ਵੀ.ਐਮ.ਡੀ. ਵਲੋਂ ਏ.ਐਸ.ਆਈ ਗੁਰਵਿੰਦਰ ਸਿੰਘ ਦਾ ਸਨਮਾਨ
ਪਟਿਆਲਾ, 24 ਦਸੰਬਰ (ਮਧੂਸਾਰ ਬਿਊਰੋ)
ਥਾਣਾ ਕੋਤਵਾਲੀ ਪਟਿਆਲਾ ਵਿਖੇ ਵੀ.ਐਮ.ਡੀ. ਟੀਮ ਵਲੋਂ ਗੁਰਵਿੰਦਰ ਸਿੰਘ ਦਾ ਏੇ.ਐਸ.ਆਈ. ਬਣਨ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਵੀ.ਐਮ.ਡੀ ਦੇ ਸੀਨੀਅਰ ਮੈਂਬਰ ਰਵਿੰਦਰ ਸਕਸੈਨਾ ਅਤੇ ਟੀਮ ਵਲੋਂ ਗੁਰਵਿੰਦਰ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਗੁਰਮੁੱਖ ਸਿੰਘ ਗੁਰੂ ਕੌਮੀ ਪ੍ਰਧਾਨ ਵਲੋਂ ਕੋਤਵਾਲੀ ਪੁਲਿਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਗਿਆ। ਇਸ ਮੌਕੇ ਵੀ.ਐਮ.ਡੀ. ਦੇ ਨੈਸ਼ਨਲ ਸਕੱਤਰ ਪਵਨ ਕੁਮਾਰ ਯੋਧਾ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਸੰਦੀਪ ਸਨੌਰ, ਅਵਤਾਰ ਸਿੰਘ, ਵਰੁਣ ਕੌਸ਼ਲ ਆਦਿ ਮੈਂਬਰ ਮੌਜੂਦ ਸਨ।

