ਹਰਿਆਣਾ ਸਰਕਾਰ ਲਈ ਸਾਲ 2017 ਰੁਜ਼ਗਾਰ ਅਤੇ ਕੌਸ਼ਲ ਵਿਕਾਸ ‘ਤੇ ਜ਼ੋਰ ਦੇਣ ਵਾਲਾ ਸਾਲ ਹੋਵੇਗਾ : ਮਨੋਹਰ ਲਾਲ
ਚੰਡੀਗੜ੍ਹ, 2 ਜਨਵਰੀ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਉਹ ਇਸ ਗੋਲਡਨ ਜੁਬਲੀ ਸਾਲ ਦੌਰਾਨ ਰਾਜ ਦੇ ਅਜਿਹੇ 50 ਪਿੰਡਾਂ, ਜਿੱਥੇ ਹੁਣ ਤਕ ਰਾਜ ਦਾ ਕੋਈ ਵੀ ਮੁੱਖ ਮੰਤਰੀ, ਮੰਤਰੀ ਅਤੇ ਐਸ.ਡੀ.ਐਮ. ਪੱਧਰ ਤੋਂ ਉਪਰ ਦਾ ਅਧਿਕਾਰੀ ਨਾ ਗਿਆ ਹੋਵੇ, ਵਿਚ ਜਾ ਜਾਣਗੇ ਅਤੇ ਉਨ੍ਹਾਂ ਪਿੰਡਾਂ ਦਾ ਵਿਕਾਸ ਕਰਵਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਦੋ ਸਾਲਾਂ ਦੌਰਾਨ ਉਨ੍ਹਾਂ ਨੇ ਵੱਖ-ਵੱਖ ਐਲਾਨ ਕੀਤੇ ਹਨ, ਜਿੰਨ੍ਹਾਂ ਦੇ ਲਾਗੂਕਰਣ ਲਈ ਉਹ ਅਗਲੇ ਤਿੰਨ ਮਹੀਨੇ ਤਕ ਚੰਡੀਗੜ੍ਹ ਵਿਚ ਰਹਿਣਗੇ।
ਮੁੱਖ ਮੰਤਰੀ ਅੱਜ ਇੱਥੇ ਨਵੇਂ ਸਾਲ 2017 ਦੇ ਮੌਕੇ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 90 ਵਿਧਾਨ ਸਭਾ ਖੇਤਰਾਂ ਦਾ ਦੌਰਾ ਕਰਕੇ ਕੁਲ 3500 ਐਲਾਨ ਕੀਤੇ ਹਨ, ਜਿੰਨ੍ਹਾਂ ਵਿਚੋਂ 1200 ਐਲਾਨਾਂ ‘ਤੇ ਜਾਂ ਤਾਂ ਲਾਗੂ ਹੋ ਚੁੱਕੇ ਹਨ ਜਾਂ ਕੰਮ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਨੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਪਹਿਲੀ ਅਵਧੀ ਵਿਚ ਕੁਲ 3500 ਐਲਾਨ ਕੀਤੇ ਸਨ ਅਤੇ ਦੂਜੇ ਅਵਧੀ ਦੌਰਾਨ ਕੁਲ 2800 ਐਲਾਨ ਕੀਤੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ 10 ਸਾਲਾਂ ਦੇ ਸਮੇਂ ਵਿਚ ਕੁਲ 6300 ਐਲਾਨ ਕੀਤੇ ਗਏ, ਜਿੰਨ੍ਹਾਂ ਵਿਚੋਂ 12 ਫੀਸਦੀ ਐਲਾਨ ਅਰਥਾਤ 900 ਐਲਾਨਾਂ ਵਿਹਾਰਤਾ ਯੋਗ ਨਹੀਂ ਸਨ। ਜਦੋਂ ਕਿ ਮੌਜ਼ੂਦਾ ਸਰਕਾਰ ਦੀ 1200 ਐਲਾਨਾਂ ਵਿਚੋਂ ਸਿਰਫ 42 ਐਲਾਨ ਹੀ ਵਿਹਾਰਤਾ ਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਐਲਾਨਾਂ ਨੂੰ ਵਿਹਾਰਤਾ ਯੋਗ ਬਣਾਉਣ ਲਈ ਵੀ ਲਿਖਿਆ ਜਾਵੇਗਾ।
ਸਾਲ 2017 ਨੂੰ ਮਨਾਉਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਾਲ 2017 ਲਾਗੂ ਸਾਲ, ਰੁਜ਼ਗਾਰ ਅਤੇ ਕੌਸ਼ਲ ਵਿਕਾਸ ‘ਤੇ ਜ਼ੋਰ ਦੇਣ ਵਾਲਾ ਸਾਲ ਹੋਵੇਗਾ। ਚੌਥੀ ਸ਼ੇਣੀ ਦੀ ਭਰਤੀਆਂ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਚੌਥੀ ਸ਼੍ਰੇਣੀ ਦੀ ਭਰਤੀ ਵਿਚ ਪਾਰਦਰਸ਼ਤੀ ਲਿਆਉਣ ਲਈ ਪ੍ਰਣਾਲੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਚੌਥੀ ਸ਼੍ਰੇਣੀ ਦੀ ਭਰਤੀਆਂ ਡਾਇਰੈਕਟਰ ਪੱਧਰ ‘ਤੇ ਕਮੇਟੀ ਬਣਾ ਕੇ ਕੀਤੀ ਜਾਂਦੀ ਹੈ ਅਤੇ ਸ਼੍ਰੇਣੀ ਏ, ਬੀ. ਅਤੇ ਸੀ. ਦੀਆਂ ਭਰਤੀਆਂ ਹਰਿਆਣਾ ਲੋਕ ਸੇਵਾ ਕਮਿਸ਼ਨ ਅਤੇ ਹਰਿਆਣਾ ਰਾਜ ਕਰਮਚਾਰੀ ਕਮਿਸ਼ਨ ਵੱਲੋਂ ਕੀਤੀਆਂ ਜਾਂਦੀਆਂ ਹਨ।
ਸਹਿਕਾਰੀ ਬੈਂਕ ਨੂੰ ਕੈਸ਼ਲੈਸ ਅਤੇ ਆਨ ਲਾਈਨ ਕਰਨ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਰਤੀ ਨੇ ਕਿਹਾ ਕਿ ਸਹਿਕਾਰੀ ਬੈਂਕ ਨੂੰ 31 ਜਨਵਰੀ, 2017 ਤਕ ਕੈਸ਼ਲੈਸ ਤੇ ਆਨਲਾਈਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਮਾਲੀਆ ਰਿਕਾਰਡ ਨੂੰ ਰੱਖਣ ਲਈ ਇਕ ਪ੍ਰਣਾਲੀ ਬਣਾਈ ਗਈ ਹੈ ਅਤੇ ਇਸ ਨੂੰ ਡਿਜਿਟਲ ਕੀਤਾ ਜਾ ਰਿਹਾ ਹੈ।
ਪਿਛਲੀ ਸਰਕਾਰ ਵੱਲੋਂ ਖਰਚ ਕੀਤੀ ਗਈ ਰਕਮ ਦੀ ਤੁਲਨਾ ਮੌਜ਼ੂਦਾ ਸਰਕਾਰ ਤੋਂ ਕਰਨ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਪਿਛਲੀ ਸਰਕਾਰ ਦੇ 25,000 ਕਰੋੜ ਰੁਪਏ ਦੀ ਰਕਮ ਊਦੈ ਯੋਜਨਾ ਵਿਚ ਲਗਾਈ ਹੈ, ਇਸ ਲਈ ਕਰਜੇ ਦੀ ਰਕਮ 1,15000 ਕਰੋੜ ਰੁਪਏ ਹੋਈ ਹੈ, ਲੇਕਿਨ ਇਸ ਵਿਚ 3 ਫੀਸਦੀ ਦੀ ਸੀਮਾ ਹੈ, ਜਿਸ ਨੂੰ ਵਧਾਇਆ ਨਹੀਂ ਜਾ ਸਕਦਾ ਅਤੇ ਇਸ ਕਰਜੇ ਦੀ ਰਕਮ ਨੂੰ ਸਾਲ ਦਰ ਸਾਲ ਅਨੁਸਾਰ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਕਰਜਾ ਲੈਣ ਲਈ ਚੰਗੀ ਸਥਿਤੀ ਵਿਚ ਹੈ ਅਤੇ ਕਰਜਾ ਦੇਣ ਵਾਲੀ ਏਜੰਸੀਆਂ ਹਰਿਆਣਾ ਵੱਲ ਵੇਖਦੀ ਹੈ, ਇਸ ਲਈ ਹਰਿਆਣਾ ਅੱਜ ਚੰਗੀ ਸਥਿਤੀ ਵਿਚ ਹੈ।
ਜਮੀਨ ਐਕਵਾਇਰ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਬਾਜਾਰ ਕੀਮਤ ਤੋਂ ਵੱਧ ਪੈਸਾ ਦੇ ਕੇ, ਪਿੰਡ ਪੰਚਾਇਤ ਤੋਂ ਜਮੀਨ ਲੈ ਕੇ ਤੇ ਐਕਵਾਇਰ ਕਰਕੇ ਜਮੀਨ ਪਰਿਯੋਜਨਾਵਾਂ ਲਈ ਲੇਵੇਗੀ।
ਰਾਜ ਵਿਚ ਸਿੰਚਾਈ ਵਿਵਸਥਾ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਐਸ.ਵਾਈ.ਐਲ. ਨਹਿਰ ਲਈ ਰਾਸ਼ਟਰਪਤੀ ਰੈਫਰੈਂਸ ਦੀ ਸੁਣਵਾਈ ਜਲਦ ਕਰਵਾਈ ਹੈ, ਜਿਸ ਦੇ ਤਹਿਤ ਸੁਪਰੀਮ ਕੋਰਟ ਨੇ ਹਰਿਆਣਾ ਦੇ ਪੱਖ ਵਿਚ ਫੈਸਲਾ ਦਿੱਤਾ ਹੈ ਅਤੇ ਉਨ੍ਹਾਂ ਨੇ ਆਸ਼ ਪ੍ਰਗਟਾਈ ਕਿ ਕੀ ਅਗਲੇ ਤਿੰਨ ਤੋ ਚਾਰ ਮਹੀਨੇ ਦੇ ਅੰਦਰ ਇਸ ਫੈਸਲੇ ਨੂੰ ਲਾਗੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਬਲਯੂ.ਜੇ.ਸੀ. ਕੈਰਿਅਰ ਪ੍ਰਣਾਲੀ ਅਤੇ ਜੇ.ਐਲ.ਐਨ. ਪ੍ਰਣਾਲੀ ਦੀ ਸਮੱਰਥਾ ਨੂੰ ਵੱਧਾਉਣ ਲਈ 2200 ਕਰੋੜ ਰੁਪਏ ਦੀ ਮੰਜ਼ੂਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਕਰਾਰ ਨੂੰ ਅਪੀਲ ਕੀਤੀ ਗਈ ਹੈ ਕਿ ਰੇਣੂਕਾ, ਕਿਸ਼ਾਊ ਅਤੇ ਲਖਵਾਰ-ਵਿਆਸੀ ਬੰਨ੍ਹ ਦਾ ਨਿਰਮਾਣ ਜਲਦ ਕਰਵਾਇਆ ਜਾਵੇਗਾ, ਜੋ ਕੌਮੀ ਪਰਿਯੋਜਨਾਵਾਂ ਐਲਾਨ ਕੀਤੀਆਂ ਹਨ। ਉਨ੍ਹਾਂ ਨੇ ਆਸ਼ ਪ੍ਰਗਟਾਈ ਕਿ ਕੀ ਹਰਿਆਣਾ ਨੂੰ ਛੇਤੀ ਹੀ ਰੇਣੂਕਾ ਡੈਮ ਤੋਂ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ, ਜਦੋਂ ਕਿ ਲਖਵਾਰ ਵਿਆਸੀ ਬੰਨ੍ਹ ਤੋਂ ਅਗਲੇ 2 ਸਾਲਾਂ ਵਿਚ ਪਾਣੀ ਮਿਲੇਗਾ।
ਉਨ੍ਹਾਂ ਕਿਹਾ ਕਿ 12 ਜਨਵਰੀ ਤੋਂ 16 ਜਨਵਰੀ ਵਿਚਕਾਰ ਕੌਮੀ ਯੁਵਾ ਮੇਲਾ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ 5,000 ਤੋਂ 6,000 ਨੌਜੁਆਨ ਹਿੱਸਾ ਲੈਣਗੇ।
ਇਸ ਮੌਕੇ ‘ਤੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਮੰਤਰੀ ਸ੍ਰੀਮਤੀ ਕਵਿਤਾ ਜੈਨ, ਮੁੱਖ ਸਕੱਤਰ ਡੀ.ਐਸ.ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਮੁੱਖ ਮੰਤਰੀ ਦੇ ਮੀਡਿਆ ਸਲਾਹਕਾਰ ਅਮਿਤ ਆਰਿਆ, ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਧੀਰਾ ਖੰਡੇਲਵਾਲ, ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਮੀਰ ਪਾਲ ਸਰੋਂ ਵੀ ਹਾਜ਼ਿਰ ਸਨ।

