ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਯੂ ਕੇ ਜਾਣ ਤੋਂ ਰੋਕੇ ਜਾਣ ਖ਼ਿਲਾਫ਼ ਸੀ ਜੇ ਪੀ ਦੇ ਸੌਰਵ ਦਾਸ ਪਹੁੰਚੇ ਦਿੱਲੀ ਹਾਈ ਕੋਰਟ

ਨਵੀਂ ਦਿੱਲੀ 25 ਨਵੰਬਰ (ਮਧੂਸਾਰ ਬਿਊਰੋ) ਆਕਸਫੋਰਡ ਯੂਨੀਵਰਸਿਟੀ ਦੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਯੂਨਾਈਟਿਡ ਕਿੰਗਡਮ (ਯੂ ਕੇ) ਜਾਣ ਤੋਂ ਰੋਕੇ ਜਾਣ ਤੋਂ ਬਾਅਦ ’ਕੌਕਰੋਚ ਜਨਤਾ ਪਾਰਟੀ’ ਦੇ ਸਹਿ-ਕਨਵੀਨਰ ਸੌਰਵ ਦਾਸ ਨੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਬੁੱਧਵਾਰ ਨੂੰ ਇਸ ਪਟੀਸ਼ਨ ’ਤੇ ਤੁਰੰਤ ਸੁਣਵਾਈ ਕਰਨ ਦੀ ਬੇਨਤੀ ਕੀਤੀ ਗਈ। ਕਾਰਜਕਾਰੀ ਚੀਫ਼ ਜਸਟਿਸ ਨਿਤਿਨ ਵਾਸੂਦੇਵ ਸਾਂਬਰੇ ਅਤੇ ਜਸਟਿਸ ਸੰਜੇ ਸ਼ਰਮਾ ਦੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਨੂੰ ਵੀਰਵਾਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ।

ਸੌਰਵ ਦਾਸ ਨੇ ਦੋਸ਼ ਲਾਇਆ ਹੈ ਕਿ ਲੰਡਨ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ਦੇ ਇਮੀਗ੍ਰੇਸ਼ਨ ਕਾਊਂਟਰ ’ਤੇ ਰੋਕ ਲਿਆ ਗਿਆ ਸੀ। ਦਾਸ ਨੇ ਅਦਾਲਤ ਵਿੱਚ ਦਲੀਲ ਦਿੱਤੀ, ÷ਮੈਨੂੰ ਇਮੀਗ੍ਰੇਸ਼ਨ ’ਤੇ ਰੋਕਿਆ ਗਿਆ। ਮੈਨੂੰ ਕੋਈ ਹੁਕਮ ਨਹੀਂ ਦਿਖਾਇਆ ਗਿਆ। ਨਾ ਕੋਈ ਲੁੱਕ-ਆਊਟ ਸਰਕੂਲਰ ਸੀ ਅਤੇ ਨਾ ਹੀ ਕਿਸੇ ਅਥਾਰਟੀ ਵੱਲੋਂ ਮੈਨੂੰ ਯਾਤਰਾ ਕਰਨ ਤੋਂ ਰੋਕਣ ਦੀ ਕੋਈ ਪਾਬੰਦੀ ਸੀ। ਮੈਂ ਅੱਜ ਹੀ ਇੱਕ ਨਵੀਂ ਪਟੀਸ਼ਨ ਸੂਚੀਬੱਧ ਕਰਨ ਦੀ ਮੰਗ ਕਰ ਰਿਹਾ ਹਾਂ। ਮੈਂ ਅਜੇ ਵੀ 27 ਨਵੰਬਰ ਨੂੰ ਯੂਨਾਈਟਿਡ ਕਿੰਗਡਮ ਪਹੁੰਚ ਸਕਦਾ ਹਾਂ, ਜਿੱਥੇ ਮੇਰੇ ਪ੍ਰੋਗਰਾਮ ਤੈਅ ਹਨ। ਕੀਲ ਨੇ ਦੱਸਿਆ ਕਿ ਅਗਲੀ ਉਡਾਣ ਵੀਰਵਾਰ ਨੂੰ ਹੈ, ਜਿਸ ’ਤੇ ਬੈਂਚ ਨੇ ਜਵਾਬ ਦਿੱਤਾ, ÷ਇਸ ਦੀ ਸੁਣਵਾਈ ਕੱਲ੍ਹ (ਵੀਰਵਾਰ) ਹੀ ਹੋਣ ਦਿਓ।÷ ਇਸ ਤੋਂ ਪਹਿਲਾਂ ਸੋਮਵਾਰ ਨੂੰ, ਲੰਡਨ ਜਾਣ ਵਾਲੀ ਰਾਤ 1 ਵਜੇ ਦੀ ਉਡਾਣ ਵਿੱਚ ਸਵਾਰ ਹੋਣ ਤੋਂ ਰੋਕੇ ਜਾਣ ਤੋਂ ਬਾਅਦ ਦਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਐਕਸ’ () ’ਤੇ ਪੋਸਟਾਂ ਦੀ ਇੱਕ ਲੜੀ ਰਾਹੀਂ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਸੀ। ਦਾਸ ਨੇ ਕਿਹਾ ਸੀ, ÷ਮੈਨੂੰ ਇਸ ਡਰਪੋਕ ਮੋਦੀ ਸਰਕਾਰ ਵੱਲੋਂ ਆਕਸਫੋਰਡ ਯੂਨੀਵਰਸਿਟੀ ਵਿੱਚ ਭਾਸ਼ਣ ਦੇਣ ਲਈ ਲੰਡਨ ਜਾਣ ਤੋਂ ਦਿੱਲੀ ਹਵਾਈ ਅੱਡੇ ’ਤੇ ਰੋਕ ਦਿੱਤਾ ਗਿਆ ਹੈ। ਇਸ ਡਰਪੋਕ ਸਰਕਾਰ ਨੇ ਮੈਨੂੰ ਲੰਡਨ ਦੀ ਉਡਾਣ ਨਹੀਂ ਫੜਨ ਦਿੱਤੀ, ਜਿੱਥੇ ਮੈਨੂੰ ਆਕਸਫੋਰਡ, ਕੈਂਬਰਿਜ, ਐੱਲ ਐੱਸ ਈ (5) ਅਤੇ ਐਡਿਨਬਰਗ ਵਰਗੀਆਂ ਨਾਮਵਰ ਯੂਨੀਵਰਸਿਟੀਆਂ ਵੱਲੋਂ ‘ਕੌਕਰੋਚ ਅੰਦੋਲਨ’ ’ਤੇ ਗੱਲਬਾਤ ਕਰਨ ਲਈ ਸੱਦਾ ਦਿੱਤਾ ਗਿਆ ਸੀ।

Leave a Reply

Your email address will not be published. Required fields are marked *