ਚੰਦੂਮਾਜਰਾ ਪਰਿਵਾਰ ਨੇ ਜੋ ਕਿਹਾ ਕਰ ਦਿਖਾਇਆ
-ਇੱਕ ਦਿਨ ਵਿਚ ਵੰਡੇ ਸੱਤ ਕਰੋੜ ਦੇ ਵਿਕਾਸ ਦੇ ਕੰਮਾਂ ਦੇ ਚੈਕ
-ਇਹ ਪੈਸੇ ਖਰਚ ਕਰੋ, ਇੱਕ ਹਫਤੇ ਵਿਚ ਇੰਨੇ ਹੀ ਪੈਸੇ ਹੋਰ ਲਿਆ ਕੇ ਦੇਵਾਂਗਾ: ਪ੍ਰੋ. ਚੰਦੂਮਾਜਰਾ
-ਸਨੋਰ ਨੂੰ ਪੰਜਾਬ ਦਾ ਨਹੀਂ ਸਗੋਂ ਦੇਸ ਦਾ ਨੰਬਰ ਹਲਕਾ ਬਣਾ ਕੇ ਸਾਹ ਲਵਾਂਗਾ: ਹਰਿੰਦਰਪਾਲ ਚੰਦੂਮਾਜਰਾ
ਪਟਿਆਲਾ, 2 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ):
ਤਿੰਨ ਮਹੀਨੇ ਪਹਿਲਾਂ ਹਲਕੇ ਦੀ ਵਾਗਡੋਰ ਸੰਭਾਲਣ ਵਾਲੇ ਚੰਦੂਮਾਜਰਾ ਪਰਿਵਾਰ ਨੇ ਜੋ ਕਿਹਾ ਹੁਣ ਤੱਕ ਉਹ ਕਰ ਦਿਖਾਇਆ। ਸਿਰਫ ਤਿੰਨ ਮਹੀਨਿਆ ਵਿਚ ਵਿਕਾਸ ਦੀ ਅਜਿਹੀ ਹਨ੍ਹੇਰੀ ਚਲਾਈ ਕਿ ਲੋਕ ਹੁਣ ਤਿੰਨ ਮਹੀਨੇ ਦੀ ਤੁਲਨਾ ਪਿਛਲੇ 65 ਸਾਲਾਂ ਨਾਲ ਕਰਨ ਲੱਗ ਪਏ ਹਨ। ਵਿਕਾਸੀ ਦੀ ਝੂਲਦੀ ਹਨ੍ਹੇਰੀ ਵਿਚ ਅੱਜ ਦਾ ਦਿਨ ਚੰਦੂਮਾਜਰਾ ਪਰਿਵਾਰ ਨੇ ਉਦੋਂ ਇਤਿਹਾਸਕ ਬਣਾ ਦਿੱਤਾ, ਜਦੋਂ ਕਿ ਇੱਕ ਦਿਨ ਵਿਚ ਪੂਰੇ ਹਲਕੇ ਵਿਚ 7 ਕਰੋੜ ਤੋਂ ਜਿਆਦਾ ਵਿਕਾਸ ਦੇ ਚੈਕ ਵੰਡੇ ਗਏ।
ਪੂਰੇ ਹਲਕੇ ਨੂੰ ਘੇਰ ਦੇ ਇੱਕ ਪਾਸੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਦੂਜੇ ਪਾਸੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਤੀਜੇ ਪਾਸੇ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ ਅਤੇ ਚੌਥੇ ਪਾਸੇ ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਇੱਕ ਦਿਨ ਵਿਚ 70 ਤੋਂ ਜਿਆਦਾ ਜਨਤਕ ਮੀਟਿੰਗ ਕਰਕੇ ਹਲਕਾ ਸਨੋਰ ਲਈ ਸਰਕਾਰ ਦੇ ਖਜਾਨੇ ਦੇ ਮੂੰਹ ਖੋਲ ਦਿੱਤੇ। ਵਿਕਾਸ ਦੀ ਅਜਿਹੀ ਗੰਗਾ ਹਲਕਾ ਸਨੋਰ ਵਿਚ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਵਹਿੰਦੀ ਦੇਖੀ ਗਈ। ਪਿਛਲੇ ਤਿੰਨ ਮਹੀਨੇ ਵਿਚ ਹਲਕੇ ਦੀ ਲਾਈਫ ਲਾਈਨ ਮੰਨੀਆ ਜਾਣ ਵਾਲੀਆ ਪਟਿਆਲਾ-ਦੇਵੀਗੜ੍ਹ, ਪਟਿਆਲਾ-ਚੀਕਾ ਰੋਡ ਨੂੰ ਨੈਸ਼ਨਲ ਹਾਈਵੇ ਐਲਾਨ ਦਿੱਤਾ ਗਿਆ, ਪਟਿਆਲਾ ਤੋਂ ਮੀਰਾਂਪੁਰ ਲਈ 70 ਲੱਖ ਰੁਪਏ, ਮੀਰਾਂਪੁਰ ਤੋਂ ਹਰਿਆਣਾ ਬਾਰਡਰ ਤੱਕ 55 ਲੱਖ ਰੁਪਏ ਮਨਜ਼ੂਰ ਕਰਵਾ ਕੇ ਸੜਕਾਂ ਦੀ ਮੁਰੰਮਤ ਸ਼ੁਰੂ ਕਰਵਾ ਦਿੱਤੀ ਗਈ। ਬੀ.ਡੀ.ਪੀ.ਓ. ਦਫਤਰ ਪਟਿਆਲਾ ਤੋਂ ਭੁਨਰਹੇੜੀ ਸ਼ਿਫਟ ਕਰਕੇ ਰੋਜ਼ਾਨਾ ਹਲਕੇ ਦੇ ਲੋਕਾਂ ਦਾ ਲੱਖਾਂ ਰੁਪਏ ਦਾ ਤੇਲ ਬਚਾਇਆ, ਹਲਕੇ ਵਿਚ ਇਸ ਸਮੇਂ 25 ਕਰੋੜ ਤੋਂ ਜਿਆਦਾ ਦੇ ਲਿੰਕ ਸੜਕਾਂ, ਗਲੀਆਂ, ਨਾਲੀਆਂ ਅਤੇ ਹੋਰ ਵਿਕਾਸ ਦੇ ਕੰਮ ਚਲ ਰਹੇ ਹਨ। ਇੰਨਾ ਹੀ ਨਹੀਂ ਦੁਧਨ ਸਾਧਾ ਨੂੰ ਸਬ ਡਿਵੀਜਨ ਬਣਾਉਣ ਅਤੇ ਸਨੌਰ ਨੂੰ ਸਬ ਤਹਿਸੀਲ ਬਣਾਉਣ ਦੀ ਪ੍ਰਕ੍ਰਿਆ ਲਗਭਗ ਪੁਰੀ ਹੋ ਚੁੱਕੀ ਹੈ।
ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਇੱਕ ਦਿਨ ਵਿਚ ਹਲਕਾ ਸਨੋਰ ਦੇ ਵਿਕਾਸ ਲਈ ਸੱਤ ਕਰੌੜ ਰੁਪਏ ਦੇ ਚੈਕ ਵੰਡੇ ਗਏ ਹਨ। ਉਹਨਾਂ ਕਿ ਹਲਕਾ ਸਨੋਰ ਉਹਨਾਂ ਦਾ ਆਪਣਾ ਪਰਿਵਾਰ ਹੈ ਅਤੇ ਇਸ ਦੇ ਲਈ ਕੇਵਲ ਸੂਬਾ ਸਰਕਾਰ ਦੇ ਖਜਾਨੇ ਦੇ ਨਹੀਂ ਸਗੋਂ ਕੇਂਦਰ ਸਰਕਾਰ ਦੇ ਖਜਾਨੇ ਮੂੰਹ ਵੀ ਖੋਲ ਦਿਆਂਗੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਾਵੇਂ ਘੱਗਰ ਨੂੰ ਚੈਨਾਲਾਈਜ਼ ਕਰਨ ਦੀ ਗੱਲ ਹੋਵੇ ਜਾਂ ਫੇਰ ਕਿਸਾਨਾ ਦੀਆਂ ਹੱਥਕੜੀਆਂ ‘ਤੇ ਪਾਬੰਦੀ ਦੀ ਤਾਂ ਹਮੇਸ਼ਾ ਹੀ ਮਜਦੂਰਾ ਕਿਸਾਨ ਅਤੇ ਆਮ ਆਦਮੀ ਦੀ ਅਵਾਜ਼ ਨੂੰ ਸੰਸਦ ਵਿਚ ਬੁਲੰਦ ਕਰਨ ਵਿਚ ਵੀ ਕਦੇ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰੋ. ਚੰਦੂਮਾਜਰਾ ਨੇ ਇਹ ਵੀ ਐਲਾਨ ਕੀਤਾ ਕਿ ਇੱਕ ਹਫਤੇ ਵਿਚ ਇਹ ਪੈਸੇ ਖਰਚ ਕਰੋ, ਇੰਨੇ ਦੀਆਂ ਹੀ ਹੋਰ ਗਰਾਂਟਾ ਲਿਆ ਕੇ ਦੇਵਾਂਗਾ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਲਕਾ ਸਨੋਰ ਨੂੰ ਪੰਜਾਬ ਦਾ ਨਹੀਂ ਸਗੋਂ ਦੇਸ ਦਾ ਨੰਬਰ ਵਨ ਹਲਕਾ ਬਣਾ ਕੇ ਸਾਹ ਲਵਾਂਗਾ। ਉਹਨਾਂ ਕਿਹਾ ਕਿ ਜਦੋਂ ਤੱਕ ਲੋਕ ਇਹ ਨਹੀਂ ਕਹਿਣ ਲੱਗ ਜਾਂਦੇ ਕਿ ਸਨੋਰ ਪੰਜਾਬ ਦਾ ਸਭ ਤੋਂ ਬਿਹਤਰੀਨ ਹਲਕਾ ਬਣ ਗਿਆ, ਉਦੋਂ ਤੱਕ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਗਰਾਂਟਾ ਦਾ ਮੁੰਹ ਵਰਦਾ ਰਹੇਗਾ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਹਲਕਾ ਸਨੌਰ ਦੀ ਵਾਗਡੋਰ ਸੰਭਾਈ ਗਈ ਤਾਂ ਮੇਰੇ ਪਿਤਾ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹਲਕਾ ਸਨੌਰ ਦਾ ਸਾਡੇ ‘ਤੇ ਕਰਜ਼ ਹੈ ਅਤੇ ਮੈਂ ਪਿਛਲੇ ਤਿੰਨ ਮਹੀਨੇ ਵਿਚ ਉਹ ਕਰਜ਼ ਉਤਾਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

