ਨਸ਼ਾ-ਮੁਕਤ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਉਦੇਸ਼ : ਨਿੱਕੜਾ
ਪਟਿਆਲਾ 20 ਜਨਵਰੀ (ਮਧੂਸਾਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ਼ ਕਮੇਟੀ ਦੇ ਐਂਟੀ-ਨਾਰਕੋਟਿਕ ਸੈੱਲ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਨਿੱਕੜਾ ਨੇ ਦਾਵਾ ਕੀਤਾ ਹੈ ਕਿ ਨਸ਼ਾ ਮੁਕਤ ਪੰਜਾਬ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਉਦੇਸ਼ ਹੈ।
ਮੌਜੂਦਾ ਅਕਾਲੀ-ਭਾਜਪਾ ਸਰਕਾਰ ਵੱਲੋਂ ਡਰੱਗ ਸਬੰਧੀ ਜਿਹੜੇ ਵੀ ਦਾਅਵੇ ਕੀਤੇ ਗਏ ਹਨ, ਉਹ ਸਾਰੇ ਫ਼ੇਲ ਸਾਬਿਤ ਹੋ ਰਹੇ ਹਨ। ਪੰਜਾਬ ਵਿਚ ਡਰੱਗ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ ਸੂਚਨਾਂ ਅਧਿਕਾਰ ਦੇ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2014 ਅਤੇ 15 ਵਿਚ ਪੰਜਾਬ ਦੇ 17 ਜਿਲ੍ਹਿਆਂ ਵਿਚ 4 ਲੱਖ 94 ਹਜਾਰ 271 ਵਿਅਕਤੀਆਂ ਨੇ ਸਰਕਾਰੀ ਡੀਐਡੀਕਸ਼ਨ ਸੈਂਟਰਾਂ ਵਿਚ ਆਪਣਾ ਇਲਾਜ ਕਰਵਾਇਆ। ਇਸ ਤਰ੍ਹਾਂ ਹਰ ਜਿਲੇ ਦੀ ਅੋਸਤ 29 ਹਜਾਰ ਦੇ ਕਰੀਬ ਬਣਦੀ ਅਤੇ ਕੁੱਲ ਮਿਲਾ ਕੇ 2 ਸਾਲਾਂ ਵਿਚ ਇਹ ਆਂਕੜਾ 6 ਲੱਖ 40 ਹਜਾਰ ਦੇ ਕਰੀਬ ਬੈਠਦਾ ਹੈ।
ਨਿੱਕੜਾ ਨੇ ਅੱਗੇ ਦੱਸਿਆ ਕਿ ਨਾਰਕੋਟਿਕ ਕ੍ਰਾਈਮ ਰਿਕਾਰਡ ਬਿਊਰੋ ਦਿੱਲੀ ਦੇ ਮੁਤਾਬਿਕ 7500 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਖਪਤ ਪੰਜਾਬ ਵਿਚ ਹੁੰਦੀ ਹੈ ਅਤੇ 18-35 ਸਾਲ ਤੱਕ ਦੀ ਉਮਰ ਵਿਚੋਂ 76 ਫੀਸਦੀ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਿਆਂ ਦਾ ਸੇਵਨ ਕਰ ਰਹੇ ਹਨ ਅਤੇ ਇਹ ਆਂਕੜਾ 10 ਵਿਚ 4 ਵਿਅਕਤੀਆਂ ਦੀ ਔਸਤ ਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਅੰਗਰੇਜ਼ੀ ਅਖਬਾਰ ਦੀ ਮੁਤਾਬਿਕ ਪੰਜਾਬ ਪੁਲਿਸ ਦੀ ਭਰਤੀ ਵਿਚ 27 ਫੀਸਦੀ ਨੌਜਵਾਨ ਡੋਪ ਟੇਸਟ ਵਿਚ ਫੇਲ ਹੋਏ ਅਤੇ 29 ਫੀਸਦੀ ਉਮੀਦਵਾਰ ਡੋਪ ਟੇਸਟ ਦੇ ਡਰ ਤੋਂ ਭਰਤੀ ਵਿਚ ਸ਼ਾਮਿਲ ਹੋਣ ਆਏ ਹੀ ਨਹੀਂ। ਨਿੱਕੜਾ ਨੇ ਅੱਗੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਸਰਹੱਦ ਪਾਰ ਤੋਂ ਨਸ਼ੇ ਦੀ ਤੱਸਕਰੀ ਕਰਵਾਉਣ ਵਾਲੇ ਐਸ.ਪੀ. ਸਲਵਿੰਦਰ ਸਿੰਘ ਨੂੰ ਜਾਣ-ਬੁੱਝ ਕੇ ਛੱਡ ਦਿੱਤਾ ਅਤੇ ਐਨ.ਆਈ.ਏ ਵੱਲੋਂ ਕੀਤੀ ਜਾਂਚ ਰਿਪੋਰਟ ਨੂੰ ਵੀ ਜਨਤਕ ਨਹੀਂ ਕੀਤਾ। ਜਦੋਂ ਅਸੀ ਸਲਵਿੰਦਰ ਸਿੰਘ ਦੀ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਪੰਜਾਬ ਵਿਚ ਚੁੱਕੀ ਤਾਂ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆ ਅਤੇ ਜਦੋਂ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਤਾਂ ਉਹਨਾਂ ਨੂੰ ਸੁਰੱਖਿਆ ਦੇਣ ਦੀ ਬਜਾਇ ਉਹਨਾਂ ਦੀ ਪਹਿਲਾਂ ਵਾਲੀ ਸਕਿਉਰਟੀ ਵੀ ਪੰਜਾਬ ਸਰਕਾਰ ਨੇ ਵਾਪਿਸ ਲੈ ਲਈ ਜਿਸ ਨਾਲ ਮੈਨੂੰ ਅਤੇ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਵਧਿਆ ਹੋਇਆ ਹੈ। ਇਸ ਮੌਕੇ ਪੀ.ਕੇ ਪੁਰੀ, ਕੇ.ਕੇ. ਸ਼ਰਮਾਂ, ਸੰਜੀਵ ਗਰਗ, ਸੰਜੀਵ ਬਿੱਟੂ, ਕੇ.ਕੇ. ਮਲਹੋਤਰਾ, ਸੰਦੀਪ ਮਲਹੋਤਰਾ, ਪਰਮਜੀਤ ਸੰਧੂ, ਹਰਿੰਦਰ ਖਾਲਸਾ, ਜਤਿੰਦਰ ਪਾਲ ਫੌਜੀ, ਗੁਰਬਚਨ ਖਾਲਸਾ, ਹਰਪ੍ਰੀਤ ਵਾਹੀ, ਸੁੱਖਪ੍ਰੀਤ ਰਾਜਨ, ਅਰੁਨ ਕੁਮਾਰ ਅਰਨੀ, ਰਾਜਨ ਵਰਮਾ, ਰਾਹੁਲ ਬਿੱਲਾ ਅਤੇ ਚੇਅਰਮੈਨ ਜਸਵਿੰਦਰ ਜੁਲਕਾਂ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਮੌਕੇ ਤੇ ਹਾਜਰ ਸਨ।

