ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਮਾਰਿਆ ਗਿਆ ਕੁਲਗਾਮ ਹਮਲੇ ਦਾ ਮਾਸਟਰਮਾਈਂਡ ! ਕਮਾਂਡਰ ਲਤੀਫ਼ ਭੱਟ ਐਨਕਾਊਂਟਰ ’ਚ ਢੇਰ

ਸ਼੍ਰੀਨਗਰ 18 ਨਵੰਬਰ (ਮਧੂਸਾਰ ਬਿਊਰੋ) ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਬੁੱਧਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ (“) ਦਾ ਮੁੱਖ ਅੱਤਵਾਦੀ ਲਤੀਫ਼ ਭੱਟ ਮਾਰਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਭੱਟ ਇਕ ਹੋਰ ਅੱਤਵਾਦੀ ਉਮਰ ਨਿਸਾਰ ਡਾਰ ਦੇ ਨਾਲ 11 ਨਵੰਬਰ ਨੂੰ ਕੁਲਗਾਮ ’ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਦੇ ਜਵਾਨਾਂ ’ਤੇ ਹੋਏ ਹਮਲੇ ’ਚ ਸ਼ਾਮਲ ਸੀ, ਜਿਸ ’ਚ ਅਰਧ ਸੈਨਿਕ ਫ਼ੋਰਸ ਦੇ 3 ਜਵਾਨ ਜ਼ਖਮੀ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲਾ ਬੁੱਧਵਾਰ ਸਵੇਰੇ ਸ਼ੁਰੂ ਹੋਇਆ। 2 ਦਿਨ ਪਹਿਲਾਂ ਸੋਮਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਲਾਰੂ ਬਾਈਪਾਸ ਖੇਤਰ ’ਚ ਸੁਰੱਖਿਆ ਫ਼ੋਰਸਾਂ ਨਾਲ ਹੋਏ ਮੁਕਾਬਲੇ ’ਚ ਨਿਸਾਰ ਡਾਰ ਮਾਰਿਆ ਗਿਆ ਸੀ। ਭੱਟ ਸੋਮਵਾਰ ਨੂੰ ਮੁਕਾਬਲੇ ਵਾਲੀ ਥਾਂ ਤੋਂ ਫਰਾਰ ਹੋ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਖਾਸ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਦੱਖਣੀ ਕਸ਼ਮੀਰ ਦੇ ਦੇਵਸਰ ਖੇਤਰ ਦੇ ਜੰਗਲਪੋਰਾ ਪਿੰਡ ’ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜੋ ਪਹਿਲਾਂ ਹੋਏ ਮੁਕਾਬਲੇ ਵਾਲੀ ਥਾਂ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਸੀ।

ਅਮਿਤ ਸ਼ਾਹ ਨੇ ਜਵਾਨਾਂ ਦੀ ਦਲੇਰੀ ਦੀ ਕੀਤੀ ਤਾਰੀਫ਼

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਸ਼ਮੀਰ ਘਾਟੀ ’ਚ ਲਸ਼ਕਰ-ਏ-ਤੋਇਬਾ ਦੇ ਸਥਾਨਕ ਅੱਤਵਾਦੀ ਦੇ ਬੁੱਧਵਾਰ ਨੂੰ ਮੁਕਾਬਲੇ ’ਚ ਮਾਰੇ ਜਾਣ ਮਗਰੋਂ ਸੁਰੱਖਿਆ ਫ਼ੋਰਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ’ਚ ਵੱਖ-ਵੱਖ ਸੁਰੱਖਿਆ ਏਜੰਸੀਆਂ ਵਿਚਾਲੇ ’ਬੇਹੱਦ ਉੱਚ ਪੱਧਰ ਦਾ ਤਾਲਮੇਲ’ ਦੇਖਣ ਨੂੰ ਮਿਲਿਆ। ਸੁਰੱਖਿਆ ਫ਼ੋਰਸਾਂ ਨੇ ਬੁੱਧਵਾਰ ਸਵੇਰੇ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਮੁਕਾਬਲੇ ਦੌਰਾਨ ਲਤੀਫ਼ ਭੱਟ ਨੂੰ ਮਾਰ ਦਿੱਤਾ। ਭੱਟ 11 ਨਵੰਬਰ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੀ ਚੌਕੀ ’ਤੇ ਹਮਲੇ ਦੇ ਸਬੰਧ ’ਚ ਲੋੜੀਂਦਾ ਸੀ। ਅਧਿਕਾਰੀਆਂ ਨੇ ਕਿਹਾ ਕਿ ਅੱਤਵਾਦੀ ਨੇ ਦੇਵਸਰ ਇਲਾਕੇ ਦੇ ਜਾਂਗਲਪੋਰਾ ਪਿੰਡ ’ਚ ਇਕ ਮਸਜਿਦ ’ਚ ਪਨਾਹ ਲੈ ਰੱਖੀ ਸੀ ਅਤੇ ਉਸ ਨੇ ਫ਼ੌਜ ਅਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਕਈ ਵਾਰ ਅਪੀਲ ਕੀਤੇ ਜਾਣ ਦੇ ਬਾਵਜੂਦ ਸਰੰਡਰ ਨਹੀਂ ਕੀਤਾ। ਸ਼ਾਹ ਨੇ ਸੋਸ਼ਲ ਮੀਡੀਆ ਮੰਚ ’ਐਕਸ’ ’ਤੇ ਇਕ ਪੋਸਟ ’ਚ ਕਿਹਾ,’’ਜੰਮੂ ਕਸ਼ਮੀਰ ਪੁਲਸ, ਭਾਰਤੀ ਫ਼ੌਜ ਅਤੇ ਸੀਆਰਪੀਐੱਫ ਅਤੇ ਖੁਫੀਆ ਏਜੰਸੀਆਂ ਦੇ ਤਾਲਮੇਲ ਕੋਸ਼ਿਸਾਂ ਨਾਲ ਘਾਟੀ ’ਚ ਲਸ਼ਕਰ ਦੇ ਅੰਤਿਮ ਜਾਣੇ ਜਾਂਦੇ ਸਰਗਰਮ ਸਥਾਨਕ ਅੱਤਵਾਦੀ ਲਤੀਫ਼ ਭੱਟ ਨੂੰ ਅੱਜ ਤੜਕੇ ਕੁਲਗਾਮ ’ਚ ਇਕ ਮੁਹਿੰਮ ਦੌਰਾਨ ਮਾਰ ਦਿੱਤਾ ਗਿਆ।’’ ਸ਼ਾਹ ਨੇ ਕਿਹਾ ਕਿ ਭੱਟ ਦੇ ਇਕ ਅੱਤਵਾਦੀ ਸਾਥੀ ਉਮਰ ਨਿਸਾਰ ਨੂੰ ਵੀ ਇਸ ਤੋਂ ਪਹਿਲਾਂ ਕੁਲਗਾਮ ’ਚ ਮਾਰ ਸੁੱਟਿਆ ਗਿਆ ਸੀ। ਉਨ੍ਹਾਂ ਕਿਹਾ,’’ਪੂਰੀ ਮੁਹਿੰਮ ਦੌਰਾਨ ਵੱਖ-ਵੱਖ ਸੁਰੱਖਿਆ ਏਜੰਸੀਆਂ ਵਿਚਾਲੇ ਬੇਹੱਦ ਉੱਚ ਪੱਧਰ ਦਾ ਤਾਲਮੇਲ ਦੇਖਣ ਨੂੰ ਮਿਲਿਆ।’’

Leave a Reply

Your email address will not be published. Required fields are marked *