31ਵੇਂ ਕੌਮਾਂਤਰੀ ਸੂਰਜਕੁੰਡ ਕ੍ਰਾਫਟ ਮੇਲਾ ਦਾ ਪਾਟਨਰ ਦੇਸ਼ ਇਜਿਪਟ ਅਤੇ ਥੀਮ ਸਟੇਟ ਝਾਰਖੰਡ ਹੋਵੇਗਾ
ਚੰਡੀਗੜ੍ਹ 12 ਦਸੰਬਰ (੍ਰਮਧੂਸਾਰ ਬਿਊਰੋ)
31ਵੇਂ ਕੌਮਾਂਤਰੀ ਸੂਰਜਕੁੰਡ ਕ੍ਰਾਫਟ ਮੇਲਾ, 2017 ਵਿਚ ਇਸ ਵਾਰ ਮੇਲਾ ਦਾ ਪਾਟਨਰ ਦੇਸ਼ ਇਜਿਪਟ ਹੋਵੇਗਾ ਅਤੇ ਝਾਰਖੰਡ ਥੀਮ ਸਟੇਟ ਹੋਵੇਗਾ। ਮੇਲੇ ਵਿਚ ਇਥੋਪਿਆ, ਮੰਗੋਲਿਆ ਤੇ ਸਲੋਵੀਨਿਆ ਦੇਸ਼ ਪਹਿਲੀ ਵਾਰ ਸ਼ਾਮਿਲ ਹੋਣਗੇ। ਸਾਰੇ ਦੇਸ਼ਾਂ ਖਾਸ ਕਰਕੇ ਗੁਆਂਢੀ ਦੇਸ਼ਾਂ ਨੂੰ ਵੀ ਪ੍ਰਚਲਨ ਅਨੁਸਾਰ ਮੇਲੇ ਵਿਚ ਆਉਣ ਲਈ ਸੱਦਾ ਦਿੱਤਾ ਜਾਂਦਾ ਹੈ।
ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀ.ਐਸ.ਕੰਡੂ ਅਤੇ ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਪ੍ਰਬੰਧ ਨਿਦੇਸ਼ਕ ਸਮੀਰ ਪਾਲ ਸਰੋ ਨੇ ਅੱਜ ਫਰੀਦਾਬਾਦ ਵਿਚ ਸੈਰ-ਸਪਾਟਾ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੇਲੇ ਵਿਚ 10 ਲੱਖ ਤੋਂ ਵੀ ਵੱਧ ਗਿਣਤੀ ਵਿਚ ਸੈਲਾਨੀ ਆਉਂਦੇ ਹਨ।
ਮੀਟਿੰਗ ਵਿਚ ਦਸਿਆ ਗਿਆ ਕਿ ਕੈਸ਼ਲੈਸ ਸਿਸਟਮ ਅਤੇ ਈ ਬੈਕਿੰਗ ਪ੍ਰਣਾਲੀ ਸ਼ੁਰੂ ਕਰਨ ਲਈ ਵੱਖ-ਵੱਖ ਏਜੰਸੀਆਂ ਨਾਲ ਗਲਬਾਤ ਚੱਲ ਰਹੀ ਹੈ ਤਾਂ ਜੋ ਲੋਕਾਂ ਨੂੰ ਤੇ ਮੇਲੇ ਵਿਚ ਹਿੱਸਾ ਲੈਣ ਵਾਲੇ ਹਸਤਸ਼ਿਲਪੀ ਸਟਾਲਧਾਰਕਾਂ ਨੂੰ ਮੁਸ਼ਕਲ ਨਾ ਹੋਵੇ।
ਮੀਟਿੰਗ ਵਿਚ ਅਧਿਕਾਰੀਆਂ ਨੂੰ ਮੇਲਾ ਗਰਾਊਂਡ ਦੀ ਤਿਆਰੀ, ਸਟਾਲ ਹਟਾਂ, ਪੀਣ ਵਾਲਾ ਪਾਣੀ, ਸੇਨਿਟੇਸ਼ਨ, ਸਫਾਈ, ਬਿਜਲੀ ਵਿਵਸਥਾ, ਫਾਇਰ ਬ੍ਰਿਗੇਡ, ਪਾਰਕਿੰਗ, ਆਪਣਾ ਘਰ, ਚੌਪਾਲ, ਮੀਡਿਆ ਸੈਂਟਰ, ਟਿਕਟ ਬੂਥ, ਮੇਲਾ ਕੰਪਲੈਕਸ, ਵੱਖ-ਵੱਖ ਤਰ੍ਹਾਂ ਦੇ ਠਹਿਰਾਓ ਥਾਂ, ਖਾਣ ਪੀਣ ਵਿਵਸਥਾ, ਵਾਕੀ ਟਾਕੀ ਵਿਵਸਥਾ ਤੇ ਮੇਲਾ ਸੁਰੱਖਿਆ ਪ੍ਰਬੰਧਾਂ ਬਾਰੇ ਵੇਰਵੇ ਸਹਿਤ ਵਿਚਾਰ-ਵਟਾਂਦਰਾ ਕਰਦੇ ਹੋਏ ਲੋਂੜੀਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਇਹ ਮੇਲਾ ਕੌਮਾਂਤਰੀ ਪੱਧਰ ‘ਤੇ ਪਿਛਲੇ 30 ਸਾਲਾਂ ਤੋਂ ਪ੍ਰਸਿੱਧ ਪ੍ਰਾਪਤ ਕਰ ਰਿਹਾ ਹੈ ਅਤੇ ਇਸ ਵਾਰ ਵੀ ਵਿਸ਼ੇਸ਼ ਅੰਦਾਜ ਨਾਲ ਇਸ ਮੇਲੇ ਦਾ ਆਯੋਜਨ ਕੀਤਾ ਜਾਵੇਗਾ। ਇਸ ਵਾਰ ਹਰਿਆਣਾਂ ਦਾ ਗੋਲਡਨ ਜੁਬਲੀ ਸਾਲ ਵੀ ਚੱਲ ਰਿਹਾ ਹੈ।
ਮੀਟਿੰਗ ਵਿਚ ਨਿਗਮ ਦੇ ਜਰਨਲ ਮੈਨੇਜਰ ਦਿਲਾਵਰ ਸਿੰਘ, ਮੈਨੇਜਰ ਰਾਜੇਸ਼ ਜੂਨ, ਯੂ.ਐਸ.ਭਾਰਦਵਾਜ ਤੇ ਰਾਜਪਾਲ ਸਮੇਤ ਸਾਰੇ ਸਬੰਧਤ ਸੈਰ-ਸਪਾਟਾ ਕੇਂਦਰਾਂ ਦੇ ਅਧਿਕਾਰੀ ਹਾਜ਼ਿਰ ਸਨ।

