇ ਪ੍ਰਬਲ ਸਮਰਥਕ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਭਾਰਤ ਦੀ ਮੁਕਤੀ ਸਮਾਜਿਕ ਏਕਤਾ ਨੂੰ ਕਾਇਮ ਰੱਖਣ ਵਿੱਚ ਨਿਹਿਤ ਹੈ। ਉਨ੍ਹਾਂ ਨੇ ਛੂਤ-ਛਾਤ ਵਰਗੀ ਕੁਰੀਤੀ ਨੂੰ ਦੂਰ ਕਰਨ ਅਤੇ ਦਲਿਤਾਂ ਦੇ ਉਥਾਨ ਨੂੰ ਦੇਸ਼ ਦੀ ਤਰੱਕੀ ਲਈ ਜ਼ਰੂਰੀ ਮੰਨਿਆ। ਉਨ੍ਹਾਂ ਦੇ ਵਿਚਾਰਾਂ ਅਤੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਸੀ। ਰਾਸ਼ਟਰਪਤੀ ਨੇ ਕਿਹਾ ਕਿ ਸਵਾਮੀ ਜੀ ਨੇ ਆਪਣੇ ਵਿਅਕਤੀਤਵ ਅਤੇ ਕਾਰਜਾਂ ਨਾਲ ਦੇਸ਼-ਵਿਦੇਸ਼ ਵਿੱਚ ਅਨੇਕਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ। ਸਾਲ 1926 ਵਿੱਚ ਉਨ੍ਹਾਂ ਦੀ ਹੱਤਿਆ ਤੋਂ ਬਾਅਦ ਮਹਾਤਮਾ ਗਾਂਧੀ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਬਲਿਦਾਨ ਨੂੰ ਇੱਕ ਯੋਧੇ ਦੀ ਮਹਾਨ ਸ਼ਹਾਦਤ ਦੱਸਿਆ ਸੀ।
ਰਾਸ਼ਟਰਪਤੀ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਨੇ ਗੁਰਕੁਲ ਸਿੱਖਿਆ ਪ੍ਰਣਾਲੀ ਨੂੰ ਮੁੜ ਸੁਰਜੀਤ ਅਤੇ ਮਜ਼ਬੂਤ ਕਰਨ ਲਈ ਅਣਥੱਕ ਯਤਨ ਕੀਤੇ। ਉਨ੍ਹਾਂ ਨੇ ਪਿੰਡ-ਪਿੰਡ ਜਾ ਕੇ ਧਨ ਇਕੱਠਾ ਕੀਤਾ ਅਤੇ ਗੁਰਕੁਲ ਦੀ ਸਥਾਪਨਾ ਕੀਤੀ, ਤਾਂ ਜੋ ਭਾਰਤੀ ਸਿੱਖਿਆ ਅਤੇ ਸੱਭਿਆਚਾਰ ਦੀ ਧਾਰਾ ਨੂੰ ਨਵਾਂ ਜੀਵਨ ਮਿਲ ਸਕੇ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪਿਛਲੇ 114 ਸਾਲਾਂ ਤੋਂ ਗੁਰਕੁਲ ਕੁਰੂਕਸ਼ੇਤਰ ਸਵਾਮੀ ਜੀ ਦੇ ਮੂਲ ਸਿਧਾਂਤਾਂ ਅਤੇ ਆਦਰਸ਼ਾਂ ਅਨੁਸਾਰ ਵਿਦਿਆਰਥੀਆਂ ਵਿੱਚ ਗਿਆਨ ਅਤੇ ਸੰਸਕਾਰਾਂ ਦੀ ਅਵਿਰਲ ਧਾਰਾ ਪ੍ਰਵਾਹਿਤ ਕਰ ਰਿਹਾ ਹੈ। ਉਨ੍ਹਾਂ ਨੇ ਗੁਜਰਾਤ ਦੇ ਰਾਜਪਾਲ ਵਜੋਂ ਗੁਰਕੁਲ ਨੂੰ ਕੁਸ਼ਲ ਮਾਰਗਦਰਸ਼ਨ ਦੇਣ ਲਈ ਆਚਾਰੀਆ ਦੇਵਵ੍ਰਤ ਜੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਚਾਰੀਆ ਦੇਵਵ੍ਰਤ ਦੀ ਦੂਰਅੰਦੇਸ਼ੀ ਸੋਚ ਸਦਕਾ ਗੁਰਕੁਲ ਕੈਂਪਸ ਵਿੱਚ ਪ੍ਰਾਚੀਨਤਾ ਅਤੇ ਆਧੁਨਿਕਤਾ ਅਤੇ ਪਰੰਪਰਾ ਤੇ ਤਰੱਕੀ ਦਾ ਅਦਭੁੱਤ ਸੁਮੇਲ ਦਿਖਾਈ ਦਿੰਦਾ ਹੈ। ਇੱਥੇ ਵਿਦਿਆਰਥੀਆਂ ਦੀ ਰੋਜ਼ਾਨਾ ਦਿਨਚਰਿਆ ਵਿੱਚ ਸਿੱਖਿਆ ਦੇ ਨਾਲ ਕੁਦਰਤੀ ਖੇਤੀ, ਗਊ ਸੰਭਾਲ ਅਤੇ ਰੋਜ਼ਾਨਾ ਯੱਗ ਵੀ ਸ਼ਾਮਲ ਹਨ।

Leave a Reply

Your email address will not be published. Required fields are marked *