ਪਟਿਆਲਾ

ਫੌਜ ‘ਚੋਂ ਮਿਲੇ ਮੈਡਲ ਛਾਤੀ ਨੂੰ ਲਗਾ ਕੇ ਜਨਰਲ ਜੇ.ਜੇ. ਸਿੰਘ ਪਟਿਆਲਵੀਆਂ ਨੂੰ ਮਿਲੇ

ਖੁੱਲ੍ਹੀ ਜੀਪ ‘ਚ ਸਵਾਰ ਹੋ ਕੇ ਲੋਕਾਂ ਦਾ ਦਿਲ ਜਿੱਤਿਆ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਜਨਰਲ ਜੋਗਿੰਦਰ ਜਸਵੰਤ ਸਿੰਘ ਸ਼ਹਿਰ ‘ਚ ਪਟਿਆਲਵੀਆਂ ਤੋਂ ਵੋਟ ਮੰਗਣ ਲਈ ਨਿਵੇਕਲੇ ਅੰਦਾਜ਼ ‘ਚ ਨਿਕਲੇ। ਜਨਰਲ ਜੇ.ਜੇ. ਸਿੰਘ ਨੇ ਫੌਜ ‘ਚ ਅਹਿਮ ਯੌਗਦਾਨ ਦੇਣ ਬਦਲੇ ਮਿਲੇ ਮੈਡਲ ਛਾਤੀ ਨਾਲ ਲਗਾਏ ਅਤੇ ਖੁੱਲ੍ਹੀ ਜੀਪ ‘ਚ ਸਵਾਰ ਹੋ ਕੇ ਸ਼ਹਿਰ ਦੇ ਲੋਕਾਂ ਦਾ ਦਿਲ ਜਿੱਤਿਆ।

ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਸਾਬਕਾ ਪ੍ਰਧਾਨ ਅਤੇ ਖਾਲਸਾ ਕਾਲਜ ਪਟਿਆਲਾ ਦੇ ਆਨਰੇਰੀ ਸਕੱਤਰ ਇੰਦਰ ਮੋਹਨ ਸਿੰਘ ਬਜਾਜ ਵੀ ਸਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿਰੇ ਦਾ ਗਪੋੜੀ ਹੈ ਅਤੇ ਲੋਕਾਂ ਨੂੰ ਝੂਠ ਮਾਰ ਕੇ ਆਪਣੇ ਆਪ ਨੂੰ ਕੈਪਟਨ ਦੱਸਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਦੇਸ਼ ਤੋਂ ਵੱਧ ਆਪਣੇ ਹਿੱਤ ਪਿਆਰੇ ਹਨ ਅਤੇ ਉਹ ਸਵਾਰਥੀ ਵਿਅਕਤੀ ਹੈ। ਉਨ੍ਹਾਂ ਕਿਹਾ ਮੈਂ ਸ਼ਹਿਰ ਦੇ ਲੋਕਾਂ ਨੂੰ ਮਿਲਾਂਗਾ ਤੇ ਦੱਸਾਂਗਾ ਜਿਹੜੇ ਵਿਅਕਤੀ ਨੂੰ ਤੁਸੀਂ ਏਨੇ ਲੰਮੇ ਸਮੇਂ ਤੋਂ ਵੋਟ ਕਰ ਰਹੇ ਉਹ ਫੌਜ ‘ਚ ਭੱਜਿਆ ਹੋਇਆ ਭਗੌੜਾ ਹੈ ਕੋਈ ਕੈਪਟਨ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕਦੇ ਰਜਵਾੜਾਸ਼ਾਹੀ ਮਾਨਸਿਕਤਾ ਨੂੰ ਨਹੀਂ ਤਿਆਗਿਆ ਅਤੇ ਹੰਕਾਰ ‘ਚ ਤੁਰਿਆ ਫਿਰਦਾ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕਰਨੀ ਚਾਹੁੰਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਵਾਰ ਮੁਕਾਬਲਾ ਜਨਰਲ ਨਾਲ ਹੈ, ਜੇ ਹਿੰਮਤ ਹੈ ਤਾਂ ਮੇਰੇ ਸਾਹਮਣੇ ਆਵੇ।

Leave a Reply

Your email address will not be published. Required fields are marked *