ਸੁੱਚਾ ਸਿੰਘ ਛੋਟੇਪੁਰ ਗੁਰਦਾਸਪੁਰ ਤੋਂ ਚੋਣ ਲੜਨਗੇ
ਚੰਡੀਗੜ੍ਹ,30 ਦਸੰਬਰ (ਮਧੂਸਾਰ ਬਿਊਰੋ) : ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁੱਚਾ ਸਿੰਘ ਛੋਟੇਪੁਰ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ‘ਆਪਣਾ ਪੰਜਾਬ ਪਾਰਟੀ’ ਵਲੋਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ।
ਤਾਜ਼ਾ ਜਾਰੀ ਕੀਤੀ ਗਈ ਲਿਸਟ ‘ਚ ਭੋਆ (ਐੱਸ. ਸੀ)-2 ਤੋਂ ਅਨਿਕਾ ਰਾਏ, ਗੁਰਦਾਸਪੁਰ (4) ਤੋਂ ਸੁੱਚਾ ਸਿੰਘ ਛੋਟੇਪੁਰ, ਮਜੀਠਾ (13) ਤੋਂ ਐਡਵੋਕੇਟ ਇਕਬਾਲ ਸਿੰਘ ਭਾਗੋਵਾਲ, ਸੁਲਤਾਨਪੁਰ ਲੋਧੀ(28) ਤੋਂ ਅਮਨਦੀਪ ਸਿੰਘ ਭਿੰਦਰ , ਛੱਬੀਵਾਲ (ਐੱਸ. ਸੀ)-44 ਤੋਂ ਗੁਰਜੀਤ ਸਿੰਘ, ਮੋਹਾਲੀ (53) ਤੋਂ ਮੋਹਿੰਦਰਪਾਲ ਸਿੰਘ ਲਾਲਾ, ਖੰਨਾ (57) ਤੋਂ ਵਿਨੇ ਡਾਇਮੰਡ, ਸਮਰਾਲਾ (58) ਤੋਂ ਭੁਪਿੰਦਰ ਸਿੰਘ, ਲੁਧਿਆਣਾ ਸਾਊਥ-61 ਤੋਂ ਪਰਮਿੰਦਰ ਸਿੰਘ ਕੁਕੀ, ਨਿਹਾਲ ਸਿੰਘ ਵਾਲਾ (ਐੱਸਸੀ)-71 ਤੋਂ ਮਲਕੀਤ ਸਿੰਘ, ਬਾਘਾਪੁਰਾਣਾ-72 ਤੋਂ ਗੁਰਦਾਸ ਸਿੰਘ, ਧਰਮਕੋਟ-74 ਤੋਂ ਸੁਖਪਾਲ ਸਿੰਘ ਚੀਮਾ, ਫਾਜ਼ਿਲਕਾ-80 ਤੋਂ ਕੀਰਤੀ ਸਿਆਗ, ਗਿੱਦੜਬਾਹਾ-84 ਤੋਂ ਇਕਬਾਲ ਸਿੰਘ, ਮੁਕਤਸਰ-86 ਤੋਂ ਰਾਜੇਸ਼ ਗਰਗ, ਸੁਨਾਮ 101 ਤੋਂ ਰਣਧੀਰ ਸਿੰਘ ਕਲੇਰ, ਧੂਰੀ-107 ਤੋਂ ਕਮਲਜੀਤ ਸਿੰਘ ਟਿੱਬਾ, ਗੁਰੂਹਰਿਸਹਾਏ-78 ਤੋਂ ਰਾਜ ਕੁਮਾਰ ਕੰਬੋਜ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ।
ਇਸ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਨੇ ‘ਆਪਣਾ ਪੰਜਾਬ ਪਾਰਟੀ’ ਵਲੋਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀਆਂ ਦੋ ਲਿਸਟਾਂ ਜਾਰੀ ਕੀਤੀਆਂ ਹੋਈਆਂ ਹਨ।

