ਡਾ. ਬਲਬੀਰ ਦੇ ਹੱਕ ‘ਚ ਕੱਢੀ ਜਾਗੋ ਰੈਲੀ
ਪਟਿਆਲਾ 10 ਦਸੰਬਰ (ਮਧੂਸਾਰ ਬਿਊਰੋ )
ਆਮ ਆਦਮੀ ਪਾਰਟੀ ਪਟਿਆਲਾ ਦੀ ਮਹਿਲਾ ਵਿੰਗ ਵੱਲੋਂ ਪਾਰਟੀ ਦੇ ਪਰਚਾਰ ਨੂੰ ਹੋਰ ਤੇਜ਼ ਕਰਨ ਲਈ ਡਾ.ਬਲਬੀਰ ਸਿੰਘ (ਉਮੀਦਵਾਰ ਪਟਿਆਲਾ ਸ਼ਹਿਰੀ) ਦੀ ਅਗਵਾਈ ਵਿੱਚ ਬੀਤੀ ਸ਼ਾਮ ਨੂੰ ਧੀਰੂ ਨਗਰ ਵਿਖੇ ਜਾਗੋ ਕੱਢੀ ਗਈ ਜਿਸ ਨੂੰ ਨਗਰ ਨਿਵਾਸੀਆ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਡਾ. ਬਲਬੀਰ ਸਿੰਘ ਵੱਲੋਂ ਗਲੀ ਗਲੀ ਜਾਕੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਉਨ੍ਹਾਂ ਨੇ ਕਿਹਾ ਕੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੇ ਹਰ ਘਰ ਵਿੱਚ ਰੁਜਗਾਰ, ਬੁਢਾਪਾ ਪੈਂਨਸ਼ਨ ਅਤੇ ਵਿਧਾਵਾ ਪੈਨਸ਼ਨ 2500 ਰੁਪਏ ਅਤੇ ਗਰੀਬ ਅਤੇ ਨਸ਼ਾ ਪੀੜਤਾ ਦੇ ਮੁੜ ਵਸ਼ੇਵੇ ਲਈ ਚੰਗੇ ਪ੍ਰਬੰਧ ਕਰੇਗੀ। ਜਾਗੋ ਵਿੱਚ ਸ਼੍ਰੀਮਤੀ ਰੂਪਿੰਦਰ ਜੀਤ ਕੌਰ, ਡਿਮਪਲ, ਮਨਜੀਤ ਕੌਰ, ਰੋਹਣੀ, ਅਮਰਜੀਤ ਕੌਰ, ਜ਼ਸਮੀਤ ਕੌਰ ਬਿੰਦਰਾਂ, ਜ਼ਸਬੀਰ ਕੌਰ, ਰੇਖਾ ਰਾਨੀ ਅਤੇ ਹੋਰ ਵੀ ਕਈ ਮਹਿਲਾਵਾਂ ਸ਼ਾਮਲ ਸਨ।

