ਦੇਸ਼-ਵਿਦੇਸ਼ਪੰਜਾਬ

ਭਾਰਤ ਵਿੱਚ ਲਗਾਤਾਰ ਵੱਧ ਰਿਹਾ ਕੋਰੀਆ ਦਾ ਪੂੰਜੀ ਨਿਵੇਸ਼ :ਚੋਅ ਹਯੂਨ

ਦੱਖਣੀ ਕੋਰੀਆ ਨੇ ਚੰਡੀਗੜ• ਵਿੱਚ ਖੋਲਿਆ ਕਾਂਉਸਲੇਟ ਦਫਤਰ
ਸਨਅਤਕਾਰ ਜਗਦੀਪ ਸਿੰਘ ਪਹਿਲੇ ਆਨਰੇਰੀ ਕਾਂਉਸਲ ਨਿਯੁਕਤ
ਪੰਜਾਬ,ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਚੰਡੀਗੜ• ਨੂੰ ਮਿਲੇਗਾ ਲਾਭ
ਚੰਡੀਗੜ• (ਮਧੂਸਾਰ ਬਿਊਰੋ)
ਭਾਰਤ ਵਿੱਚ ਦੱਖਣੀ ਕੋਰੀਆ ਦੇ ਰਾਜਦੂਤ ਚੋਅ ਹਯੂਨ ਨੇ ਕਿਹਾ ਕਿ ਆਰਥਿਕ ਉਦਾਰੀਕਰਨ ਦੀ ਨੀਤੀਆਂ ਲਾਗੂ ਹੋਣ ਤੋਂ ਬਾਅਦ ਭਾਰਤ ਵਿੱਚ ਦੱਖਣੀ ਕੋਰੀਆ ਦਾ ਪੂੰਜੀ ਨਿਵੇਸ਼ ਲਗਾਤਾਰ ਵੱਧ ਰਿਹਾ ਹੈ। ਜਿਸਨੂੰ ਵਧੇਰੇ ਗਤੀ ਦੇਣ ਲਈ ਦੱਖਣੀ ਕੋਰੀਆ ਨੇ ਚੰਡੀਗੜ• ਵਿੱਚ ਆਪਣਾ ਕੋਂਸਲੇਟ ਦਫਤਰ ਖੋਲਣ ਦਾ ਨਿਰਣਾ ਲਿਆ।

ਚੋਅ ਹਯੂਨ ਅੱਜ ਚੰਡੀਗੜ• ਵਿੱਚ ਕੋਰੀਆ ਦੇ ਕਾਂਉਸਲੇਟ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਸਨਅਤਕਾਰਾਂ ਅਤੇ ਕੋਰੀਅਨ ਕੰਪਨੀਆਂ ਦੇ ਸਹਿਯੋਗੀਆਂ ਨੂੰ ਸੰਬੋਧਨ ਕਰ ਰਹੇ ਸਨ। ਕੋਰੀਅਨ ਸਫਾਰਤਖਾਨੇ ਵਲੋਂ ਪੰਜਾਬ ਦੇ ਪ੍ਰਸਿੱਧ ਸਨਅਤਕਾਰ ਜਗਦੀਪ ਸਿੰਘ ਨੂੰ ਪਹਿਲਾ ਔਨਰੇਰੀ ਕੋਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਤੇ ਬੋਲਦਿਆਂ ਚੋਅ ਹਯੂਨ ਨੇ ਕਿਹਾ ਕਿ ਚੰਡੀਗੜ• ਵਿੱਚ ਦਫਤਰ ਸ਼ੁਰੂ ਹੋਣ ਤੋਂ ਬਾਅਦ ਸਭਿਆਚਾਰਕ, ਸਨਅਤੀ, ਪੂੰਜੀ ਨਿਵੇਸ਼, ਵਿਦਅਕ ਖੇਤਰ ਵਿੱਚ ਭਾਰਤ ਅਤੇ ਕੋਰੀਆ ਦੇ ਸਬੰਧ ਹੋਰ ਮਜਬੂਤ ਹੋਣਗੇ। ਉਨ•ਾਂ ਕਿਹਾ ਕਿ ਕੋਰੀਆ ਵਲੋਂ ਸਾਲ 2013 ਦੌਰਾਨ ਭਾਰਤ ਵਿੱਚ ਚਾਰ ਬੀਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਚੁਕਿੱਆ ਹੈ। ਭਾਰਤ ਵਿੱਚ ਇਸ ਵੇਲੇ ਕਰੀਬ 450 ਕੋਰੀਅਨ ਕੰਪਨੀਆਂ ਆਪਣਾ ਕਾਰੋਬਾਰ ਕਰ ਰਹੀਆਂ ਹਨ। ਜਿਸ ਵਿੱਚ ਕਈ ਕੰਪਨੀਆਂ ਨੇ ਬਹੁਤ ਘੱਟ ਸਮੇਂ ਵਿੱਚ ਭਾਰਤ ਦੇ ਹਰ ਵਿੱਚ ਆਪਣੀ ਪਕੜ ਮਜਬੂਤ ਕੀਤੀ ਹੈ।
ਉਨ•ਾਂ ਕਿਹਾ ਕਿ ਭਾਰਤ ਅਤੇ ਕੋਰੀਆ ਵਿਚਕਾਰ ਆਰਥਿਕ ਭਾਈਵਾਲੀ ਕਾਰਨ ਅੱਜ ਭਾਰਤ ਕੋਰੀਆ ਦੇ ਪਹਿਲੇ 20 ਐਕਸਪੋਰਟਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਦੋਹਾਂ ਦੇਸ਼ਾ ਵਿਚਕਾਰ ਜਨਵਰੀ 2016 ਤੋਂ ਸਤੰਬਰ 2016 ਤੱਕ ਕਰੀਬ 2.8 ਬੀਲੀਅਨ ਯੂ.ਐਸ. ਡਾਲਰ ਦਾ ਕਾਰੋਬਾਰ ਸਹੀਬੱਧ ਹੋਈਆ ਹੈ।
ਇਸ ਮੌਕੇ ਤੇ ਬੋਲਦਿਆਂ ਨਵਨਿਯੂਕਤ ਕਾਂਉਸਲਰ ਜਨਰਲ ਜਗਦੀਪ ਸਿੰਘ ਨੇ ਕਿਹਾ ਕਿ ਚੰਡੀਗੜ• ਵਿੱਚ ਸ਼ੁਰੂ ਹੋਣ ਵਾਲੇ ਦਫਤਰ ਰਾਂਹੀ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਚੰਡੀਗੜ• ਦੇ ਲੋਕਾਂ ਨੂੰ ਕੋਰੀਆ ਨਾਲ ਆਪਣੇ ਕਾਰੋਬਾਰ ਅੱਗੇ ਵਧਾਉਣ ਵਿੱਚ ਲਾਭ ਮਿਲੇਗਾ।
ਗਵਰਨਰ ਬਦਨੌਰ ਦੀ ਮੌਜੂਦਗੀ ਵਿੱਚ ਕੀਤਾ ਐਲਾਨ
ਦੱਖਣੀ ਕੋਰੀਆ ਦੇ ਰਾਜਦੂਤ ਚੋਅ ਹਯੂਨ ਨੇ ਕਾਂਉਸਲੇਟ ਦਫਤਰ ਦੇ ਉਦਘਾਟਨ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਪ੍ਰੋਗਰਾਮ ਦੌਰਾਨ ਚੰਡੀਗੜ• ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੀ ਮੌਜੂਦਗੀ ਵਿੱਚ ਸਨਅਤਕਾਰ ਜਗਦੀਪ ਸਿੰਘ ਦੀ ਨਿਯੁਕਤੀ ਦਾ ਐਲਾਨ ਕੀਤਾ। ਬਦਨੌਰ ਨੇ ਦੱਖਣੀ ਕੋਰੀਆ ਸਰਕਾਰ ਵਲੋਂ ਲਏ ਗਏ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾ ਵਿਚਕਾਰ ਸਬੰਧ ਮਜਬੂਤ ਹੋਣਗੇ। ਇਸ ਮੌਕੇ ਤੇ ਪੰਜਾਬ ਦੇ ਐਮ.ਪੀ. ਸੁਖਦੇਵ ਸਿੰਘ ਢੀਂਡਸਾ, ਪ੍ਰਤਾਪ ਸਿੰਘ ਬਾਜਵਾ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ, ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਪੰਜਾਬ ਕਮੇਟੀ ਦੇ ਕੋਅ-ਚੇਅਰਮੈਨ ਆਰ.ਐਸ. ਸਚਦੇਵਾ ਤੋਂ ਇਲਾਵਾ ਪੰਜਾਬ ਦੇ ਕਈ ਸੀਨੀਅਰ ਆਈ.ਏ.ਐਸ. ਅਫਸਰ ਮੌਜੂਦ ਸਨ।

Leave a Reply

Your email address will not be published. Required fields are marked *