Friday, October 9, 2026
Latest:
ਪੰਜਾਬ

ਬਾਦਲ ਵੱਲੋਂ ਨਰੇਸ਼ ਅਗਰਵਾਲ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਅਤੇ ਵਿਨੋਦ ਗੁਪਤਾ ਪੰਜਾਬ ਲਘੂ ਉਦਯੋਗ ਤੇ ਬਰਾਮਦ ਕਾਰਪੋਰੇਸ਼ਨ ਦੇ ਸੀਨੀਅਰ ਉਪ-ਚੇਅਰਮੈਨ ਨਿਯੁਕਤ

ਵਿਨੋਦ ਕਾਲੜਾ ਅਤੇ ਬ੍ਰਿਜੇਸ਼ਵਰ ਗੋਇਲ ਪੰਜਾਬ ਟਰੇਡਰਜ਼ ਬੋਰਡ ਅਤੇ ਪੀ.ਐਸ.ਆਈ.ਡੀ.ਸੀ ਦੇ ਡਾਇਰੈਕਟਰ ਨਿਯੁਕਤ ਕਰਨ ਨੂੰ ਪ੍ਰਵਾਨਗੀ
ਗੁਰਬਚਨ ਸਿੰਘ ਅਤੇ ਸੁਧੀਰ ਸੂਦ ਨੂੰ ਪੀ.ਏ.ਆਈ.ਸੀ ਤੇ ਪੀ.ਐਮ.ਆਈ.ਡੀ.ਬੀ ਦਾ ਡਾਇਰੈਕਟਰ ਬਣਾਇਆ
ਪ੍ਰਗਟ ਸਿੰਘ ਅਤੇ ਹਰੀਸ਼ ਕੁਮਾਰ ਕ੍ਰਮਵਾਰ ਦਲਿਤ ਵਿਕਾਸ ਬੋਰਡ ਤੇ ਸੈਣੀ ਭਲਾਈ ਬੋਰਡ ਦੇ ਡਾਇਰੈਕਟਰ ਨਿਯੁਕਤ
ਫਰੀਦਕੋਟ ਇੰਪਰੂਵਮੈਂਟ ਟਰੱਸਟ ‘ਚ ਚਾਰ ਨਵੇਂ ਮੈਂਬਰਾਂ ਦੀ ਨਿਯੁਕਤੀ
ਚੰਡੀਗੜ੍ਹ, 22 ਦਸੰਬਰ (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸ੍ਰੀ ਨਰੇਸ਼ ਅਗਰਵਾਲ ਨੂੰ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦਾ ਚੇਅਰਮੈਨ ਅਤੇ ਸ੍ਰੀ ਵਿਨੋਦ ਕੁਮਾਰ ਗੁਪਤਾ ਨੂੰ ਪੰਜਾਬ ਲਘੂ ਉਦਯੋਗ ਤੇ ਬਰਾਮਦ ਕਾਰਪੋਰੇਸ਼ਨ ਦੇ ਸੀਨੀਅਰ ਉਪ-ਚੇਅਰਮੈਨ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਸ੍ਰੀ ਵਿਨੋਦ ਕਾਲੜਾ ਅਤੇ ਬ੍ਰਿਜੇਸ਼ਵਰ ਗੋਇਲ ਨੂੰ ਕ੍ਰਮਵਾਰ ਪੰਜਾਬ ਟਰੇਡਰਜ਼ ਬੋਰਡ ਅਤੇ ਪੰਜਾਬ ਰਾਜ ਸਨਅਤੀ ਵਿਕਾਸ ਕਾਰਪੋਰੇਸ਼ਨ (ਪੀ.ਐਸ.ਆਈ.ਡੀ.ਸੀ) ਦੇ ਡਾਇਰੈਕਟਰ ਨਿਯੁਕਤ ਕਰਨ ਨੂੰ ਵੀ ਸਹਿਮਤੀ ਦੇ ਦਿੱਤੀ ਹੈ।
ਇਸੇ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਗੁਰਬਚਨ ਸਿੰਘ ਅਤੇ ਸ੍ਰੀ ਸੁਧੀਰ ਸੂਦ ਨੂੰ ਕ੍ਰਮਵਾਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀ.ਏ.ਆਈ.ਸੀ) ਅਤੇ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ (ਪੀ.ਐਮ.ਆਈ.ਡੀ.ਬੀ) ਦੇ ਡਾਇਰੈਕਟਰ ਨਾਮਜ਼ਦ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਸ੍ਰੀ ਪ੍ਰਗਟ ਸਿੰਘ ਅਤੇ ਸ੍ਰੀ ਹਰੀਸ਼ ਕੁਮਾਰ ਨੂੰ ਕ੍ਰਮਵਾਰ ਦਲਿਤ ਵਿਕਾਸ ਬੋਰਡ ਅਤੇ ਸੈਣੀ ਭਲਾਈ ਬੋਰਡ ਦੇ ਡਾਇਰੈਕਟਰ ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਨੇ ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਜਸਵੀਰ ਕੌਰ, ਸ੍ਰੀ ਬਰਜਿੰਦਰ ਸਿੰਘ ਸਾਹਨੀ ਅਤੇ ਸ੍ਰੀ ਤਜਿੰਦਰ ਸਿੰਘ ਨੂੰ ਪੰਜਾਬ ਟਾਊਨ ਇੰਪਰੂਵਮੈਂਟ ਐਕਟ, 1922 ਦੀ ਧਾਰਾ 4 ਹੇਠ ਇੰਪਰੂਵਮੈਂਟ ਟਰੱਸਟ, ਫਰੀਦਕੋਟ ਦੇ ਮੈਂਬਰ ਨਿਯੁਕਤ ਕਰਨ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ।
ਮੁੱਖ ਮੰਤਰੀ ਨੇ ਇਨ੍ਹਾਂ ਨਿਯੁਕਤੀਆਂ ਸਬੰਧੀ ਫਾਈਲ ਉੱਤੇ ਅੱਜ ਸ਼ਾਮ ਸਹੀ ਪਾ ਦਿੱਤੀ ਹੈ ਅਤੇ ਇਨ੍ਹਾਂ ਨਿਯੁਕਤੀਆਂ ਸਬੰਧੀ ਰਸਮੀ ਹੁਕਮ ਛੇਤੀ ਹੀ ਸਬੰਧਤ ਪ੍ਰਸ਼ਾਸਕੀ ਵਿਭਾਗਾਂ ਵੱਲੋਂ ਜਾਰੀ ਕਰ ਦਿੱਤੇ ਜਾਣਗੇ।

Leave a Reply

Your email address will not be published. Required fields are marked *