ਹਰਿਆਣਾਪੰਜਾਬ

ਹਰਿਆਣਾ ਦੇ ਮੁੱਖ ਮੰਤਰੀ ਨੇ ਸਾਲ 2017 ਦੇ ਕਲੈਂਡਰ ਦੀ ਘੁੰਡ ਚੁੱਕਾਈ ਕੀਤੀ

ਚੰਡੀਗੜ੍ਹ 29 ਦਸੰਬਰ (ਮਧੂਸਾਰ ਬਿਊਰੋ)
ਹਰਿਆਣਾ ਸਰਕਾਰ ਛੇਤੀ ਹੀ ਵਿਭਾਗੀ ਗਜਟ ਨੂੰ ਆਨ ਲਾਈਨ ਮੋਡ ‘ਤੇ ਛਪਾਏਗੀ ਅਤੇ ਸਾਲ 1966 ਤੋਂ ਲੈ ਕੇ ਹੁਣ ਤਕ ਦੇ ਸਾਰੇ ਪੁਰਾਣੇ ਗਜਟ ਨੂੰ ਖੋਜ ਫੋਰਮੈਟ ਵਿਚ ਅਪਲੋਡ ਕੀਤਾ ਜਾਵੇਗਾ, ਜੋ ਕਿ ਆਨ ਲਾਈਨ ਮਹੱਇਆ ਹੋਵੇਗਾ।
ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਨਵੇਂ ਸਾਲ 2017 ਦਾ ਕਲੈਂਡਰ ਦੀ ਘੁੰਡ ਚੁੱਕਾਈ ਮੌਕੇ ‘ਤੇ ਦਿੱਤੀ ਗਈ। ਕਲੈਂਡਰ ਦਾ ਡਿਜਾਇਨ ਡਾਇਰੈਕਟਰ, ਲੋਕ ਸੰਪਰਕ ਵਿਭਾਗ, ਹਰਿਆਣਾ ਵੱਲੋਂ ਤਿਆਰ ਕੀਤਾ ਗਿਆ ਅਤੇ ਛਪਾਈ ਹਰਿਆਣਾ ਦੇ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ ਵੱਲੋਂ ਕੀਤੀ ਗਈ ਹੈ।

ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ ਦੇ ਮੰਤਰੀ ਮਨੀਸ਼ ਗਰੋਵਰ ਨੇ ਅੱਜ ਨੇ ਦਸਿਆ ਕਿ ਹਰਿਆਣਾ ਸਰਕਾਰ ਨੇ ਗੋਲਡਨ ਜੁਬਲੀ ਸਾਲ ਵਿਚ ਰਾਜ ਦੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਡਾਅਰੀ ਵੰਡ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਸਿਆ ਕਿ ਵਿਭਾਗ ਆਪਣੇ ਕਰਚਮਾਰੀਆਂ/ਅਧਿਕਾਰੀਆਂ ਨੂੰ ਸਾਰੀਆਂ ਸਹੂਲਤਾ ਦੇਣ ਵਿਚ ਮੋਹਰੀ ਰਿਹਾ ਹੈ। ਹਰਿਆਣਾ ਸਰਕਾਰ ਗੋਲਡਨ ਜੁਬਲੀ ਸਾਲ 2017 ਦੇ ਮੌਕੇ ‘ਤੇ ਆਪਣੇ ਸਾਰੇ ਕਰਮਚਾਰੀਆਂ ਨੂੰ ਸਾਲ 2017 ਦੀ ਡਾਇਰੀਆਂ ਵੰਡ ਕਰ ਰਿਹਾ ਹੈ। ਇਸ ਤੋਂ ਪਹਿਲਾਂ ਤੀਜੀ ਤੇ ਚੌਥੀ ਸ਼੍ਰੇਣੀ ਕਰਮਚਾਰੀਆਂ ਨੂੰ ਸਬੰਧ ਵਿਭਾਗ ਮੁੱਖੀਆਂ ਦੀ ਹਮਦਰਦੀ ਨਾਲ ਡਾਇਰੀਆਂ ਵੰਡ ਕੀਤੀਆਂ ਜਾਂਦੀਆਂ ਸਨ, ਪਰ ਇਸ ਸਾਲ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ, ਹਰਿਆਣਾ ਵੱਲੋਂ ਆਪਣੇ ਯਤਨਾਂ ਨਾਲ ਤੀਜੀ ਤੇ ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਵੰਡ ਕਰਨ ਲਈ 1,28,000 ਵਾਧੂ ਡਾਇਰੀਆਂ ਛਾਪੀਆਂ ਹਨ।
ਉਨ੍ਹਾਂ ਦਸਿਆ ਕਿ ਵਿਭਾਗ ਵੱਲੋਂ ਇਕ ਕਾਰ ਸਟੇਸ਼ਨਰੀ ਕਿੱਟ, ਜਿਸ ਵਿਚ ਸਾਰੇ ਲੋਂੜੀਦੀ ਸਟੇਸ਼ਨਰੀ ਜਿਵੇਂ ਸਿਟਕ ਨੋਟ, ਹਾਈ ਲਾਈਟਰ, ਮਾਰਕਰ, ਸਟੈਪਲਰ, ਕਲੀਪ ਆਦਿ ਸ਼ਾਮਿਲ ਕਰਕੇ ਤਿਆਰ ਕੀਤਾ ਗਿਆ ਹੈ। ਇਹ ਕਾਰ ਸਟੈਸ਼ਨਰੀ ਕਿੱਟ ਸਾਰੇ ਮੰਤੀਆਂ ਅਤੇ ਅਧਿਕਾਰੀਆਂ ਦੀ ਕਾਰ ਵਿਚ ਮਹੁੱÎਇਆ ਹੋਵੇਗੀ ਤਾਂ ਜੋ ਰਸਤੇ ਵਿਚ ਜਦ ਲੋਂੜ ਹੋਵੇ, ਇਸ ਦੀ ਵਰਤੋਂ ਕੀਤੀ ਜਾ ਸਕੇ। ਇਸ ਸਾਲ ਉੱਚ ਅਧਿਕਾਰੀਆਂ ਨੂੰ ਵੰਡ ਕੀਤੀ ਜਾਣ ਵਾਲੀਆਂ ਡਾਇਰੀਆਂ ਵਿਚ ਵਿਸ਼ੇਸ਼ ਇਲਾਸਿਟਕ ਲਾਕ ਵੀ ਲਗਾਇਆ ਗਿਆ ਹੈ ਤਾਂ ਜੋ ਡਾਇਰੀਆਂ ਦੇ ਪੰਨੇ ਸੁਰੱਖਿਅਤ ਰਹਿ ਸਕੇ। ਇਸ ਤੋਂ ਇਲਾਵਾ, ਉਪੋਕਤ ਸਾਰੇ ਮੰਤਰੀਆਂ ਲਈ ਇਸ ਸਾਲ ਇਕ ਕਪ ਜਿਸ ‘ਤੇ ਸਾਲ 2017 ਦਾ ਕਲੈਂਡਰ ਵੀ ਛਾਪ ਕੇ ਮਹੁੱਇਆ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *