ਹਰਿਆਣਾਪੰਜਾਬ

ਹਰਿਆਣਾ ਸਰਕਾਰ ਨੇ ਹਿੰਦੀ ਫਿਲਮ ਦੰਗਲ ਨੂੰ ਟੈਕਸ ਛੱਡਿਆ

ਚੰਡੀਗੜ੍ਹ, 27 ਦਸੰਬਰ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਹਰਿਆਣਾ ਦੀ ਖੇਡ ਰਿਵਾਇਤ ਤੇ ਲੋਕ ਸਭਿਆਚਾਰ ਨੂੰ ਉਜਾਗਰ ਕਰਨ ਵਾਲੀ ਦੰਗਲ ਫਿਲਮ ਨੂੰ ਰਾਜ ਵਿਚ ਟੈਕਸ ਫਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਹਰਿਆਣਾ ਗੋਲਡਨ ਜੁਬਲੀ ਸਾਲ ਦੌਰਾਨ ਆਯੋਜਿਤ ਕੀਤੇ ਜਾਣ ਵਾਲੇ ਫਿਲਮ ਮੇਲੇ ਦੌਰਾਨ ਦੰਗਲ ਫਿਲਮ ਨੂੰ ਥਾਂ-ਥਾਂ ਵਿਖਾਇਆ ਜਾਵੇਗਾ।

ਮੁੱਖ ਮੰਤਰੀ ਨੇ ਸੋਮਵਾਰ ਰਾਤ ਨਵੀਂ ਦਿੱਲੀ ਵਿਚ ਹਿੰਦੀ ਫਿਲਮ ਦੰਗਲ ਦਾ ਸ਼ੋਅ ਵੇਖਿਆ। ਫਿਲਮ ਡਿਵਿਜਨ ਆਡਿਓਟੋਰਿਅਮ ਵਿਚ ਆਯੋਜਿਤ ਦੰਗਲ ਦੇ ਸਪੈਸ਼ਲ ਸ਼ੋਅ ਵਿਚ ਐਕਟਰ ਤੇ ਦੰਗਲ ਦੇ ਨਾਇਕ ਆਮਿਰ ਖਾਨ ਅਤੇ ਫਿਲਮ ਡਾਇਰੈਕਟਰ ਨੀਤਿਸ਼ ਤਿਵਾਰੀ ਵੀ ਮੌਜ਼ੂਦ ਰਹੇ। ਇਸ ਤੋਂ ਇਲਾਵਾ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ, ਖੇਡ ਤੇ ਯੁਵਾ ਭਲਾਈ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਕ੍ਰਿਸ਼ਣ ਕੁਮਾਰ ਖੰਡੇਲਵਾਲ, ਮੁੱਖ ਮੰਤਰੀ ਦੇ ਓ.ਐਸ.ਡੀ. ਨੀਰਜ ਦਫਤੋਰ ਅਤੇ ਮੀਡਿਆ ਸਲਾਹਕਾਰ ਅਮਿਤ ਆਰਿਆ ਸਮੇਤ ਰਾਜ ਸਰਕਾਰ ਦੇ ਅਨੇਕ ਸੀਨੀਅਰ ਅਧਿਕਾਰੀ ਵੀ ਫਿਲਮ ਦੇ ਸ਼ੋਅ ਦੌਰਾਨ ਹਾਜ਼ਿਰ ਰਹੇ।
ਫਿਲਮ ਵੇਖਣ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਟਿਪੱਣੀ ਦਿੰਦੇ ਹੋਏ ਕਿਹਾ ਕਿ ਹਰਿਆਣਾ ਦੀ ਵਿਸ਼ੇਸ਼ਤਾ ਨੂੰ ਦਰਸਾਉਣ ਵਾਲੀ ਇਹ ਇਕ ਚੰਗੀ ਫਿਲਮ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿਚ ਹਰਿਆਣਾ ਦੀਆਂ ਕੁੜੀਆਂ ਤੇ ਉਨ੍ਹਾਂ ਦੇ ਪਿਤਾ ਦੇ ਸੰਘਰਸ਼ ਨੂੰ ਪਰਦੇ ‘ਤੇ ਵਧੀਆ ਤਰੀਕੇ ਨਾਲ ਉਤਾਰਨ ਲਈ ਫਿਲਮ ਕਲਾਕਾਰ ਖਾਸ ਕਰਕੇ ਆਮਿਰ ਖਾਨ ਵਧਾਈ ਦੇ ਪਾਤਰ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਨਾਲ ਇਹ ਫਿਲਮ ਜੁੜੀ ਹੋਈ ਹੈ। ਹਰਿਆਣਵੀਂ ਬੋਲੀ ਵਿਚ ਕਲਾਕਾਰਾਂ ਵੱਲੋਂ ਬੋਲੇ ਗਏ ਸੰਵਾਦ ਦਰਸ਼ਕਾਂ ਦਾ ਧਿਆਨ ਖਿੱਚਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਵੀਂ ਬੋਲੀ ਤੇ ਸਭਿਆਚਾਰ ਨੂੰ ਪ੍ਰੋਤਸਾਹਨ ਮਿਲੇ ਇਸ ਲਈ ਇਕ ਫਿਲਮ ਨੀਤੀ ਤਿਆਰ ਕੀਤੀ ਜਾ ਰਹੀ ਹੈ। ਕੁਸ਼ਤੀ-ਦੰਗਲ ਹਰਿਆਣਾ ਦੀ ਖੇਡ ਰਵਾਇਤ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਸਾਲ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਮੌਕੇ ‘ਤੇ ਇਕ ਕਰੋੜ ਰੁਪਏ ਦਾ ਇਨਾਮੀ ਦੰਗਲ ਵੀ ਆਯੋਜਿਤ ਕੀਤਾ ਹੈ। ਅਗਲੇ ਸਾਲ 22-23 ਮਾਰਚ ਨੂੰ ਫਿਰ ਤੋਂ ਇਕ ਕਰੋੜ ਰੁਪਏ ਦੇ ਦੰਗਲ ਦਾ ਆਯੋਜਨ ਹੋਵੇਗਾ।
ਫਿਲਮ ਦੇ ਖਾਸ ਸ਼ੋਅ ਦੌਰਾਨ ਮੁੱਖ ਮੰਤਰੀ ਦੇ ਨਾਲ ਮੀਡਿਆ ਨਾਲ ਰੂ-ਬ-ਰੂ ਹੁੰਦੇ ਹੋਏ ਫਿਲਮ ਐਕਟਰ ਆਮਿਲ ਖਾਨ ਦੰਗਲ ਵਿਚ ਬੋਲੇ ਗਏ ਆਪਣੇ ਸੰਵਾਦ ‘ਮਹਾਰੀ ਛੋਰੀਆਂ, ਛੋਰੋਂ ਸੇ ਕਮ ਹੈ ਕੇ’ ਵੀ ਬੋਲ ਕੇ ਸੁਣਿਆ। ਇਹ ਫਿਲਮ ਹਰਿਆਣਾ ਦੀ ਸ਼ਾਨ ਹੈ। ਹਰਿਆਣਾ ਦੇ ਛੋਟੇ ਜਿਹੇ ਪਿੰਡ ਬਲਾਲੀ ਦੇ ਮਹਾਬੀਰ ਫੌਗਾਟ ਤੇ ਉਨ੍ਹਾਂ ਦੀ ਕੁੜੀਆਂ ਗੀਤਾ ਤੇ ਬਬੀਤਾ ਦੇ ਜੀਵਨ ‘ਤੇ ਆਧਾਰਿਤ ਇਹ ਫਿਲਮ ਦੇਸ਼ ਨੂੰ ਪ੍ਰੇਰਣਾ ਦੇਵੇਗੀ। ਆਮਿਰ ਖਾਨ ਨੇ ਫਿਲਮ ਨੂੰ ਟੈਕਸ ਫਰੀ ਕਰਨ ਤੇ ਵੇਖਣ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *