ਪਟਿਆਲਾ

ਦੁਧਨ ਸਾਧਾਂ ਤੋਂ ਹਰਿਆਣਾ ਬਾਰਡਰ ਤੱਕ ਸੜਕ ਲਈ ਵੀ ਮਨਜੂਰ ਹੋਏ 55 ਲੱਖ: ਹਰਿੰਦਰਪਾਲ ਚੰਦੂਮਾਜਰਾ

ਪਟਿਆਲਾ (ਮਧੂਸਾਰ ਬਿਊਰੋ)
ਪਟਿਆਲਾ ਦੇਵੀਗੜ੍ਹ ਰੋਡ ਦਾ 70 ਲੱਖ ਰੁਪਏ ਨਾਲ ਕੰਮ ਸ਼ੁਰੂ ਕਰਨ ਅਤੇ ਪਟਿਆਲਾ ਚੀਕਾ ਰੋਡ ਲਈ ਸੈਂਟਰ ਰੋਡ ਫੰਡ ਵਿਚੋਂ 16 ਕਰੋੜ ਰੁਪਏ ਮਨਜੂਰ ਕਰਵਾਉਣ ਤੋਂ ਬਾਅਦ ਅੱਜ ਹਲਕਾ ਸਨੌਰ ਦੇ ਲੋਕਾਂ ਨੂੰ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਇੱਕ ਹੋਰ ਤੋਹਫਾ ਦਿੰਦੇ ਹੋਏ ਦੁਧਨ ਸਾਧਾਂ ਤੋਂ ਹਰਿਆਣਾ ਬਾਰਡਰ ਤੱਕ ਸੜਕ ਲਈ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ 55 ਲੱਖ ਰੁਪਏ ਮਨਜੂਰ ਕਰਵਾ ਲਏ ਹਨ।
ਜਿਸ ਦਾ ਕੰਮ ਇੱਕ ਦੋ ਦਿਨ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਇਹ ਇਸ ਇਲਾਕੇ ਦੇ ਲੋਕਾਂ ਦੀ ਕਾਫੀ ਪੁਰਾਣੀ ਮੰਗ ਸੀ ਅਤੇ ਲੋਕਾਂ ਨੂੰ ਸੜਕ ਦੇ ਕਾਰਨ ਕਾਫੀ ਜਿਆਦਾ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਦੱਸਿਆ ਕਿ ਸਭ ਤੋਂ ਖਾਸ ਗੱਲ ਇਹ ਹੈ ਕਿ ਪਾਣੀ ਦੀ ਨਿਕਾਸੀ ਲਈ ‘ਕਾਜ਼ ਵੇ’ ਸਮੱਸਿਆ ਦਾ ਵੀ ਹੱਲ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *