ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਨੇ ਆਪਣੇ ਹੋਣਹਾਰ ਵਿਦਿਆਰਥੀ ਸ੍ਰੀ ਓਮ ਪੁਰੀ ਦੇ ਅਕਾਲ ਚਲਾਣਾ ‘ਤੇ ਸ਼ੋਕ ਪ੍ਰਗਟ ਕੀਤਾ

ਪਟਿਆਲਾ (ਮਧੂਸਾਰ ਬਿਊਰੋ)
ਖ਼ਾਲਸਾ ਕਾਲਜ ਪਟਿਆਲਾ ਨੇ ਆਪਣੇ ਹੋਣਹਾਰ ਵਿਦਿਆਰਥੀ ਅਤੇ ਕਰਮਚਾਰੀ ਰਹੇ ਬਾਲੀਵੁੱਡ ਦੇ ਮਸ਼ਹੂਰ ਐਕਟਰ ਓਮ ਪੁਰੀ ਦੇ ਅਕਾਲ ਚਲਾਣਾ ‘ਤੇ ਸ਼ੋਕ-ਸਭਾ ਦਾ ਆਯੋਜਨ ਕੀਤਾ। ਇਸ ਮੌਕੇ ਸਮੂਹ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਉਹਨਾਂ ਦੇ ਮੌਤ ‘ਤੇ ਗਹਿਰਾ ਅਫ਼ਸੋਸ ਜ਼ਾਹਿਰ ਕੀਤਾ।

ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸ੍ਰੀ ਓਮ ਪੁਰੀ ਨਾਲ ਕਾਲਜ ਦੇ ਸੰਬੰਧਾਂ ਨੂੰ ਸਾਂਝੇ ਕਰਦੇ ਕਿਹਾ ਕਿ ਉਹ 1965-66 ਦੇ ਸੈਸ਼ਨ ਵਿਚ ਵਿਦਿਆਰਥੀ ਰਹੇ ਅਤੇ ਉਹਨਾਂ ਨੇ ਨਾਲ-ਨਾਲ ਕਾਲਜ ਦੀ ਕੈਮਿਸਟਰੀ ਲੈਬ ਵਿਚ ਪਾਰਟ ਟਾਈਮ ਨੌਕਰੀ ਵੀ ਕੀਤੀ। ਕਾਲਜ ਵੱਲੋਂ ਉਹਨਾਂ ਨੂੰ ਗੋਲਡਨ ਜੁਬਲੀ ਓਲਡ ਸਟੂਡੈਂਟਸ ਐਸੋਸੀਏਸ਼ਨ ਸਮਾਰੋਹ ਮੌਕੇ ‘ਕਾਲਜ ਰਤਨ’ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਡਾ. ਉੱਭਾ ਨੇ ਉਹਨਾਂ ਦੀ ਸਦੀਵੀਂ ਰੁਖ਼ਸਤੀ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਦੀ ਬਾਤੌਰ ਕਲਾਕਾਰ ਬਾਲੀਵੁੱਡ ਨੂੰ ਵੱਡੀ ਦੇਣ ਹੈ ਅਤੇ ਉਹ ਹਮੇਸ਼ਾਂ ਹੀ ਲੋਕਾਂ ਦੀਆਂ ਯਾਦਾਂ ਦਾ ਹਿੱਸਾ ਬਣੇ ਰਹਿਣਗੇ।ਡਾ. ਉੱਭਾ ਨੇ ਇਹ ਵੀ ਕਿਹਾ ਕਿ ਸ੍ਰੀ ਓਮ ਪੁਰੀ ਪੰਜਾਬ ਦੇ ਮਹਾਨ ਸਪੂਤ ਹੋਏ ਹਨ ਜਿਹਨਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ। ਸਾਰੇ ਸਟਾਫ਼ ਵੱਲੋਂ ਇਹ ਅਰਦਾਸ ਕੀਤੀ ਗਈ ਕਿ ਅਕਾਲ ਪੁਰਖ ਵਿਛੜੀ ਆਤਮਾ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖ਼ਸ਼ੇ।

Leave a Reply

Your email address will not be published. Required fields are marked *