ਪਟਿਆਲਾ

ਡਾ. ਅੰਮ੍ਰਿਤਪਾਲ ਕੌਰ ਨੇ ਪੰਜਾਬੀ ਯੂਨੀਵਰਸਿਟੀ ਦੇ ਡੀਨ, ਫੈਕਲਟੀ ਆਫ ਲੈਂਗੂਏਜਿਜ਼ ਦਾ ਅਹੁਦਾ ਸੰਭਾਲਿਆ

ਪਟਿਆਲਾ 2 ਜਨਵਰੀ (ਮਧੂਸਾਰ ਬਿਊਰੋ)
ਡਾ. ਅੰਮ੍ਰਿਤਪਾਲ ਕੌਰ ਨੇ ਇਥੇ ਦੋ ਸਾਲ ਦੇ ਸਮੇਂ ਲਈ ਪੰਜਾਬੀ ਯੂਨੀਵਰਸਿਟੀ ਦੇ ਡੀਨ, ਫੈਕਲਟੀ ਆਫ ਲੈਂਗੂਏਜਿਜ਼ ਦਾ ਅਹੁਦਾ ਸੰਭਾਲ ਲਿਆ ਹੈ।

ਇਸ ਮੌਕੇ ਤੇ ਡਾ. ਗੁਰਨਾਮ ਸਿੰਘ, ਡੀਨ ਅਕਾਦਮਿਕ ਮਾਮਲੇ ਅਤੇ ਸਾਬਕਾ ਡੀਨ ਫੈਕਲਟੀਆਂ ਡਾ. ਜਸਵਿੰਦਰ ਸਿੰਘ ਅਤੇ ਡਾ. ਧਨਵੰਤ ਕੌਰ ਮੌਜੂਦ ਸਨ। ਗੁਰਮਤਿ ਸੰਚਾਰ ਦੇ ਖੇਤਰ ਵਿੱਚ ਵਿਸ਼ੇਸ਼ਤਾ ਰੱਖਣ ਵਾਲੇ ਡਾ. ਅੰਮ੍ਰਿਤਪਾਲ ਕੌਰ ਨੇ ਭਾਰੀ ਗਿਣਤੀ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਰਸਾਲਿਆਂ ਵਿੱਚ ਛਪੇ ਖੋਜ ਪੇਪਰਾਂ ਦੇ ਨਾਲ ਨਾਲ ਅੱਠ ਪੁਸਤਕਾਂ ਦੀ ਰਚਨਾ ਵੀ ਕੀਤੀ ਹੈ। ਉਨ੍ਹਾਂ ਕੋਲ 30 ਸਾਲਾਂ ਦਾ ਅਧਿਆਪਨ ਅਤੇ 13 ਸਾਲਾਂ ਦਾ ਪ੍ਰਬੰਧਕੀ ਤਜਰਬਾ ਹੈ। ਡਾ. ਅੰਮ੍ਰਿਤਪਾਲ ਕੌਰ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਦੇ ਐਡੀਸ਼ਨਲ ਡੀਨ ਵਿਦਿਆਰਥੀ(ਲੜਕੀਆਂ) ਅਤੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਡਾਇਰੈਕਟਰ ਹਨ।

Leave a Reply

Your email address will not be published. Required fields are marked *