ਪੰਜਾਬ ਵਾਸੀ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ-ਬ੍ਰਹਮ ਮਹਿੰਦਰਾ
ਵਿਜੇ ਕੋਹਲੀ ਬਣੇ ਯੂਥ ਕਾਂਗਰਸ ਲੋਕ ਸਭਾ ਦੇ ਜਨਰਲ ਸਕੱਤਰ
ਪਟਿਆਲਾ : (ਕੰਵਰ ਬੇਦੀ/ਮਧੂਸਾਰ ਬਿਊਰੋ)
ਯੂਥ ਕਾਂਗਰਸ ਲੋਕ ਸਭਾ ਪਟਿਆਲਾ ਦੇ ਪ੍ਰਧਾਨ ਜਿੰਮੀ ਡਕਾਲਾ ਵੱਲੋਂ ਯੂਥ ਕਾਂਗਰਸ ਦੇ ਜਥੇਬੰਧਕ ਢਾਂਚੇ ਦਾ ਵਿਸਥਾਰ ਕਰਦੇ ਹੋਏ।
ਪੰਜਾਬ ਕਾਂਗਰਸ ਦੇ ਸਕੱਤਰ ਅਨਿੱਲ ਮੋਦਗਿੱਲ ਦੀ ਸਿਫਾਰਿਸ਼ ਤੇ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਵਾਰਡ ਨੰ:19 ਤੋਂ ਮਿਹਨਤੀ ਆਗੂ ਵਿਜੇ ਕੋਹਲੀ ਨੂੰ ਯੂਥ ਕਾਂਗਰਸ ਲੋਕ ਸਭਾ ਪਟਿਆਲਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਅੱਜ ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਇਕ ਬ੍ਰਹਮ ਮਹਿੰਦਰਾ,ਪ੍ਰੇਮ ਕ੍ਰਿਸ਼ਨ ਪੂਰੀ,ਕੇ.ਕੇ. ਮਲਹੋਤਰਾ,ਅਨਿਲ ਮੋਦਗਿੱਲ ਅਤੇ ਜਿੰਮੀ ਡਕਾਲਾ ਨੇ ਸਾਂਝੇ ਤੌਰ ਤੇ ਅਦਾ ਕੀਤੀ।
ਇਸ ਮੌਕੇ ਵਿਧਾਇਕ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅਕਾਲੀ ਭਾਜਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਪੰਜਾਬ ਦੂਜੇ ਰਾਜਾ ਨਾਲੋਂ ਪਿਛੜ ਗਿਆ ਹੈ ਅਤੇ ਆਮ ਲੋਕਾਂ ਨੂੰ ਉਹਨਾਂ ਦੀਆਂ ਮੂਲਭੂਤ ਸੁਵਿਧਾਵਾਂ ਵੀ ਨਹੀਂ ਮਿਲ ਰਹੀਆਂ।ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਵਾਸੀ ਆਉਣ ਵਾਲੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।ਇਸ ਮੌਕੇ ਵਿਜੇ ਕੋਹਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ।ਇਸ ਮੌਕੇ ਸੰਜੀਵ ਸ਼ਰਮਾ ਕਾਲੂ,ਮੋਹਿਤ ਮਹਿੰਦਰਾ,ਅਮਨਦੀਪ ਅਮਨੀ,ਹਰਸ਼ਮਨ ਸ਼ਰਮਾ,ਬਲਵਿੰਦਰ ਬੰਟੀ,ਰੋਬਿਨ ਸ਼ਰਮਾ,ਮੋਹਿਤ ਜ਼ੌਸ਼ੀ,ਗੁੱਗੀ ਜੈਸਿੰਘਪੁਰ,ਰੋਹਿਤ ਅਰੋੜਾ, ਆਸ਼ੁ ਮਹਿਰਾ,ਅਰੁਣ ਛੋਕਲ,ਹਰਸ਼ ਤਿਆਗੀ,ਲੱਕੀ,ਮਨੀ ਪੰਡਿਤ ਅਤੇ ਅਮਿਤ ਸੰਨੀ ਆਦਿ ਕਾਂਗਰਸੀ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ।

