ਪੰਜਾਬ

ਦਲਿਤ ਨੌਜੁਆਨ ਦੇ ਕਤਲ ਮਾਮਲਾ : ਜਿੰਮੇਵਾਰ ਹਰੇਕ ਵਿਅਕਤੀ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਂਦਾ ਜਾਵੇਗਾ : ਹਰਸਿਮਰਤ ਕੌਰ ਬਾਦਲ

ਮਾਨਸਾ ਪੁਲਿਸ ਨੂੰ ਸਾਰੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ
ਬਠਿੰਡਾ ਹਲਕੇ ਦੇ ਸੀਨੀਅਰ ਪੁਲਿਸ ਅਫਸਰਾਂ ਨੂੰ ਸ਼ਰਾਬ ਦੇ ਠੇਕੇਦਾਰਾਂ ਤੇ ਤਸਕਰਾਂ ਉਪਰ ਕਰੜੀ ਨਿਗਾਹ ਰੱਖਣ ਲਈ ਕਿਹਾ
ਚੰਡੀਗੜ੍ਹ, 13 ਅਕਤੂਬਰ (ਮਧੂਸਾਰ ਬਿਊਰੋ)
ਕੇ’ਦਰੀ ਫੂਡ ਪ੍ਰਾਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਘਰਾਂਗਣਾਂ ਪਿੰਡ ਦੇ ਇਕ ਦਲਿਤ ਨੌਜੁਆਨ ਦੇ ਬੇਰਹਿਮੀ ਨਾਲ ਹੋਏ ਕਤਲ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਘਿਨਾਉਣੇ ਜੁਰਮ, ਜਿਸ ਵਿਚ ਮ੍ਰਿਤਕ ਦਾ ਇਕ ਅੰਗ ਵੀ ਕੱਟ ਦਿਤਾ ਗਿਆ ਸੀ, ਲਈ ਜਿੰਮੇਵਾਰ ਹਰੇਕ ਵਿਅਕਤੀ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਂਦਾ ਜਾਵੇਗਾ।

ਸ੍ਰੀਮਤੀ ਬਾਦਲ ਨੇ ਇਸ ਮਾਮਲੇ ਵਿਚ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਸ਼ਲਾਘਾ ਕਰਦੇ ਹੋਏ ਮਾਨਸਾ ਪੁਲਿਸ ਨੂੰ ਪੂਰੀ ਗਹਿਰਾਈ ਨਾਲ ਇਸ ਮਾਮਲੇ ਦੀ ਜਾਂਚ ਪੜ੍ਹਤਾਲ ਕਰਕੇ ਇਸ ਘਿਨਾਉਣੇ ਕਾਰੇ ਵਿਚ ਜੇਕਰ ਕੋਈ ਹੋਰ ਵਿਅਕਤੀ ਵੀ ਸ਼ਾਮਲ ਹੈ, ਤਾਂ ਉਸ ਖਿਲਾਫ ਵੀ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ।
ਕੇ’ਦਰੀ ਮੰਤਰੀ ਨੇ ਬਠਿੰਡਾ ਹਲਕੇ, ਜਿਸ ਦੀ ਉਹ ਸੰਸਦ ਵਿਚ ਪ੍ਰਤੀਨਿਧਤਾ ਕਰਦੇ ਹਨ, ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਵੀ ਵੱਖਰੇ ਤੌਰ ਤੇ ਗੱਲਬਾਤ ਕੀਤੀ ਅਤੇ ਉਹਨਾ ਨੂੰ ਕਿਸੇ ਵੀ ਅਣਸੁਖਾਂਵੀ ਘਟਨਾ ਦੀ ਰੋਕਥਾਮ ਲਈ ਸ਼ਰਾਬ ਦੇ ਠੇਕੇਦਾਰਾਂ ਅਤੇ ਸ਼ਰਾਬ ਦੇ ਤਸਕਰਾਂ ‘ਤੇ ਕਰੜੀ ਨਿਗਾਹ ਰੱਖਣ ਲਈ ਕਿਹਾ। ਉਹਨਾਂ ਅਗਾਂਹ ਕਿਹਾ ਕਿ ” ਸੂਬਾ ਸਰਕਾਰ ਵਲੋ’ ਸ਼ਰਾਬ ਦੇ ਵਪਾਰ ਵਿਚ ਕਿਸੇ ਵੀ ਤਰ੍ਹਾਂ ਦੀ ਗਿਰੋਹਬੰਦੀ ਨੂੰ ਸਿਰ ਨਹੀ ਚੁੱਕਣ ਦਿਤਾ ਜਾਵੇਗਾ ਅਤੇ ਅਜਿਹੀ ਕਿਸੇ ਵੀ ਕਾਰਵਾਈ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।”
ਕੇ’ਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਪੀੜਤ ਪਰਿਵਾਰ ਨਾਲ ਪੂਰੀ ਹਮਦਰਦੀ ਰੱਖਦੇ ਹਨ ਜਿਹਨਾਂ ਦੇ ਪੁੱਤਰ ਉਤੇ ਸ਼ਰਾਬ ਤਸਕਰਾਂ ਨੇ ਹਮਲਾ ਕੀਤਾ ਸੀ।ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਨਹੀ ਹੋਣੀ ਚਾਹੀਦੀ। ਉਹਨਾਂ ਅਗਾਂਹ ਕਿਹਾ ਕਿ ” ਸੂਬਾ ਸਰਕਾਰ ਵਲੋ’ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪਰ ਕੁੱਝ ਸਿਆਸੀ ਲੋਕਾਂ ਵਲੋ’ ਇਸ ਨੂੰ ਦਲਿਤ ਬਨਾਮ ਉੱਚੀਆਂ ਜਾਤਾਂ ਦੇ ਸੰਘਰਸ਼ ਵਜੋ’ ਪੇਸ਼ ਕੀਤਾ ਜਾ ਰਿਹਾ ਹੈ ਹਾਲਾਂਕਿ ਮੁੱਢਲੀਆਂ ਰਿਪੋਰਟਾਂ ਇਸ ਦੇ ਸ਼ਰਾਬ ਤਸਕਰਾਂ ਦੇ ਗਿਰੋਹਾਂ ਦਰਮਿਆਨ ਆਪਸੀ ਦੁਸ਼ਮਣੀ ਦਾ ਮਾਮਲਾ ਹੋਣ ਵੱਲ ਇਸ਼ਾਰਾ ਕਰਦੀਆਂ ਹਨ।” ਉਹਨਾਂ ਕਿਹਾਂ ਕਿ ਇਸ ਮਾਮਲੇ ਵਿਚ ਸਿਆਸੀ ਦਖ਼ਲਅੰਦਾਜ਼ੀ ਦੇ ਵਿਰੋਧੀ ਧਿਰ ਵਲੋ’ ਲਾਏ ਜਾ ਰਹੇ ਇਲਜ਼ਾਮ ਝੂਠੇ ਹਨ ਸਗੋ’ ਮਾਨਸਾ ਪੁਲਿਸ ਵਲੋ’ ਤਾਂ ਦੋਸ਼ੀਆਂ ਖਿਲਾਫ਼ ਕਰੜੀ ਕਾਰਵਾਈ ਕਰਕੇ Àਹਨਾਂ ਨੂੰ ਸਖਤ ਸਜ਼ਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼ਰੋਮਣੀ ਅਕਾਲੀ ਦਲ ਨੂੰ ਸਮੂਹ ਲੋਕਾਂ, ਦਲਿਤ ਵਰਗ ਸਮੇਤ, ਦੀ ਆਵਾਜ਼ ਦਸਦੇ ਹੋਏ ਸ੍ਰੀਮਤੀ ਬਾਦਲ ਨੇ ਕਿਹਾ ਕਿ ”ਜੋ ਲੋਕ ਜਜ਼ਬਾਤ ਭੜਕਾਉਣ ਦੀ ਕੋਸ਼ਿਸ ਕਰ ਰਹੇ ਹਨ,ਉਹ ਇਹ ਗੱਲ ਭੁੱਲ ਗਏ ਲਗਦੇ ਹਨ ਕਿ ਦਲਿਤ ਭਾਈਚਾਰੇ ਦੇ ਵੱਡੇ ਵਰਗ ਨੇ ਪਿਛਲੀਆਂ ਅਸੈੰਬਲੀ ਚੌਣਾਂ ਵਿਚ ਸ਼ਰੋਮਣੀ ਅਕਾਲੀ ਦਲ – ਭਾਜਪਾ ਗੱਠਜੋੜ ਵਿਚ ਭਰੋਸਾ ਪ੍ਰਗਟਾਇਆ ਸੀ।ਅਜਿਹਾ ਇਸ ਕਰਕੇ ਹੈ ਕਿਉ’ਕਿ ਸਾਡੀ ਸਰਕਾਰ ਵਲੋ’ ਦਲਿਤਾਂ ਦੀ ਭਲਾਈ ਲਈ ਕਈ ਨਿਵੇਕਲੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਹਮੇਸ਼ਾਂ ਹੀ ਦਲਿਤ ਹਿੱਤਾਂ ਦੀ ਰਾਖੀ ਕੀਤੀ ਹੈ ਅਤੇ ਉਹਨਾਂ ਨੂੰ ਸਰਕਾਰ ਵਲੋ’ ਪੂਰਾ ਮਾਣ ਦਿਤਾ ਜਾ ਰਿਹਾ ਹੈ। ਇਸ ਦੇ ਉਲਟ ਕਾਂਗਰਸੀ ਹਕੂਮਤ ਦੌਰਾਨ ‘ਮਹਾਰਾਜਾ’ ਪ੍ਰਕਾਰ ਦੀ ਸਿਆਸਤ ਵਿਚ ਦਲਿਤਾਂ ਦੀ ਕੋਈ ਸੁਣਵਾਈ ਨਹੀ’ ਸੀ । ਅਜਿਹੇ ਲੋਕਾਂ ਦੇ ਦਿਲਾਂ ਵਿਚ ਅਚਾਨਕ ਹੀ ਦਲਿਤਾਂ ਲਈ ਪਿਆਰ ਜਾਗ ਉਠਿਆ ਹੈ ਜਦੋ’ ਕਿ ਬੀਤੇ 4 ਸਾਲ ਤੋ’ ਉਹ ਗਾਇਬ ਸਨ। ਅਜਿਹੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹਨਾਂ ਦੀ ਹਕੂਮਤ ਦੌਰਾਨ ਦਲਿਤਾਂ ਉਤੇ ਜ਼ੁਲਮ ਕਿਉ’ ਹੋਏ ਜਿਸ ਕਾਰਨ ਇਹਨਾ ਸਿਆਸੀ ਤੱਤਾਂ ਹੱਥੋ’ ਸੱਤਾ ਖੁੱਸ ਗਈ।”

Leave a Reply

Your email address will not be published. Required fields are marked *