ਦੇਸ਼-ਵਿਦੇਸ਼ਪੰਜਾਬ

ਉਪ ਰਾਜਪਾਲ ਨਜੀਬ ਜੰਗ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 22 ਦਸੰਬਰ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ)
ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਕੇਂਦਰ ਸਰਕਾਰ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜੰਗ ਦਾ ਡੇਢ ਸਾਲ ਦਾ ਕਾਰਜਕਾਲ ਬਚਿਆ ਸੀ। ਰਾਜ ਭਵਨ ਤੋਂ ਜਾਰੀ ਇਕ ਪ੍ਰੈੱਸ ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਜੰਗ ਨੇ ਆਪਣਾ ਅਸਤੀਫਾ ਕੇਂਦਰ ਸਰਕਾਰ ਨੂੰ ਦੇ ਦਿੱਤਾ ਹੈ।

ਇਸ ਰੀਲੀਜ਼ ਦੇ ਮਾਧਿਅਮ ਨਾਲ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਇਲਾਵਾ ਦਿੱਲੀ ਦੀ ਜਨਤਾ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੂੰ ਜੁਲਾਈ 2013 ‘ਚ ਸਾਬਕਾ ਮਨਮੋਹਨ ਸਰਕਾਰ ਨੇ ਦਿੱਲੀ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਟੀ.ਵੀ. ਰਿਪੋਰਟਸ ਅਨੁਸਾਰ ਉਹ ਸਿੱਖਿਆ ਦੇ ਖੇਤਰ ‘ਚ ਵਾਪਸੀ ਕਰਨ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਸੱਤਾ ‘ਚ ਆਉਣ ਦੇ ਬਾਅਦ ਤੋਂ ਉਨ੍ਹਾਂ ਦੇ ਅਤੇ ਦਿੱਲੀ ਸਰਕਾਰ ਦਰਮਿਆਨ 36 ਦਾ ਆਂਕੜਾ ਰਿਹਾ ਹੈ। ਕਈ ਵਾਰ ਉਹ ਮੁੱਖ ਮੰਤਰੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ‘ਤੇ ਰਹੇ ਹਨ।
ਉਪ ਰਾਜਪਾਲ ਦੇ ਅਸਤੀਫੇ ਤੋਂ ਬਾਅਦ ਭਾਜਪਾ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ, ਜਦੋਂ ਕਿ ਕਾਂਗਰਸ ਨੇ ਇਸ ਫੈਸਲੇ ‘ਤੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਕਿ ਐੱਲ.ਜੀ. ਦੇ ਅਸਤੀਫੇ ਦਾ ਕੋਈ ਤਾਂ ਕਾਰਨ ਜ਼ਰੂਰ ਹੋਵੇਗਾ। ਉੱਥੇ ਹੀ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਨੇ ਉਪ ਰਾਜਪਾਲ ਦੇ ਅਸਤੀਫੇ ‘ਤੇ ਟਵੀਟ ਕਰ ਕੇ ਲਿਖਿਆ,”ਜੰਗ ਸਾਹਿਬ ਨੂੰ ਭਵਿੱਖ ਦੀਆਂ ਸ਼ੁਭਕਾਮਨਾਵਾਂ। ਕਠਪੁਤਲੀ ਦੀ ਡੋਰ ਜਿਸ ਦੇ ਹੱਥ ‘ਚ ਉਨ੍ਹਾਂ ਨੂੰ ਵੀ ਗਿਆਨ ਦੇਵੇ ਈਸ਼ਵਰ। ਜੰਗ ਸਾਹਿਬ ਦੇ ਬਾਅਦ ਵੀ ਜੰਗ ਜਾਰੀ ਰਹੇਗੀ ਕੀ?”

Leave a Reply

Your email address will not be published. Required fields are marked *