ਪੰਜਾਬਪਟਿਆਲਾ

ਹਲਕਾ ਦਿਹਾਤੀ ਦੇ ਲੋਕਾਂ ਤੱਕ ਪਹੁੰਚ ਨਹੀਂ ਕਰ ਸਕੀ ਅਕਾਲੀ-ਭਾਜਪਾ ਸਰਕਾਰ : ਸ਼ਮਿੰਦਰ ਕੌਰ

ਡੋਰ-ਟੂਰ-ਡੋਰ ਕਰਕੇ ਸ਼ਮਿੰਦਰ ਕੌਰ ਨੇ ਸਰਕਾਰ ਦੇ ਵਿਕਾਸ ਦੀ ਖੋਲ੍ਹੀ ਪੋਲ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਪਣਾ ਪੰਜਾਬ ਪਾਰਟੀ ਦੀ ਉਮੀਦਵਾਰ ਸ਼ਮਿੰਦਰ ਕੌਰ ਨੇ ਬਾਬੂ ਸਿੰਘ ਕਾਲੋਨੀ ਵਿਖੇ ਜਾ ਕੇ ਜਿਥੇ ਲੋਕਾਂ ਤੋਂ ਵੋਟਾਂ ਮੰਗੀਆਂ, ਉਥੇ ਸਰਕਾਰ ਦੇ ਅਧੂਰੇ ਵਿਕਾਸ ਦੀ ਪੋਲ ਵੀ ਖੋਲ੍ਹੀ।

ਡੋਰ-ਟੂ-ਡੋਰ ਲੋਕਾਂ ਨਾਲ ਮਿਲਦਿਆਂ ਉਨ੍ਹਾਂ ਇਹ ਵੀ ਵੇਖਿਆ ਕਿ ਦਿਹਾਤੀ ਖੇਤਰ ‘ਚ ਅਧੂਰਾ ਵਿਕਾਸ ਹੋਇਆ ਅਤੇ ਗਰੀਬ ਵਰਗ ਦੇ ਲੋਕ ਅਜੇ ਵੀ ਕਈ ਸਹੂਲਤਾਂ ਤੋਂ ਸੱਖਣੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਦੇ ਕੀਤੇ ਜਾਂਦੇ ਵਿਕਾਸ ਦੀ ਪੋਲ ਵੀ ਖੁੱਲ੍ਹ ਕੇ ਸਾਹਮਣੇ ਆ ਰਹੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਗੱਠਜੋੜ ਸਰਕਾਰ ਦਿਹਾਤੀ ਦੇ ਲੋਕਾਂ ਤੱਕ ਪਹੁੰਚ ਨਹੀਂ ਕਰ ਸਕੀ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਹਲਕਾ ਦਿਹਾਤੀ ‘ਚ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ, ਜਦੋਂ ਕਿ ਲੋਕ ਬਿਜਲੀ, ਪਾਣੀ ਤੇ ਸੀਵਰੇਜ ਦੀ ਸਹੂਲਤ ਤੋਂ ਅਜੇ ਵੀ ਵਾਂਝੇ ਹਨ। ਉਨ੍ਹਾਂ ਕਿਹਾ ਕਿ ਹਲਕਾ ਦਿਹਾਤੀ ‘ਚ ਟੁੱਟੀਆਂ ਸੜਕਾਂ, ਪਿੰਡਾਂ ‘ਚ ਗੰਦਗੀ ਦੇ ਢੇਰਾਂ ਤੋਂ ਇਲਾਵਾ ਵਾਰਡਾਂ ਦੀਆਂ ਅਧੂਰੀਆਂ ਪਈਆਂ ਸੜਕਾਂ ਦੀ ਤਰਸਯੋਗ ਹਾਲਤ ਵੇਖਣ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਪਿੰਡਾਂ ਨੂੰ ਸ਼ਹਿਰ ਮਾਡਲ ਬਣਾਉਣ ਦੇ ਫੋਕੇ ਦਾਅਵੇ ਕਰ ਰਹੀ ਹੈ।
ਉਮੀਦਵਾਰ ਸ਼ਮਿੰਦਰ ਕੌਰ ਨੇ ਲੋਕਾਂ ਨੂੰ ‘ਆਪਣਾ ਪੰਜਾਬ ਪਾਰਟੀ’ ਦੇ ਹੱਕ ‘ਚ ਵੋਟਾਂ ਪਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਲੋਕ ਸੱਚਾਈ ਪਸੰਦ ਹਨ ਤਾਂ ਉਹ ਇਸ ਵਾਰ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਉਣ। ਉਨ੍ਹਾਂ ਕਿਹਾ ਕਿ ਜੇ ਸੂਬੇ ‘ਚ ਆਪਣਾ ਪੰਜਾਬ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਹਰ ਵਰਗ ਦੀਆਂ ਮੁਸ਼ਕਲਾਂ ਦਾ ਹੱਲ ਵੱਲ ਅਹਿਮ ਕਦਮ ਚੁੱਕੇ ਜਾਣਗੇ।

Leave a Reply

Your email address will not be published. Required fields are marked *